ਵਟਸਐਪ ''ਚ ਜਲਦ ਸ਼ਾਮਲ ਹੋਣਗੇ ਇਹ ਸ਼ਾਨਦਾਰ ਫੀਚਰ, ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼

12/01/2019 11:24:37 PM

ਗੈਜੇਟ ਡੈਸਕ—ਵਟਸਐਪ ਇਸ ਵੇਲੇ ਦੁਨੀਆ ਦਾ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਹੈ। ਇਹ ਆਪਣੇ 150 ਕਰੋੜ ਤੋਂ ਜ਼ਿਆਦਾ ਯੂਜ਼ਰਸ ਨੂੰ ਫਰੈਂਡਸ ਅਤੇ ਫੈਮਿਲੀ ਨਾਲ ਕਨੈਕਟ ਰਹਿਣ 'ਚ ਕਾਫੀ ਮਦਦ ਕਰਦਾ ਹੈ। ਇਸ ਦੇ ਰਾਹੀਂ ਯੂਜ਼ਰਸ ਚੈਟਿੰਗ, ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਆਡੀਆ ਅਤੇ ਵੀਡੀਓ ਕਾਲਿੰਗ ਵੀ ਕਰ ਸਕਦੇ ਹਨ। ਵਟਸਐਪ ਆਪਣੀ ਇਸ ਮਸ਼ਹੂਰਤਾ ਨੂੰ ਬਣਾਏ ਰੱਖਣ ਲਈ ਨਵੀਂ-ਨਵੀਂ ਅਪਡੇਟ ਲਿਆਉਂਦਾ ਰਹਿੰਦਾ ਹੈ ਤਾਂ ਕਿ ਯੂਜ਼ਰਸ ਦੇ ਇਨ-ਐਪ ਐਕਸਪੀਰੀਅੰਸ ਨੂੰ ਪਹਿਲਾਂ ਤੋਂ ਬਿਹਤਰ ਬਣਾਇਆ ਜਾ ਸਕੇ। ਇਸ ਖਬਰ 'ਚ ਅਸੀਂ ਤੁਹਾਨੂੰ ਵਟਸਐਪ 'ਚ ਆਉਣ ਵਾਲੇ ਕੁਝ ਨਵੇਂ ਫੀਚਰਸ ਦੇ ਬਾਰੇ 'ਚ ਦੱਸਾਂਗੇ ਜੋ ਤੁਹਾਡੇ ਐਕਸਪੀਰੀਅੰਸ ਨੂੰ ਹੋਰ ਮਜ਼ੇਦਾਰ ਬਣਾਉਣ 'ਚ ਕੰਮ ਕਰਨਗੇ।

ਕਾਲ ਵੇਟਿੰਗ ਸਪੋਰਟ
ਵਟਸਐਪ ਦਾ ਕਾਲ ਵੇਟਿੰਗ ਸਪੋਰਟ ਫੀਚਰ ਅਪਡੇਟ ਵਰਜ਼ਨ 2.19.120 'ਚ ਸਪਾਰਟ ਕੀਤਾ ਗਿਆ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਵਟਸਐਪ ਕਾਲ ਦੌਰਾਨ ਵੀ ਕਾਲ ਵੇਟਿੰਗ ਨੋਟੀਫਿਕੇਸ਼ਨ ਮਿਲੇਗਾ। ਫਿਲਹਾਲ ਇਹ ਅਪਡੇਟ ਆਈਫੋਨ ਦੇ ਲਈ ਰੋਲਆਊਟ ਕੀਤਾ ਗਿਆ ਹੈ। ਕੁਝ ਰਿਪੋਰਟ ਦੀ ਮੰਨੀਏ ਤਾਂ ਐਂਡ੍ਰਾਇਡ ਲਈ ਅਪਡੇਟ ਆਉਣ ਵਾਲੇ ਕੁਝ ਮਹੀਨਿਆਂ 'ਚ ਜਾਰੀ ਕਰ ਦਿੱਤੀ ਜਾਵੇਗੀ।

