WhatsApp ਨੇ ਯੂਜ਼ਰਸ ਨੂੰ ਦਿੱਤਾ ਤਗੜਾ ਝੱਟਕਾ, ਵਾਟਸਐਪ ਤੋਂ ਹਟਾਇਆ ਇਹ ਫੀਚਰ
Tuesday, May 17, 2016 - 12:09 PM (IST)
.jpg)
ਜਲੰਧਰ: ਇੰਸਟੈਂਟ ਮੈਸੇਜਿੰਗ ਐਪ WhatApp ਦੇ ਨਵੇਂ ਬੀਟਾ ਅਪਟੇਡ ''ਚ ਵੀਡੀਓ ਕਾਲਿੰਗ ਫੀਚਰ ਦਾ ਪਤਾ ਚੱਲਿਆ ਸੀ ਪਰ ਹੁਣ ਕੰਪਨੀ ਵਲੋਂ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਚੋਂ ਵੀਡੀਓ ਕਾਲਿੰਗ ਦੇ ਫੀਚਰ ਨੂੰ ਹਟਾ ਦਿੱਤਾ ਗਿਆ ਹੈ।
ਕੁਝ ਦਿਨ ਪਹਿਲਾਂ ਹੀ ਵਾਟਸਐਪ ਦੇ ਬੀਟਾ ਵਰਜ਼ਨ ਯੂਜ਼ਰਸ ਨੂੰ ਨਵੇਂ ਅਪਡੇਟ ''ਚ ਵਾਇਸ ਕਾਲਿੰਗ ਫੀਚਰ ''ਤੇ ਟੈਪ ਕਰਨ ਨਾਲ ਵੀਡੀਓ ਕਾਲਿੰਗ ਦੀ ਆਪਸ਼ਨ ਮਿਲ ਰਹੀ ਸੀ। ਵਾਟਸਐਪ ਦੇ 2.16.80 ਅਪਡੇਟ ''ਚ ਨਵੇਂ ਫੀਚਰ ਨੂੰ ਅਪਡੇਟ ਕੀਤਾ ਗਿਆ ਸੀ। ਹਾਲਾਂਕਿ ਇਸ ਸਰਵਿਸ ਨੂੰ ਐਕਟੀਵੇਟ ਨਹੀਂ ਕੀਤਾ ਗਿਆ ਸੀ।
ਅੱਜ ਕੰਪਨੀ ਵਲੋਂ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ ਜਿਸ ''ਚ ਵੀਡੀਓ ਕਾਲਿੰਗ ਦੇ ਫੀਚਰ ਨੂੰ ਹਟਾ ਦਿੱਤਾ ਗਿਆ। ਹਾਲ ਹੀ ''ਚ ਕੰਪਨੀ ਨੇ ਆਪਣਾ ਪਹਿਲਾ ਡੈਸਕਟਾਪ ਐਪ ਲਾਂਚ ਕੀਤਾ ਹੈ। ਨਵਾਂ ਐੱਪ ਵਿੰਡੋਜ਼ 8 ਅਤੇ ਇਸ ਤੋਂ ਉਪਰ ਦੇ ਵਰਜਨ ਅਤੇ ਮੈਕ ਓ. ਐੱਸ ਕੰਪਿਊਟਰ ''ਚ ਉਪਲੱਬਧ ਹੋਵੇਗਾ।