ਜਦੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨੇ ''ਤੇ ਮਿਲਦੀ ਸੀ ਸਿਰਫ 9.6kbps ਦੀ ਸਪੀਡ

08/17/2017 9:08:00 PM

ਜਲੰਧਰ— ਭਾਰਤ 'ਚ ਇੰਟਰਨੈੱਟ ਨੂੰ ਆਏ 22 ਸਾਲ ਪੂਰੇ ਹੋ ਚੁੱਕੇ ਹਨ। 15 ਅਗਸਤ 1995 ਦੇ ਦਿਨ ਭਾਰਤ 'ਚ ਇੰਟਰਨੈੱਟ ਦੀ ਸਰਵਿਸ ਦੀ ਸ਼ੁਰੂਆਤ ਹੋਈ ਸੀ। 15 ਅਗਸਤ ਨੂੰ ਵਿਦੇਸ਼ ਸੰਚਾਰ ਨਿਗਮ ਲਿਮਟਿਡ ਨੇ ਭਾਰਤ 'ਚ ਆਮ ਜਨਤਾ ਲਈ ਆਧਿਕਾਰਿਕ ਤੌਰ 'ਤੇ ਇੰਟਰਨੈੱਟ ਨੂੰ ਲਾਂਚ ਕੀਤਾ ਸੀ। ਉਦੋਂ ਤੋਂ ਵਲਰਡ ਵਾਈਬ ਵੈੱਬ ਸਾਡੀ ਜਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ। ਇੰਟਰਨੈੱਟ ਦੇ ਸਫਰ 'ਤੇ ਧਿਆਨ ਦਇਏ ਤਾਂ ਵੱਡੀ ਮਸ਼ੀਨਾਂ ਤੋਂ ਲੈ ਕੇ ਸਾਈਬਰ ਕੈਫੇ ਤਕ ਭਾਰਤ 'ਚ ਇੰਟਰਨੈੱਟ ਦੀ ਯਾਤਰਾ ਦਿਲਚਸਪ ਰਹੀ ਹੈ। ਹੁਣ, 22 ਸਾਲਾਂ ਬਾਅਦ, ਜਿੱਥੇ ਇਕ ਪਾਸੇ ਭਾਰਤ 'ਚ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਯੂਜ਼ਰਸ ਨੂੰ ਮੁਫ਼ਤ ਡਾਟਾ ਦੀ ਸੁਵਿਧਾ ਦੇ ਰਿਹਾ ਹੈ, ਉੱਥੇ ਦੂਜੇ ਪਾਸੇ ਸਾਡੇ ਕੋਲ ਭੱਵਿਖ ਦੀ ਵਰਚੁਅਲ ਰਿਆਲਟੀ ਅਤੇ ਆਮਗੇਨਟਡ ਰਿਆਲਟੀ ਮੌਜੂਦ ਹੈ। 
ਨੈਸ਼ਨਲ ਰਿਸਰਚ ਨੈੱਟਵਰਕ ਨਾਲ ਸ਼ੁਰੂ ਹੋਇਆ ਇੰਟਰਨੈੱਟ ਦਾ ਇਤਿਹਾਸ:
ਭਾਰਤ 'ਚ ਇੰਟਰਨੈੱਟ ਦਾ ਇਤਿਹਾਸ 1986 'ਚ ਨੈਸ਼ਨਲ ਰਿਸਰਚ ਨੈੱਟਵਰਕ ਦੇ ਲਾਂਚ ਨਾਲ ਸ਼ੁਰੂ ਹੋਇਆ ਸੀ। ਹਾਲਾਂਕਿ, ਉਸ ਸਮੇਂ ਨੈੱਟਵਰਕ ਨੂੰ ਕੇਵਲ ਸਿਖਿਆ ਅਤੇ ਰਿਸਰਚ ਲਈ ਹੀ ਉਪਲੱਬਧ ਕਰਵਾਇਆ ਗਿਆ ਸੀ। ਭਾਰਤ ਸਰਕਾਰ ਅਤੇ ਯੂਨਾਇਟੇਡ ਨੇਸ਼ਨ ਡਿਵੈੱਲਪਰ ਪ੍ਰੋਗਰਾਮ ਦੇ ਸਪੋਰਟ ਅਤੇ ਆਰਥਿਕ ਸਹਾਇਤਾ ਲਈ ਹੀ ਇਲੈਕਟ੍ਰਾਨਿਕਸ ਵਿਭਾਗ ਨੇ ਨੈੱਟਵਰਕ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ Nicnet ਦੀ ਸ਼ੁਰੂਆਤ 1988 'ਚ ਹੋਈ ਸੀ। ਇਸ ਨੈੱਟਵਰਕ ਦਾ ਸੰਚਾਲਨ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੁਆਰਾ ਕੀਤਾ ਗਿਆ ਸੀ।

PunjabKesari
ਭਾਰਤੀ Technonomist ਨੇ ਇਕ ਤਸਵੀਰ ਨੂੰ ਸਾਂਝਾ ਕੀਤਾ ਹੈ, ਜਿਸ 'ਚ ਵਿਦੇਸ਼ ਸੰਚਾਰ ਲਿਮਟਿਡ ਦੀ ਇੰਟਰਨੈੱਟ ਸੇਵਾਵਾਂ ਦੀ ਕੀਮਤਾਂ ਨੂੰ ਦਿਖਾਇਆ ਗਿਆ ਹੈ। ਚਾਰਟ ਮੁਤਾਬਕ, ਅਸੀਂ ਦੇਖ ਸਕਦੇ ਹਾਂ ਕਿ ਭਾਰਤੀਆਂ ਨੂੰ ਇੰਟਰਨੈੱਟ ਦੀ ਭਾਰੀ ਕੀਮਤ ਦੇਣੀ ਪੈਂਦੀ ਸੀ। ਚਾਰਟ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ - ਡਾਇਲ ਅਪ ਕੁਨੈਕਸ਼ਨ ਅਤੇ Leased line। ਇਸ ਦੇ ਇਲਾਵਾ ਵਿਕਲਪਾਂ ਨੂੰ 5 ਯੂਜ਼ਰਸ ਕੈਟੇਗਰੀ 'ਚ ਵੰਡਿਆ ਗਿਆ ਹੈ, ਜਿਸ 'ਚ Professionals, Non-commercial, Commercial, Exporters ਅਤੇ Service Providers ਆਦਿ ਸ਼ਾਮਲ ਸਨ । 
ਸਭ ਤੋਂ ਘੱਟ ਸਪੀਡ ਲਈ ਦੇਣੇ ਪੈਂਦੇ ਸਨ 5,000 ਰੁਪਏ
ਜੇਕਰ ਅਸੀ ਲਿਸਟ 'ਤੇ ਧਿਆਨ ਦਇਏ ਤਾਂ ਸਭ ਤੋਂ ਘੱਟ ਸਪੀਡ 9.6kbps ਲਈ vsnl ਨੂੰ 5,000 ਰੁਪਏ ਦੇਣੇ ਪੈਂਦੇ ਸਨ। ਦੇਖਿਆ ਜਾਵੇ ਤਾਂ ਸਰਵਿਸ ਪ੍ਰੋਵਾਈਡਰ ਵਲੋਂ ਸਭ ਤੋਂ ਜ਼ਿਆਦਾ ਸਪੀਡ 128kbps ਲਈ 30 ਲੱਖ ਰੁਪਏ ਦੈਣੇ ਪੈਂਦੇ ਸਨ।


Related News