ਵਟਸਐਪ ਯੂਜ਼ਰਸ ਸਾਵਧਾਨ, ਅਕਾਊਂਟ ਚੋਰੀ ਕਰਨ ਦੀ ਕੀਤੀ ਜਾ ਰਹੀ ਹੈ ਸਾਜਿਸ਼

05/29/2020 12:40:24 AM

ਗੈਜੇਟ ਡੈਸਕ— ਵਟਸਐਪ ਦੇ ਇਕ ਹੋਰ ਨਵਾਂ ਸਕੈਮ (ਧੋਖਾਧੜੀ) ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਵਟਸਐਪ ਤਕਨਾਲੋਜੀ ਟੀਮ ਦੇ ਆਧਿਕਾਰਿਤ ਕਮਿਊਨੀਕੇਸ਼ਨ ਸੋਰਸ ਦੇ ਰੂਪ 'ਚ ਦਿਖਾਵਾ ਕਰਨ ਵਾਲਾ ਇਕ ਅਕਾਊਂਟ ਯੂਜ਼ਰਸ ਨੂੰ ਉਨ੍ਹਾਂ ਦੇ ਵੈਰੀਫਿਕੇਸ਼ਨ ਕੋਡ ਨੂੰ ਸਾਂਝਾ ਕਰਨ ਲਈ ਕਹਿ ਰਿਹਾ ਹੈ। ਇਹ ਨਕਲੀ ਅਕਾਊਂਟ ਯੂਜ਼ਰਸ ਨੂੰ ਅਕਾਊਂਟ ਨੂੰ ਸੱਚ ਦਿਖਾਉਣ ਲਈ ਵਟਸਐਪ ਲੋਕਾਂ ਦੀ ਪ੍ਰੋਫਾਈਲ ਪਿਕਚਰ ਦੇ ਰੂਪ 'ਚ ਇਸਤੇਮਾਲ ਕਰਦਾ ਹੈ। ਜਦਕਿ ਵਟਸਐਪ ਟੀਮਾਂ ਯੂਜ਼ਰਸ ਨਾਲ ਕਿਸੇ ਵੀ ਤਰ੍ਹਾਂ ਦਾ ਸੰਵਾਦ ਕਰਨ ਲਈ ਮੈਸੇਜਿੰਗ ਐਪ ਦਾ ਇਸਤੇਮਾਲ ਕਰਦੀਆਂ ਹੀ ਨਹੀਂ ਹਨ।

ਇਸ ਦੀ ਥਾਂ ਟੀਮ ਦੁਆਰਾ ਸੋਸ਼ਲ ਮੀਡੀਆ ਚੈਨਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ 'ਚ ਟਵੀਟਰ ਜਾਂ ਕੰਪਨੀ ਦੇ ਆਧਿਕਾਰਿਤ ਬਲਾਗ ਸ਼ਾਮਲ ਹਨ, ਜੋ ਜਨਤਕ ਐਲਾਨ ਪੋਸਟ ਕਰਦੇ ਹਨ। ਵਟਸਐਪ ਦੇ ਫੀਚਰਸ ਨੂੰ ਟਰੈਕ ਕਰਨ ਵਾਲੇ ਬਲਾਗ WABetaInfo ਨੇ ਇਸ ਲੇਟੈਸਟ ਨੂੰ ਉਜਗਾਰ ਕਰਨ ਲਈ ਇਕ ਟਵੀਟ ਪੋਸਟ ਕੀਤਾ, ਜਿਸ ਤੋਂ ਬਾਅਦ ਇਕ ਟਵੀਟਰ ਯੂਜ਼ਰ Dario Navarro ਨੇ ਯੂਜ਼ਰਸ ਨੂੰ ਮਿਲੇ ਇਸ ਸਕੈਮ ਮੈਸੇਜ ਦੇ ਬਾਰੇ 'ਚ ਪੁੱਛਗਿੱਛ ਕੀਤੀ। ਨਵਾਰੋ ਦੁਆਰਾ ਸਾਂਝਾ ਕੀਤੇ ਗਏ ਸਕਰੀਨਸ਼ਾਟ ਮੁਤਾਬਕ, ਸਕੈਮਰ ਸਪੈਨਿਸ਼ 'ਚ ਇਕ ਮੈਸੇਜ ਭੇਜਦਾ ਹੈ ਅਤੇ ਯੂਜ਼ਰਸ ਨੂੰ ਉਨ੍ਹਾਂ ਦੇ ਫੋਨ 'ਤੇ ਅਕਾਊਂਟ ਵੈਰੀਫਿਕੇਸ਼ਨ ਲਈ ਇਸਤੇਮਾਲ ਹੋਣ ਵਾਲੇ 6 ਅੰਕਾਂ ਦਾ ਵੈਰੀਫਿਕੇਸ਼ਨ ਕੋਡ ਮੰਗਦਾ ਹੈ, ਜੋ ਯੂਜ਼ਰਸ ਨੂੰ ਐੱਸ.ਐੱਮ.ਐੱਸ. ਰਾਹੀਂ ਮਿਲਦਾ ਹੈ। 

