WhatsApp ''ਚ ਆ ਰਿਹੈ ਕਮਾਲ ਦਾ ਫੀਚਰ, ਫੇਸਬੁੱਕ ਦੀ ਤਰ੍ਹਾਂ ਬਦਲ ਸਕੋਗੇ ਪ੍ਰੋਫਾਈਲ ਦਾ ਨਾਮ

05/25/2023 6:01:05 PM

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਯੂਜ਼ਰਜ਼ ਨੂੰ ਪ੍ਰੋਫਾਈਲ ਨੇਮ (Username) ਬਦਲਣ ਦੀ ਸੁਵਿਧਾ ਦੇਵੇਗਾ। ਯਾਨੀ ਯੂਜ਼ਰਜ਼ ਆਪਣੀ ਫੇਸਬੁੱਕ ਪ੍ਰੋਫਾਈਲ ਦੀ ਤਰ੍ਹਾਂ ਹੀ ਵਟਸਐਪ ਪ੍ਰੋਫਾਈਲ ਦਾ ਨਾਮ ਵੀ ਬਦਲ ਸਕਣਗੇ। ਇਸ ਫੀਚਰ ਨੂੰ ਬੀਟਾ ਵਰਜ਼ਨ 'ਤੇ ਸਪਾਟ ਕੀਤਾ ਗਿਆ ਹੈ। ਫੀਚਰ ਨੂੰ ਅਜੇ ਵੀ ਡਿਵੈਲਪ ਕੀਤਾ ਜਾ ਰਿਹਾ ਹੈ। ਫੀਚਰ ਟ੍ਰੈਕਰ ਨੇ ਇਸਦਾ ਪ੍ਰੀਵਿਊ ਸਾਂਝਾ ਕੀਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸਨੂੰ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।

ਕੀ ਹੈ ਵਟਸਐਪ ਦਾ ਨਵਾਂ ਫੀਚਰ?

ਵਟਸਐਪ ਫੀਚਰ ਟ੍ਰੈਕਰ WABetaInfo ਮੁਤਾਬਕ, ਐਂਡਰਾਇਡ ਬੀਟਾ 2.23.11.15 ਲਈ ਹਾਲ ਹੀ 'ਚ ਜਾਰੀ ਕੀਤੇ ਗਏ ਵਟਸਐਪ 'ਚ ਇਕ ਫੀਚਰ ਲਈ ਕੋਡ ਹੈ, ਜੋ ਯੂਜ਼ਰਜ਼ ਨੂੰ ਆਪਣੀ ਪ੍ਰੋਫਾਈਲ ਲਈ ਯੂਜ਼ਰਜ਼ ਨੇਮ ਚੁਣਨ ਦੀ ਮਨਜ਼ੂਰੀ ਦੇਵੇਗਾ। ਫੀਚਰ ਅਜੇ ਵੀ ਡਿਵੈਲਪਿੰਗ ਪੜਾਅ 'ਚ ਹੈ। ਹਾਲਾਂਕਿ, ਕੰਪਨੀ ਨੇ ਇਸ ਫੀਚਰ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਵਟਸਐਪ ਫੀਚਰ ਟ੍ਰੈਕਰ ਨੇ ਇਸਦਾ ਪ੍ਰੀਵਿਊ ਸਾਂਝਾ ਕੀਤਾ ਹੈ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ।

ਫੀਚਰ ਟ੍ਰੈਕਰ ਦੁਆਰਾ ਸ਼ੇਅਰ ਕੀਤੀ ਗਈ ਪ੍ਰੀਵਿਊ ਇਮੇਜ ਮੁਤਾਬਕ, ਮੈਸੇਜਿੰਗ ਸਰਵਿਸ ਯੂਜ਼ਰਨੇਮ ਪਿਕਰ ਦੇ ਹੇਠਾਂ 'ਇਹ ਤੁਹਾਡਾ ਯੂਨੀਕ ਯੂਜ਼ਰਨੇਮ ਹੈ' ਦਾ ਮੈਨਸ਼ਨ ਕਰੇਗੀ। ਇਸਦਾ ਮਤਲਬ ਹੈ ਕਿ ਕਿਸੇ ਵੀ ਦੋ ਯੂਜ਼ਰਜ਼ ਦਾ ਯੂਜ਼ਰਨੇਮ ਇਕੋ ਜਿਹਾ ਹੋ ਸਕਦਾ ਹੈ। ਇਹ ਸਹੂਲਤ ਟਵਿਟਰ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਤਰ੍ਹਾਂ ਕੰਮ ਕਰ ਸਕਦੀ ਹੈ। ਇਨ੍ਹਾਂ ਪਲੇਟਫਾਰਮਾਂ 'ਤੇ ਮੈਂਬਰ ਇਕ ਯੂਨੀਕ ਯੂਜ਼ਰਨੇਮ ਚੁਣ ਸਕਦੇ ਹਨ ਜਿਸਦੀ ਵਰਤੋਂ ਲੋਕ ਉਨ੍ਹਾਂ ਨਾਲ ਕਾਨਟੈਕਟ ਕਰਨ ਲਈ ਕਰ ਸਕਦੇ ਹਨ।

ਇੰਝ ਬਦਲ ਸਕੋਗੇ ਨਾਮ

ਫੀਚਰ ਟ੍ਰੈਕਰ ਦਾ ਕਹਿਣਾ ਹੈ ਕਿ ਯੂਜ਼ਰਨੇਮ ਪਿਕਰ ਫੀਚਰ ਤਿੰਨ ਡਾਟ ਵਾਲੇ ਮੈਨਿਊ>ਸੌਟਿੰਗਸ>ਪ੍ਰੋਫਾਈਲ 'ਤੇ ਟੈਪ ਕਰਨ 'ਤੇ ਮਿਲ ਜਾਵੇਗਾ। ਇਹ ਪ੍ਰੋਫਾਈਲ ਨਾਮ ਸੈਕਸ਼ਨ ਦੇ ਅੰਦਰ ਇਕ ਹੋਰ ਨਵੇਂ ਸੈਕਸ਼ਨ 'ਚ ਦੇਖਣ ਨੂੰ ਮਿਲੇਗਾ। ਯੂਜ਼ਰਜ਼ ਨਾਮ ਨੂੰ ਮਾਡੀਫਾਈ ਵੀ ਕਰ ਸਕਣਗੇ। ਹਾਲਾਂਕਿ, ਅਜੇ ਤਕ ਕੰਪਨੀ ਨੇ ਇਸਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਯਾਨੀ ਰੋਲਆਊਟ ਤੋਂ ਬਾਅਦ ਇਸ ਸਰਵਿਸ 'ਚ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ।


Rakesh

Content Editor

Related News