ਦੁਨੀਆ ਦਾ ਪਹਿਲਾ ਵੇਅਰੇਬਲ ਮਿਊਜ਼ਿਕਲ ਇੰਸਟਰੂਮੈਂਟ(ਦੇਖੋ ਵੀਡੀਓ)

Sunday, Feb 14, 2016 - 02:54 PM (IST)

ਜਲੰਧਰ- ਮਿਊਜ਼ਿਕਲ ਇੰਸਟਰੂਮੈਂਟ ਨੂੰ ਕਈ ਤਰ੍ਹਾਂ ਦੀ ਸਾਊਂਡਸ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ ਪਰ ਨਵੀਂ ਟੈਕਨਾਲੋਜੀ  ਦੇ ਤਹਿਤ ਹੁਣ ਇਕ ਅਜਿਹਾ ਵੇਅਰੇਬਲ ਮਿਊਜ਼ਿਕਲ ਗਲਵ ਬਣਾਇਆ ਗਿਆ ਹੈ,  ਜੋ ਤੁਹਾਡੀਆਂ ਉਂਗਲੀਆਂ ਦੇ ਟੈਪ ਕਰਨ ਨਾਲ ਵੱਖ-ਵੱਖ ਤਰ੍ਹਾਂ ਦੀਆਂ ਰਿਧਮ ਪੇਸ਼ ਕਰੇਗਾ । ਇਸ ਗਲਵ ''ਚ ਮਲਟੀਪਲ ਸੈਂਸਰਸ ਦਿੱਤੇ ਗਏ ਹਨ ਜਿਨ੍ਹਾਂ ਦਾ ਕੰਟਰੋਲ ਗਲਵ ''ਚ ਲੱਗੀ ਰਿਸਟਬੈਂਡ ਕਰੇਗੀ ।

ਬਲੂਟੂਥ ਦੀ ਮਦਦ ਨਾਲ ਤੁਸੀਂ ਇਸ ਗਲਵ ਨੂੰ ਆਪਣੇ ਲੈਪਟਾਪ ਅਤੇ ਮੋਬਾਇਲ ਦੇ ਨਾਲ ਕੁਨੈਕਟ ਕਰ ਕੇ ਮਿਊਜ਼ਿਕ ਕ੍ਰੀਏਸ਼ਨ ਸਾਫਟਵੇਅਰ ''ਤੇ ਸਾਊਂਡ ਰਿਕਾਰਡ ਕਰ ਸਕਦੇ ਹੋ । ਇਸ ''ਚ 110 mAh ਦੀ ਬੈਟਰੀ ਦਿੱਤੀ ਗਈ ਹੈ ਜੋ ਲਗਾਤਾਰ ਚੱਲਣ ''ਤੇ 6 ਘੰਟੇ ਦਾ ਬੈਕਅੱਪ ਦਵੇਗੀ ਅਤੇ ਜਿਸ ਨੂੰ 30 ਮਿੰਟ ''ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕੇਗਾ ।  ਹਾਲ ਹੀ ''ਚ Remidi ਕੰਪਨੀ ਨੇ ਇਸ T8 ਮਿਊਜਿਕ ਕਰਿਏਸ਼ਨ ਗਲਵ ਦੀ ਇਕ ਵੀਡੀਓ ਲੀਕ ਕੀਤੀ ਗਈ ਹੈ ਜਿਸ ''ਚ ਇਸ ਗਲਵ  ਦੇ ਕੰਮ ਕਰਨ ਦੇ ਤਰੀਕੇ ਨੂੰ ਵਿਖਾਇਆ ਗਿਆ ਹੈ।


Related News