ਕੀ ਸਾਰੀ ਰਾਤ ਫੋਨ ਚਾਰਜ ਕਰਨਾ ਸੁਰੱਖਿਅਤ ਹੈ ?

Wednesday, Aug 24, 2016 - 01:41 PM (IST)

ਕੀ ਸਾਰੀ ਰਾਤ ਫੋਨ ਚਾਰਜ ਕਰਨਾ ਸੁਰੱਖਿਅਤ ਹੈ ?

ਜਲੰਧਰ : ਕਈਆਂ ਨੂੰ ਲੱਗਦਾ ਹੈ ਕਿ ਰਾਤ ਨੂੰ ਸੋਣ ਸਮੇਂ ਫੋਨ ਚਾਰਜ ਕਰਨਾ ਸਹੀ ਹੈ, ਤਾਂ ਜੋ ਸਵੇਰੇ ਉੱਠਣ ਸਮੇਂ ਸਾਨੂੰ ਫੋਨ ਪੂਰੀ ਤਰ੍ਹਾਂ ਚਾਰਜ ਹੋਇਆ ਮਿਲਦਾ ਹੈ ਪਰ ਇਹ ਸਥਿਤੀ ''ਤੇ ਨਿਰਭਰ ਕਰਦਾ ਹੈ ਕਿ ਤੁਸੀਂ ਫੋਨ ਨੂੰ ਕਿਸ ਤਰ੍ਹਾਂ ਵਰਤਦੇ ਹੋ। ਦੇਖਣ ਵਾਲੀ ਗੱਲ ਹੈ ਕਿ ਫੋਨ ਦੀ ਵਰਤੋਂ ਕਰਨ ਵਾਲੇ 2 ਤਰ੍ਹਾਂ ਦੇ ਹੁੰਦੇ ਹਨ, ਇਕ ਜੋ ਫੋਨ ਖਰੀਦਣ ਦੇ 2 ਸਾਲਾਂ ਬਾਅਦ ਉਸ ਨੂੰ ਬਦਲ ਕੇ ਨਵਾਂ ਖਰੀਦ ਲੈਂਦੇ ਹਨ। ਇਸ ਲਈ ਉਨ੍ਹਾਂ ਲਈ ਫੋਨ ਵਿਚਲੀਆਂ ਛੋਟੀਆਂ ਚੀਜ਼ਾਂ ਜਾਂ ਡੈਮੇਜ ਜ਼ਿਆਦਾ ਗੌਰ ਕਰਨ ਲਾਇਕ ਨਹੀਂ ਹੁੰਦੇ।

 

ਜੇ ਤੁਸੀਂ ਉਨ੍ਹਾਂ ''ਚੋਂ ਹੋ ਤਾਂ ਤੁਸੀਂ ਰਾਤ ਸਮੇਂ ਫੋਨ ਨੂੰ ਚਾਰਜ ਕਰ ਸਕਦੇ ਹੋ ਪਰ ਫੋਨ ਵਿਚਲੀ ਲਿਥੀਅਮ ਆਇਨ ਬੈਟਰੀ ਜ਼ਿਆਦਾ ਜਾਂ ਬਾਰ-ਬਾਰ ਚਾਰਜ ਕਰਨ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਅੱਜਕਲ ਦੇ ਸਮਾਰਟਫੋਨ ਇਹ ਜਾਣਦੇ ਹਨ ਕਿ ਕਦੋਂ ਚਾਰਜ ਫੁਟ ਹੋਣ ''ਤੇ ਚਾਰਜਿੰਗ ਨੂੰ ਰੋਕਣਾ ਹੈ। ਐਂਡ੍ਰਾਇਡ ਤੇ ਆਈਫੋਨ ''ਚ ਅਜਿਹੀ ਸਮਾਰਟ ਚਿਪ ਲੱਗੀ ਹੁੰਦੀ ਹੈ ਜੋ ਇੰਝ ਕਰਨ ''ਚ ਮਦਦ ਕਰਦੀ ਹੈ ਪਰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਕਿਸੇ ਖਾਸ ਪ੍ਰਾਡਕਟ ਲਈ ਬਣਾਏ ਗਏ ਚਾਰਜਰ ਨੂੰ ਹੀ ਵਰਤਿਆ ਜਾਵੇ।

 

ਇਹ ਹੈ ਹੱਲ : ਬਾਰ ਬਾਰ ਫੋਨ ਨੂੰ ਚਾਰਜ ਕਰਨ ਨਾਲ ਲਿਥੀਅਮ ਆਇਨ ਬੈਟਰੀ ਦੀ ਲਾਈਫ ਘੱਟ ਜਾਂਦੀ ਹੈ ਤੇ ਬੈਟਰੀ ਦੇ ਖਰਾਬ ਹੋਣ ਦੇ ਚਾਂਸਿਜ਼ ਜ਼ਿਆਦਾ ਹੁੰਦੇ ਹਨ। ਸਹੀ ਚਾਰਜਰ ਦੀ ਵਰਤੋਂ ਵੀ ਜ਼ਰੂਰੀ ਹੈ, ਉਦਾਹਰਣ ਲਈ ਜੇ ਤੁਸੀਂ ਆਈਫੋਨ ਦੇ ਚਾਰਜਰ ਨਾਲ ਆਈਪੈਡ ਨੂੰ ਚਾਰਜ ਕਰੋਗੇ ਤਾਂ ਉਹ ਚਾਰਜ ਤਾਂ ਹੋਵੇਗਾ ਪਰ ਬਹੁਤ ਹੀ ਹੌਲੀ ਚਾਰਜ ਕਰੇਗਾ।


Related News