ਹੁਣ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਅਵਤਾਰ ਦੇ ਨਾਲ ਸਟੇਟਸ 'ਤੇ ਕਰ ਸਕੋਗੇ ਰਿਪਲਾਈ
Friday, Oct 20, 2023 - 06:18 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਵਟਸਐਪ ਇਕ ਨਵਾਂ ਫੀਚਰ ਜਾਰੀ ਕਰ ਰਿਹਾ ਹੈ ਜਿਸਤੋਂ ਬਾਅਦ ਯੂਜ਼ਰਜ਼ ਆਪਣੇ ਦੋਸਤਾਂ ਅਤੇ ਫੈਮਲੀ ਦੇ ਨਾਲ ਬਿਹਤਰ ਤਰੀਕੇ ਨਾਲ ਕਮਿਊਨੀਕੇਸ਼ਨ ਕਰ ਸਕਣਗੇ। ਵਟਸਐਪ ਦੀ ਇਹ ਨਵੀਂ ਅਪਡੇਟ ਜਲਦ ਹੀ ਰਿਲੀਜ਼ ਹੋਵੇਗੀ ਜਿਸਤੋਂ ਬਾਅਦ ਤੁਸੀਂ ਕਿਸੇ ਸਟੇਟਸ ਅਪਡੇਟ 'ਤੇ ਅਵਤਾਰ ਰਾਹੀਂ ਰਿਪਲਾਈ ਕਰ ਸਕੋਗੇ।
WABetaInfo ਦੀ ਇਕ ਰਿਪੋਰਟ ਮੁਤਾਬਕ, ਵਟਸਐਪ ਇਸ ਨਵੇਂ ਫੀਚਰ ਦੀ ਫਿਲਹਾਲ ਟੈਸਟਿੰਗ ਕਰ ਰਿਹਾ ਹੈ। ਇਹ ਫੀਚਰ ਫਿਲਹਾਲ ਆਈ.ਓ.ਐੱਸ. ਅਤੇ ਐਂਡਰਾਇਡ ਦੇ ਬੀਟਾ ਵਰਜ਼ਨ 'ਤੇ ਉਪਲੱਬਧ ਹੈ। ਨਵੇਂ ਫੀਚਰ ਦੇ ਰੋਲਆਊਟ ਹੋਣ ਤੋਂ ਬਾਅਦ ਯੂਜ਼ਰਜ਼ ਐਨੀਮੇਟੇਡ ਅਵਤਾਰ ਦੇ ਨਾਲ ਕਿਸੇ ਸਟੇਟਸ 'ਤੇ ਰਿਪਾਈ ਕਰ ਸਕਣਗੇ। ਅਵਤਾਰ ਲਈ ਕੁਝ ਪ੍ਰੀ-ਇੰਸਟਾਲ ਆਪਸ਼ਨ ਮਿਲਣਗੇ ਪਰ ਤੁਸੀਂ ਖੁਦ ਦੇ ਅਵਤਾਰ ਦਾ ਵੀ ਇਸਤੇਮਾਲ ਕਰ ਸਕੋਗੇ।
ਇਹ ਵੀ ਪੜ੍ਹੋ- WhatsApp 'ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
ਦੱਸ ਦੇਈਏ ਕਿ 24 ਅਕਤੂਬਰ 2023 ਤੋਂ ਕਈ ਡਿਵਾੀਸ 'ਤੇ ਵਟਸਐਪ ਦਾ ਸਪੋਰਟ ਬੰਦ ਹੋਣ ਜਾ ਰਿਹਾ ਹੈ। ਕੁਝ ਪੁਰਾਣੇ ਐਂਡਰਾਇਡ ਅਤੇ ਆਈ.ਓ.ਐੱਸ. 'ਤੇ 24 ਅਕਤੂਬਰ ਤੋਂ ਬਾਅਦ ਵਟਸਐਪ ਦਾ ਸਪੋਰਟ ਨਹੀਂ ਮਿਲੇਗਾ, ਹਾਲਾਂਕਿ ਯੂਜ਼ਰਜ਼ ਐਪ ਨੂੰ ਇਸਤੇਮਾਲ ਕਰ ਸਕਣਗੇ ਪਰ ਉਨ੍ਹਾਂ ਨੂੰ ਕੋਈ ਨਵੀਂ ਅਪਡੇਟ ਨਹੀਂ ਮਿਲੇਗੀ।
ਵਟਸਐਪ ਇਕ ਹੋਰ ਅਪਡੇਟ ਲਿਆ ਰਿਹਾ ਹੈ ਜਿਸਤੋਂ ਬਾਅਦ ਤੁਸੀਂ ਇਕ ਹੀ ਫੋਨ 'ਚ ਇਕ ਹੀ ਐਪ 'ਚ ਦੋ ਵਟਸਐਪ ਅਕਾਊਂਟ ਨੂੰ ਇਸਤੇਮਾਲ ਕਰ ਸਕੋਗੇ। ਐਪ 'ਚ ਅਕਾਊਂਟ ਸਵਿੱਚਿੰਗ ਦਾ ਫੀਚਰ ਆਉਣ ਵਾਲਾ ਹੈ। ਮੈਟਾ ਦੇ ਸੀ.ਓ.ਓ. ਮਾਰਕ ਜ਼ੁਕਰਬਰਗ ਨੇ ਖੁਦ ਇਸਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ- 24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