Google ’ਤੇ ਸਰਚ ਕਰਦੇ ਹੋ ਨੰਬਰ ਤਾਂ ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ ਖਾਤਾ

09/14/2019 1:29:07 PM

ਗੈਜੇਟ ਡੈਸਕ– ਜਾਅਲਸਾਜ਼ ਧੋਖਾਦੇਹੀ ਲਈ ਅੱਜਕਲ ਗੂਗਲ ਸਰਚ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਕਰਨ ਲੱਗ ਪਏ ਹਨ। ਹੁਣੇ ਜਿਹੇ ਇਕਔਰਤ ਨੂੰ ਗੂਗਲ ਸਰਚ ’ਤੇ Swiggy Go ਦਾ ਕਸਟਮਰ ਕੇਅਰ ਨੰਬਰ ਲੱਭਣਾ ਮਹਿੰਗਾ ਪੈ ਗਿਆ। ਇਹ ਨੰਬਰ ਫਰਜ਼ੀ ਨਿਕਲਿਆ, ਜਿਸ ਨਾਲ ਔਰਤ ਦੀ ਕਾਲ ਹੈਕਰਜ਼ ਕੋਲ ਚਲੀ ਗਈ। ਹੈਕਰਾਂ ਨੇ ਬੜੀ ਹੀ ਚਲਾਕੀ ਨਾਲ ਬੈਂਗਲੁਰੂ ਦੀ ਰਹਿਣ ਵਾਲੀ 47 ਸਾਲਾ ਅਪਰਣਾ ਠੱਕਰ ਸੂਰੀ ਨੂੰ ਆਪਣੀਆਂ ਗੱਲਾਂ ’ਚ ਫਸਾ ਕੇ ਉਸ ਦੇ ਬੈਂਕ ਅਕਾਊਂਟ ’ਚੋਂ 95 ਹਜ਼ਾਰ ਰੁਪਏ ਕੱਢ ਲਏ। ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ, ਇਸ ਲਈ ਹੈਕਰਜ਼ ਵਲੋਂ ਹੈਕਿੰਗ ਨੂੰ ਅੰਜ਼ਾਮ ਦੇਣ ਲਈ ਕੀਤੀ ਜਾਣ ਵਾਲੀ ਪੂਰੀ ਪ੍ਰਕਿਰਿਆ ਨੂੰ ਸਮਝਣ ਦੀ ਤੁਹਾਨੂੰ ਸਖਤ ਲੋੜ ਹੈ। 

PunjabKesari

- ਹੈਕਰਜ਼ ਗੂਗਲ ਸਰਚ ’ਤੇ ਫਰਜ਼ੀ ਨੰਬਰ ਪੋਸਟ ਕਰ ਦਿੰਦੇ ਹਨ। ਗੂਗਲ ਦੀ ਭਾਸ਼ਾ ’ਚ ਇਸ ਨੂੰ ਫੇਕ ਬਿਜ਼ਨੈੱਸ ਲਿਸਟਿੰਗ ਕਿਹਾ ਜਾ ਸਕਦਾ ਹੈ। ਭੋਲੇ-ਭਾਲੇ ਯੂਜ਼ਰਜ਼ ਫਰਜ਼ੀ ਕਸਟਮਰ ਕੇਅਰ ਨੰਬਰ ਨੂੰ ਸਹੀ ਸਮਝ ਕੇ ਕਾਲ ਕਰ ਦਿੰਦੇ ਹਨ। 
- ਗੂਗਲ ਸਰਚ ’ਤੇ ਜ਼ੋਮੈਟੋ, ਸਵਿਗੀ, ਪੇਟੀਐੱਮ ਦੇ ਨਾਲ ਹੀ ਕੁਝ ਸਰਕਾਰੀ ਵਿਭਾਗਾਂ ਦੇ ਵੀ ਫਰਜ਼ੀ ਨੰਬਰ ਮਿਲੇ ਹਨ। 
- ਗਲਤ ਕਾਂਟੈਕਟ ਡਿਟੇਲਸ ਨੂੰ ਐਂਟਰ ਕਰਨ ਦੇ ਨਾਲ ਹੀ ਇਹ ਠੱਗ ਫਰਜ਼ੀ ਕਸਟਮਰ ਕੇਅਰ ਐਗ਼ੀਕਿਊਟਿਵ ਵੀ ਬਣ ਜਾਂਦੇ ਹਨ। 
- ਇਹ ਜਾਅਲਸਾਜ਼ ਯੂਜ਼ਰਜ਼ ਨਾਲ ਬਿਲਕੁਲ ਪ੍ਰੋਫੈਸ਼ਨਲਜ਼ ਵਾਂਗ ਹੀ ਗੱਲ ਕਰਦੇ ਹਨ ਅਤੇ ਉਨ੍ਹਾਂ ਤੋਂ ਬੈਂਕਿੰਗ ਅਤੇ ਪਰਸਨਲ ਡਿਟੇਲਸ ਦੀ ਮੰਗ ਕਰਦੇ ਹਨ। 

PunjabKesari

ਇਸ ਤਰ੍ਹਾਂ ਬਚ ਸਕਦੇ ਹਨ ਯੂਜ਼ਰਜ਼
ਹੈਕਿੰਗ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਤੁਸੀਂ ਗੂਗਲ ’ਤੇ ਮੌਜੂਦ ਕਸਟਮਰ ਕੇਅਰ ਨੰਬਰਾਂ ਅਤੇ ਐਡਰੈੱਸ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰੋ। ਸਹੀ ਰਹੇਗਾ ਜੇਕਰ ਤੁਸੀਂ ਕੰਪਨੀ ਦੀ ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਬੈਂਕਿੰਗ ਜਾਂ ਕੁਝ ਹੋਰ ਨੰਬਰਾਂ ਦਾ ਪਤਾ ਲਾਓ। 


Related News