Lenovo ਲਿਆਈ ਦੁਨੀਆ ਦਾ ਪਹਿਲਾ 5ਜੀ ਲੈਪਟਾਪ, ਕੀਮਤ ਕਰ ਦੇਵੇਗੀ ਹੈਰਾਨ

06/17/2020 6:36:51 PM

ਗੈਜੇਟ ਡੈਸਕ– ਲੇਨੋਵੋ ਨੇ ਦੁਨੀਆ ਦਾ ਪਹਿਲਾ 5ਜੀ ਲੈਪਟਾਪ ਲਾਂਚ ਕੀਤਾ ਹੈ। ਬੁੱਧਵਾਰ ਯਾਨੀ ਅੱਜ ਤੋਂ ਇਹ ਲੈਪਟਾਪ ਯੂ.ਐੱਸ. ’ਚ ਵਿਕਰੀ ਲਈ ਮੁਹੱਈਆ ਕਰਵਾ ਦਿੱਤਾ ਗਿਆ ਹੈ। Lenovo Flex 5G ਲੈਪਟਾਪ CES 2020 ’ਚ ਪੇਸ਼ ਕੀਤਾ ਗਿਆ ਸੀ। ਲੇਨੋਵੋ ਫਲੈਕਸ 5ਜੀ ਦੀ ਕੀਮਤ 1399 ਡਾਲਰ (ਕਰੀਬ 1,06,750 ਰੁਪਏ) ਹੈ। ਇਸ ਲੈਪਟਾਪ ਦੀ ਵਿਕਰੀ ਲਈ ਕੰਪਨੀ ਨੇ Verizon ਨਾਲ ਸਾਂਝੇਦਾਰੀ ਕੀਤੀ ਹੈ। ਇਸ ਲੈਪਟਾਪ ਨੂੰ Lenovo Yoga 5G ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲੈਪਟਾਪ ’ਚ ਕੁਆਲਕਾਮ ਸਨੈਪਡ੍ਰੈਗਨ 8cx 5ਜੀ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਵਿੰਡੋਜ਼ 10 ਪ੍ਰੋ ’ਤੇ ਚੱਲਦਾ ਹੈ। 

8 ਜੀ.ਬੀ. ਰੈਮ ਨਾਲ 256 ਜੀ.ਬੀ. ਸਟੋਰੇਜ
ਇਸ ਲੈਪਟਾਪ ’ਚ 8 ਜੀ.ਬੀ. ਰੈਮ ਨਾਲ 256 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਲੇਨੋਵੋ ਫਲੈਕਸ ’ਚ 14 ਇੰਚ ਦੀ ਡਿਸਪਲੇਅ ਹੈ। ਲੈਪਟਾਪ ’ਚ ਐੱਚ.ਡੀ. ਕੈਮਰਾ ਵੀ ਮੌਜੂਦ ਹੈ। 

PunjabKesari

ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੁਪੋਰਟ
ਲੇਨੋਵੋ ਦੇ ਇਸ ਜ਼ਬਰਦਸਤ ਲੈਪਟਾਪ ’ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਅਨਲਾਕ ਸੁਪੋਰਟ ਦਿੱਤੀ ਗਈ ਹੈ। ਇਹ ਲੈਪਟਾਪ ਬਲੂਟੂਥ 5.0, 2 ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਇਕ ਸਿਮ ਸਲਾਟ ਵੀ ਦਿੱਤਾ ਗਿਆ ਹੈ। ਲੈਪਟਾਪ ’ਚ ਆਡੀਓ ਕੁਨੈਕਟੀਵਿਟੀ ਲਈ ਹੈੱਡਫੋਨ ਜੈੱਕ ਵੀ ਦਿੱਤਾ ਗਿਆ ਹੈ। ਲੇਨੋਵੋ 5ਜੀ ਫਲੈਕਸ ’ਚ 60 ਵਾਟ ਦੀ ਬੈਟਰੀ ਮੌਜੂਦ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 24 ਘੰਟਿਆਂ ਦਾ ਲੋਕਲ ਵੀਡੀਓ ਪਲੇਅਬੈਕ ਦਿੰਦੀ ਹੈ। 

PunjabKesari

ਟੈਬਲੇਟ ਦੀ ਤਰ੍ਹਾਂ ਵੀ ਕਰ ਸਕਦੇ ਹੋ ਇਸਤੇਮਾਲ
ਲੇਨੋਵੋ ਦਾ ਇਹ ਲੈਪਟਾਪ 2-ਇਨ-1 ਲੈਪਟਾਪ ਹੈ। ਯਾਨ ਲੋੜ ਪੈਣ ’ਤੇ ਇਸ ਨੂੰ ਟੈਬਲੇਟ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਲੈਪਟਾਪ ਦੇ ਸਾਈਜ਼ ’ਚ ਇਕ ਟਾਗਲ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਵਾਈ-ਫਾਈ ਅਤੇ ਏਅਰਪਲੇਨ ਮੋਡ ’ਚ ਸਵਿੱਚ ਕਰ ਸਕਦੇ ਹੋ। ਲੇਨੋਵੋ ਦੀ ਇਹ ਡਿਵਾਈਸ ਸਿਰਫ਼ ਇਕ ਹੀ ਰੰਗ ‘ਆਇਰਨ ਗ੍ਰੇਅ’ ’ਚ ਉਪਲੱਬਧ ਹੈ। 

ਭਾਰਤ ’ਚ ਕਦੋਂ ਹੋਵੇਗਾ ਲਾਂਚ?
ਲੇਨੋਵੋ ਇਸ ਲੈਪਟਾਪ ਨੂੰ ਦੁਨੀਆ ਦੇ ਦੂਜੇ ਬਾਜ਼ਾਰਾਂ ਜਿਵੇਂ- ਯੂ.ਕੇ. ਸਵਿੱਜ਼ਰਲੈਂਡ ਅਤੇ ਚੀਨ ’ਚ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਭਾਰਤ ’ਚ ਇਹ ਲੈਪਟਾਪ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। 


Rakesh

Content Editor

Related News