ਦੱਸ ਦੇਈਏ ਕਿ ਨਵੇਂ ਡਿਵਾਈਸ 'ਤੇ ਵਟਸਐਪ ਅਕਾਊਂਟ ਨੂੰ ਐਕਟੀਵੇਟ ਕਰਨ ਲਈ ਵੈਰੀਫਿਕੇਸ਼ਨ ਕੋਡ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਯੂਜ਼ਰਸ ਨੂੰ ਉਨ੍ਹਾਂ ਦੇ ਫੋਨ 'ਤੇ ਐੱਸ.ਐੱਮ.ਐÎਸ. ਰਾਹੀਂ ਮਿਲਦਾ ਹੈ। ਇਸ ਸਕਿਓਰਟੀ ਕੋਡ ਦਾ ਉਦੇਸ਼ ਮੈਸੇਜਿੰਗ ਐਪ 'ਤੇ ਯੂਜ਼ਰਸ ਦੇ ਅਕਾਊਂਟ ਨੂੰ ਮਾੜੇ ਕਾਰਕਾਂ ਤੋਂ ਬਚਾਉਣਾ ਹੈ। ਇਹ ਸਕੈਮਰ ਆਪਣੇ ਅਕਾਊਂਟ 'ਚ ਵਟਸਐਪ ਲੋਕਾਂ ਨੂੰ ਪ੍ਰੋਫਾਇਲ ਪਿਕਚਰ ਦੇ ਰੂਪ 'ਚ ਲਗਾਉਂਦੇ ਹਨ, ਜਿਸ ਨਾਲ ਹੋਰ ਯੂਜ਼ਰਸ ਨੂੰ ਇਹ ਅਕਾਊਂਟ ਆਧਿਕਾਰਿਤ ਅਕਾਊਂਟ ਵਰਗਾ ਲੱਗੇ ਅਤੇ ਉਹ ਸਕੈਮ ਕਰਨ ਵਾਲਿਆਂ ਦੇ ਝਾਂਸੇ 'ਚ ਆ ਜਾਵੇ।

ਹਾਲਾਂਕਿ ਜਿਵੇਂ ਕਿ WABetaInfo ਦੁਆਰਾ ਦੱਸਿਆ ਗਿਆ ਹੈ ਕਿ ਵਟਸਐਪ ਆਪਣੇ ਯੂਜ਼ਰਸ ਨੂੰ ਐਪ ਦੇ ਰਾਹੀਂ ਸੰਪਰਕ ਨਹੀਂ ਕਰਦੀ ਹੈ ਅਤੇ ਜੇਕਰ ਕਿਸੇ ਪਰਿਸਥਿਤੀ 'ਚ ਕੰਪਨੀ ਯੂਜ਼ਰ ਨਾਲ ਸੰਪਰਕ ਕਰਦੀ ਵੀ ਹੈ ਤਾਂ ਆਧਿਕਾਰਿਤ ਅਕਾਊਂਟ ਦੇ ਨਾਂ ਨਾਲ ਇਕ ਹਰੇ ਰੰਗ ਦਾ ਮਾਰਕ ਵੀ ਸ਼ਾਮਲ ਹੋਵੇਗਾ, ਜੋ ਉਸ ਦੇ ਆਧਿਕਾਰਿਤ ਅਕਾਊਂਟ ਹੋਣ ਦਾ ਸੰਕੇਤ ਹੈ। ਇਹ ਵੀ ਧਿਆਨ ਰੱਖਣਾ ਮਹੱਤਵਪੂਰਣ ਹੈ ਕਿ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਯੂਜ਼ਰਸ ਨਾਲ ਵੈਰੀਫਿਕੇਸ਼ਨ ਕੋਡ ਸਮੇਤ ਉਨ੍ਹਾਂ ਦੇ ਕਿਸੇ ਵੀ ਡਾਟਾ ਨਾਲ ਸਬੰਧਿਤ ਜਾਣਕਾਰੀ ਨਹੀਂ ਮੰਗਦੀ ਹੈ।
ਇਸ ਲਈ ਸਾਫ ਹੈ ਕਿ ਸਕਰੀਨਸ਼ਾਟ 'ਚ ਦੇਖਿਆ ਗਿਆ ਅਕਾਊਂਟ ਅਤੇ ਮੈਸੇਜ ਇਕ ਘੋਟਾਲੇ ਤੋਂ ਇਲਾਵਾ ਕੁਝ ਨਹੀਂ ਹੈ। ਤੁਹਾਨੂੰ ਅਜਿਹੇ ਕਿਸੇ ਵੀ ਮੈਸੇਜ 'ਤੇ ਧਿਆਨ ਨਹੀਂ ਦੇਣਾ ਚਾਹੀਦਾ।


Karan Kumar

Content Editor

Related News