GTA V ਦੇ ਆਨਲਾਈਨ ਵਰਜ਼ਨ ''ਚ ਬਣਾ ਸਕੋਗੇ ਖੁਦ ਦਾ criminal empire (ਵੀਡੀਓ)
Friday, Jun 03, 2016 - 01:50 PM (IST)
ਜਲੰਧਰ : ਗ੍ਰੈਂਡ ਥੈਫਟ ਆਟੋ 5 ਨੂੰ ਲਾਂਚ ਹੋਏ 3 ਸਾਲ ਹੋ ਗਏ ਹਨ ਪਰ ਅਜੇ ਵੀ ਜ਼ਿਆਦਾਤਰ ਗੇਮਰਜ਼ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਇਸ ਗੇਮ ਨੂੰ ਪਸੰਦ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ''ਚ ਆਨਲਾਈਵ ਮਲਟੀਪਲੇਅਰ ਨੂੰ ਰੈਗੂਲਰ ਅਪਡੇਟ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਲਾਂਚ ਹੋਣ ਤੋਂ ਬਾਅਦ ਤੀਸਰੇ ਸਾਲ ਵੀ ਇਸ ਨੂੰ ਟਾਪ ਬੈਸਟ ਸੈਲਿੰਗ ਗੇਮਜ਼ ''ਚ ਸ਼ਾਮਿਲ ਕੀਤਾ ਗਿਆ। 7 ਜੂਨ ਨੂੰ ਆਉਣ ਵਾਲੀ ਇਸ ਗੇਮ ਦੀ ਲੇਟੈਸਟ ਅਪਡੇਟ ''ਚ ਗੇਮਰਜ਼ ਨੂੰ ਮੌਕਾ ਮਿਲੇਗਾ ਕਿ ਉਹ ਲਾਸ ਸਾਂਟੋਜ਼ ''ਚ ਆਪਣਾ ਖੁਦ ਦਾ ਗੈਂਗ ਬਣਾ ਸਕਨ ਤੇ ਗੈਂਗਸਟਰਜ਼ ਦਾ ਇਕ ਪੂਰਾ ਬਿਜ਼ਨੈੱਸ ਕਿੰਗਡਮ ਖੜਾ ਕਰਨ।
ਇਸ ਨਵੀਂ ਅਪਡੇਟ ਦੇ ਟਾਈਟਲ ''ਫਰਦਰ ਐਡਵੈਂਚਰਜ਼ ਇਨ ਫਾਈਨਾਂਸ ਐਂਡ ਫੈਲੋਨੀ'' ਤੋਂ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਇਸ ਗੇਮ ''ਚ ਰਾਕਸਟਾਰਜ਼ (ਗੇਮ ਪ੍ਰਾਡਕਸ਼ਨ ਹਾਊਸ) ਸਾਡੇ ਲਈ ਕੀ ਨਵਾਂ ਲਿਆ ਰਿਹਾ ਹੈ। ਆਪਣਾ ਇਕ ਪੂਰਾ ਇੰਪਾਇਰ ਖੜਾ ਕਰਨ ਦੇ ਨਾਲ-ਨਾਲ ਆਨਲਾਈਨ ਤੁਹਾਨੂੰ ਮਲਟੀਪਲੇਅਰ ਰਾਈਵਲਜ਼ (ਦੁਸ਼ਮਣ) ਵੀ ਮਿਲਣਗੇ ਜੋ ਤੁਹਾਨੂੰ ਹਰਾ ਕੇ ਤੁਹਾਡਾ ਬਣਾਇਆ ਐਂਪਾਇਰ ਹਥਿਆਉਣਾ ਚਾਹੁਣ। ਗੇਮਰਜ਼ ਨੂੰ ਇਸ ਨਵੀਂ ਅਪਡੇਟ ਦਾ ਪੂਰਾ ਮਜ਼ਾ ਮਿਲੇਗਾ।
