ਇਹ ਹੈ ਦੁਨੀਆ ਦਾ ਪਹਿਲਾ ਸੈਟਲਾਈਟ ਐਂਡਰਾਇਡ ਸਮਾਰਟਫੋਨ

Tuesday, Nov 20, 2018 - 03:47 PM (IST)

ਇਹ ਹੈ ਦੁਨੀਆ ਦਾ ਪਹਿਲਾ ਸੈਟਲਾਈਟ ਐਂਡਰਾਇਡ ਸਮਾਰਟਫੋਨ

ਗੈਜੇਟ ਡੈਸਕ– Thuraya ਨੇ ਆਪਣਾ ਪਹਿਲਾ ਐਂਡਰਾਇਡ ਸਮਾਰਟਫੋਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ X5-Touch ਸਮਾਰਟਫੋਨ ਨਾਲ ਪੇਸ਼ ਕੀਤਾ ਹੈ। ਇਹ ਦੇਖਣ ’ਚ ਆਮ ਸਮਾਰਟਫੋਨ ਵਰਗਾ ਹੈ। ਇਸ ਸਮਾਰਟਫੋਨ ’ਚ 5.2-ਇੰਚ ਦੀ 1080 ਪਿਕਸਲ ਆਈ.ਪੀ.ਐੱਸ. ਟੱਚਸਕਰੀਨ ਹੈ। ਫੋਨ ’ਚ ਸਨੈਪਡ੍ਰੈਗਨ 625 ਚਿਪਸੈੱਟ ਹੈ। ਇਸ ਫੋਨ ’ਚ 2 ਜੀ.ਬੀ. ਰੈਮ ਦੇ ਨਾਲ 16 ਜੀ.ਬੀ. ਸਟੋਰੇਜ ਅਤੇ 8 ਮੈਗਾਪਿਕਸਲ ਦਾ ਰੀਅਰ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

X5-Touch ਐਂਡਰਾਇਡ ਸਮਾਰਟਫੋਨ ’ਚ 3,800 mAh ਦੀ ਬੈਟਰੀ ਹੈ। ਇਹ ਸਮਾਰਟਫੋਨ ਐਂਡਰਾਇਡ 7.1 ਨੂਗਟ ’ਤੇ ਰਨ ਕਰੇਗਾ। ਇਸ ਫੋਨ ਦਾ ਭਾਰ 262 ਗ੍ਰਾਮ ਹੈ ਅਤੇ ਇਹ IP67 ਵਾਟਰ ਐਂਡ ਡਸਟ ਰੈਜਿਸਟੈਂਟ ਹੈ। ਇਹ ਫੋਨ ਐਕਸਟਰੀਮ ਕੰਡੀਸ਼ੰਸ ਦਾ ਵੀ ਸਾਹਮਣਾ ਕਰ ਸਕਦਾ ਹੈ। ਇਸ ਨੂੰ MIL-STD-810 ਸਰਟੀਫਿਕੇਸ਼ਨ ਦਿੱਤਾ ਗਿਆ ਹੈ। 

PunjabKesari

ਇਸ ਐਂਡਰਾਇਡ ਸਮਾਰਟਫੋਨ ’ਚ NFC ਫੀਚਰ ਦਿੱਤਾ ਗਿਆ ਹੈ। ਇਹ ਜੀ.ਪੀ.ਐੱਸ. ਰਾਹੀਂ ਨੈਵੀਗੇਸ਼ਨ ਸਪੋਰਟ ਕਰਦਾ ਹੈ। ਸੈਟਲਾਈਟ ਕਾਲ ਲਈ ਇਸ ਫੋਨ ’ਚ ਰੀਟ੍ਰੈਕਟੇਬਲ ਐਂਟੀਨਾ ਹੈ। ਇਸ ਫੋਨ ’ਚ ਡਿਊਲ ਸਿਮ ਫੰਕਸ਼ਨੈਲਿਟੀ ਵੀ ਦਿੱਤੀ ਗਈ ਹੈ ਇਕ ਸਿਮ ਫੋਨ ’ਚ 2G/3G/4G ਨੈੱਟਵਰਕ ਨੂੰ ਸਪੋਰਟ ਕਰੇਗੀ ਜਦੋਂ ਕਿ ਦੂਜੀ ਸਿਮ ਸੈਟਲਾਈਟ ਨਾਲ ਡੀਲ ਕਰੇਗੀ। Thuraya X5-Touch ਫੋਨ 160 ਦੇਸ਼ਾਂ ’ਚ ਮਿਲੇਗਾ। ਇਹ ਫੋਨ ਦਸੰਬਰ 2018 ਤੋਂ ਮਿਲਣਾ ਸ਼ੁਰੂ ਹੋਵੇਗਾ। ਬ੍ਰਿਟੇਨ ਦੇ ਬਾਜ਼ਾਰ ’ਚ ਇਹ ਫੋਨ ਜਨਵਰੀ ਦੇ ਅੰਤ ਤੋਂ ਮਿਲਣਾ ਸ਼ੁਰੂ ਹੋਵੇਗਾ। 


Related News