ਜਲਦ ਹੀ ਸ਼ੁਰੂ ਹੋ ਸਕਦੀ ਹੈ WhatsApp UPI ਪੇਮੈਂਟ

01/18/2018 11:40:28 AM

ਜਲੰਧਰ- ਵੈਲੇਨਟਾਈਨ ਦੇ ਖਾਸ ਮੌਕੇ 'ਤੇ WhatsApp ਆਪਣੇ ਯੂਜ਼ਰਸ ਨੂੰ ਖਾਸ ਤੋਹਫਾ ਦੇਣ ਦੀ ਤਿਆਰੀ 'ਚ ਹੈ। ਵਟਸਐਪ 'ਚ ਪੇਮੈਂਟ ਫੀਚਰ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਫਰਵਰੀ ਤੋਂ ਵਟਸਐਪ ਦੇ ਰਾਹੀਂ ਪੇਮੈਂਟ ਕਰ ਸਕਣਗੇ। ਇਸ ਗੱਲ ਦੀ ਜਾਣਕਾਰੀ (Et Tech) ਦੇ ਮਾਧਿਅਮ ਰਾਹੀਂ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਵਟਸਐਪ 'ਚ UPI ਬੈਸਡ ਪੇਮੈਂਟ ਸਰਵਿਸ ਅਗਲੇ ਮਹੀਨੇ ਸ਼ੁਰੂ ਹੋ ਜਾਵੇਗੀ। ਤੁਹਾਨੂੰ ਦੱਸ ਦੱਈਏ ਕਿ ਇੰਨ੍ਹਾਂ ਲੋਕਾਂ ਨੇ ਕਿਹਾ ਹੈ ਕਿ ਦੇਸ਼ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਇਸੰਟੈਂਟ ਮੈਸਜ਼ਿੰਗ ਐਪ ਮਤਲਬ WhatsApp, State Bank of India, ICICI Bank, HDFC Bank and Axis Bank ਨਾਲ ਆਪਣੇ Tnified Payment Interface (UPI) ਅਧਾਰਿਤ ਭੁਗਤਾਨ ਪਲੇਟਫਾਰਮ ਨੂੰ ਅਨੁਕੂਲ ਕਰਨ ਲਈ ਵੱਖ-ਵੱਖ ਪੜਾਵਾ 'ਚ ਹੈ।

ਇੰਨ੍ਹਾਂ 'ਚੋਂ ਇਕ ਨੇ ਕਿਹਾ ਹੈ ਕਿ ਇਹ ਪਲੇਟਫਾਰਮ ਪਹਿਲਾਂ ਤੋਂ ਵੀ ਬੀਟਾ ਸਟੇਜ ਮਤਲਬ ਟੈਸਟਿੰਗ ਪ੍ਰਕਿਰਿਆ 'ਚ ਹੈ ਅਤੇ ਇਸ ਦੀ ਟੈਸਟਿੰਗ 'ਚ ਕਿਸੇ ਇਕ ਪਾਰਟਨਰ ਬੈਂਕ ਨਾਲ ਚੱਲ ਰਹੀ ਹੈ। ਇਕ ਬੈਂਕਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਟਸਐਪ ਬੈਂਕਾਂ ਨਾਲ ਸਿਸਟਮ ਇੰਟੀਗ੍ਰੇਸ਼ਨ ਦੇ ਵੱਖ-ਵੱਖ ਪੜਾਵਾ 'ਚ ਹੈ। ਇਸ ਤੋਂ ਇਲਾਵਾ ਇੰਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਇਸ ਪਲੇਟਫਾਰਮ 'ਤੇ ਹੁਣ ਸਕਿਓਰਿਟੀ ਚੈੱਕ ਕਰ ਰਹੇ ਹੋ ਅਤੇ ਇਸ ਗੱਲ ਨੂੰ ਵੀ ਸੁਨਿਸ਼ਚਿਤ ਕਰ ਰਹੇ ਹੋ ਕਿ ਤੁਹਾਡਾ ਡਾਟਾ ਕਿੰਨਾ ਸਕਿਓਰ ਹੋਮ ਵਾਲਾ ਹੈ। 

WhatsApp ਨੂੰ ਸਰਕਾਰ ਤੋਂ ਇਸ ਲਈ ਅਪਰੂਵ ਪਿਛਲੇ ਸਾਲ ਜੁਲਾਈ 'ਚ ਹੀ ਮਿਲ ਗਿਆ ਸੀ, ਇਸ ਤੋਂ ਇਲਾਵਾ ਇਹ ਐਪ ਵੀ ਗੂਗਲ ਦੀ ਤਰ੍ਹਾਂ ਹੀ ਆਪਣਾ ਖੁਦ ਦਾ ਇਕ ਪੇਮੈਂਟ ਪਲੇਟਫਾਰਮ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਚੁੱਕਾ ਹੈ। ਇਸ 'ਚ ਵੀ ਤੁਹਾਨੂੰ ਡਾਈਰੈਕਟ ਬੈਂਕ ਨਾਲ ਜੁੜਨ ਦੀ ਆਜ਼ਾਦੀ ਮਿਲਣ ਵਾਲੀ ਹੈ। ਇਹ ਵੀ ਤੁਹਾਡੇ ਬੈਂਕ ਨਾਲ ਸਿੱਧੇ ਤੌਰ 'ਤੇ ਲਿੰਕ ਹੋ ਜਾਣ ਵਾਲਾ ਹੈ। ਤੁਹਾਨੂੰ ਦੱਸ ਦੱਈਏ ਕਿ ਭਾਰਤ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਹੋਣ ਦਾ ਕਾਰਨ ਇਸ WhatsApp ਦੇ ਇਸ ਫੀਚਰ ਦਾ ਇੰਤਜ਼ਾਰ ਵੀ ਬੜੇ ਜ਼ੋਰਾ ਨਾਲ ਕੀਤਾ ਜਾ ਰਿਹਾ ਸੀ। ਬੈਂਕਰਾਂ ਦਾ ਕਹਿਣਾ ਹੈ ਕਿ ਏਕੀਕਰਣ ਤੋਂ ਪਹਿਲਾਂ ਹੋਰ ਵੱਖ-ਵੱਖ ਸੁਰੱਖਿਆ ਚਿੰਤਾਵਾਂ ਨੂੰ ਸੰਬੋਧਿਤ ਕਰਨ ਦੀ ਜ਼ਰੂਰਤ ਹੈ, ਖਾਸ ਕਰ ਕੇ ਬੈਂਕ ਗਾਹਕਾਂ ਦੇ ਡਾਟਾ ਨੂੰ ਇਸ 'ਤੇ ਜ਼ਿਆਦਾ ਵਿਚਾਰ ਕਰਨ ਦੀ ਜ਼ਰੂਰਤ ਹੈ।


Related News