ਸੈਲਫ ਡਿਸਟਰਕਿੰਗ ਮੈਸੇਜ
ਇਸ ਫੀਚਰ ਦਾ ਮਤਲਬ ਹੈ ਕਿ ਵਟਸਐਪ ਚੈਟ ਮੈਸੇਜ ਦੁਆਰਾ ਤੈਅ ਕੀਤੇ ਗਏ ਸਮੇਂ 'ਤੇ ਆਪਣੇ ਆਪ ਡਿਲੀਟ ਹੋ ਜਾਣਗੇ। ਮੈਸੇਜ ਆਟੋਮੈਟਿਕਲੀ ਡਿਲੀਟ ਹੋਣ ਲਈ 1 ਘੰਟਾ, 1 ਦਿਨ, 1 ਹਫਤਾ, 1 ਮਹੀਨਾ ਅਤੇ 1 ਸਾਲ ਦਾ ਆਪਸ਼ਨ ਮਿਲਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਯੂਜ਼ਰ ਨੇ ਭੇਜੇ ਗਏ ਮੈਸੇਜ ਦੇ ਡਿਲੀਟ ਹੋਣ ਲਈ 1 ਘੰਟੇ ਦੀ ਲਿਮਟ ਸੈਟ ਕੀਤੀ ਹੈ ਤਾਂ ਉਹ 1 ਘੰਟੇ ਬਾਅਦ ਆਪਣੇ ਆਪ ਹੀ ਚੈਟ ਤੋਂ ਡਿਲੀਟ ਹੋ ਜਾਵੇਗੀ। ਦੱਸ ਦੇਈਏ ਕਿ ਵਟਸਐਪ ਨੇ ਇਸ ਫੀਚਰ ਨੂੰ ਅਜੇ ਸਿਰਫ ਐਂਡ੍ਰਾਇਡ ਬੀਟਾ ਵਰਜ਼ਨ 'ਤੇ ਉਪਲੱਬਧ ਕਰਵਾਇਆ ਹੈ। ਜ਼ਰੂਰੀ ਟੈਸਟਿੰਗ ਤੋਂ ਬਾਅਦ ਜਲਦ ਹੀ ਇਸ ਦਾ ਸਟੇਬਲ ਵਰਜ਼ਨ ਰੋਲਆਊਟ ਕਰ ਦਿੱਤਾ ਜਾਵੇਗਾ।

ਡਾਰਕ ਮੋਡ
ਵਟਸਐਪ ਯੂਜ਼ਰਸ ਨੂੰ ਡਾਰਕ ਮੋਡ ਦਾ ਕਾਫੀ ਇੰਤਜ਼ਾਰ ਹੈ। ਪਿਛਲੇ ਦੋ ਸਾਲਾਂ ਤੋਂ ਵਟਸਐਪ ਡਾਰਕ ਮੋਡ ਦੀ ਚਰਚਾ ਚੱਲ ਰਹੀ ਹੈ। ਇਸ ਵਿਚਾਲੇ ਟਵਿਟਰ, ਜੀਮੇਲ ਅਤੇ ਯੂਟਿਊਬ ਵਰਗੀਆਂ ਐਪਸ ਲਈ ਡਾਰਕ ਫੀਚਰ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਕੁਝ ਸਮਾਰਟਫੋਨ ਵੀ ਹੁਣ ਸਿਸਟਮ ਵਾਈਡ ਡਾਰਕ ਮੋਡ ਸਪੋਰਟ ਨਾਲ ਆਉਣ ਲੱਗਿਆ ਹੈ। ਉੱਥੇ, ਗੱਲ ਕਰੀਏ ਤਾਂ ਜੇਕਰ ਵਟਸਐਪ ਡਾਰਕ ਮੋਡ ਦੀ ਤਾਂ ਸਮੇਂ-ਸਮੇਂ 'ਤੇ ਇਸ ਦੇ ਬਾਰੇ 'ਚ ਅਫਵਾਹਾਂ ਅਤੇ ਲੀਕਸ ਆਉਂਦੀਆਂ ਰਹਿੰਦੀਆਂ ਹਨ। ਕੰਪਨੀ ਨੇ ਅਜੇ ਡਾਰਕ ਮੋਡ ਰਿਲੀਜ਼ ਕਰਨ ਨੂੰ ਲੈ ਕੇ ਕੋਈ ਆਫੀਸ਼ਅਲ ਜਾਣਕਾਰੀ ਨਹੀਂ ਦਿੱਤੀ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਵਟਸਐਪ ਤੇਜ਼ੀ ਨਾਲ ਇਸ ਫੀਚਰ ਦੀ ਟੈਸਟਿੰਗ 'ਚ ਜੁਟਿਆ ਹੈ ਅਤੇ ਆਉਣ ਵਾਲੇ ਕੁਝ ਹਫਤਿਆਂ 'ਚ ਇਸ ਦੀ ਬੀਟਾ ਅਪਡੇਟ ਜਾਰੀ ਕਰ ਦਿੱਤੀ ਜਾਵੇਗੀ।

ਮਲਟੀਪਲ ਡਿਵਾਈਸ ਸਪੋਰਟ
ਵਟਸਐਪ ਦਾ ਇਹ ਫੀਚਰ ਯੂਜ਼ਰਸ ਲਈ ਕਾਫੀ ਕੰਮ ਦਾ ਸਾਬਤ ਹੋਣ ਵਾਲਾ ਹੈ। ਇਹ ਯੂਜ਼ਰਸ ਨੂੰ ਆਪਣਾ ਵਟਸਐਪ ਅਕਾਊਂਟ ਤੋਂ ਇਕ ਤੋਂ ਜ਼ਿਆਦਾ ਡਿਵਾਈਸੇਜ 'ਤੇ ਐਕਸੈੱਸ ਕਰਨ ਦੀ ਸਹੂਲਤ ਦੇਵੇਗਾ। ਅਜੇ ਗੱਲ ਕਰੀਏ ਤਾਂ ਵਟਸਐਪ ਯੂਜ਼ਰ ਇਕ ਵਾਰ 'ਚ ਸਿਰਫ ਇਕ ਹੀ ਡਿਵਾਈਸ 'ਤੇ ਵਟਸਐਪ ਚੱਲਾ ਸਕਦੇ ਹਨ।


Karan Kumar

Content Editor

Related News