WhatsApp 'ਤੇ ਕੋਈ ਨਹੀਂ ਪੜ੍ਹ ਸਕੇਗਾ ਤੁਹਾਡੇ ਪਰਸਨਲ ਮੈਸੇਜ, ਇੰਝ ਕਰ ਸਕਦੇ ਹੋ ਚੈਟ ਲਾਕ

Friday, Apr 28, 2023 - 07:07 PM (IST)

WhatsApp 'ਤੇ ਕੋਈ ਨਹੀਂ ਪੜ੍ਹ ਸਕੇਗਾ ਤੁਹਾਡੇ ਪਰਸਨਲ ਮੈਸੇਜ, ਇੰਝ ਕਰ ਸਕਦੇ ਹੋ ਚੈਟ ਲਾਕ

ਗੈਜੇਟ ਡੈਸਕ- ਵਟਸਐਪ ਆਪਣੇ ਯੂਜ਼ਰਜ਼ ਲਈ ਆਏ ਦਿਨ ਨਵੇਂ-ਨਵੇਂ ਫੀਚਰਜ਼ ਰੋਲਆਊਟ ਕਰਦਾ ਰਹਿੰਦਾ ਹੈ। ਹੁਣ ਪਲੇਟਫਾਰਮ ਕੁਝ ਵੱਡੇ ਫੀਚਰਜ਼ 'ਤੇ ਕੰਮ ਕਰ ਰਿਹਾ ਹੈ, ਜੋ ਤੁਹਾਡੇ ਮੈਸੇਜਿੰਗ ਅਨੁਭਵ ਨੂੰ ਬਦਲ ਕੇ ਹੋਰ ਬਿਹਤਰ ਬਣਾ ਦੇਣਗੇ। ਮੈਸੇਜਿੰਗ ਐਪ ਨੇ ਹਾਲ ਹੀ 'ਚ ਇਕ ਵਟਸਐਪ ਅਕਾਊਂਟ ਨੂੰ ਕਈ ਫੋਨ 'ਤੇ ਇਸਤੇਮਾਲ ਕਰਨ ਦਾ ਫੀਚਰ ਐਡ ਕੀਤਾ ਹੈ। ਇਸ ਫੀਚਰ ਨੂੰ ਅਈਫੋਨ ਅਤੇ ਐਂਡਰਾਇਡ ਸਾਰਿਆਂ ਲਈ ਉਪਲੱਬਧ ਕੀਤਾ ਗਿਆ ਹੈ। ਹੁਣ ਕੰਪਨੀ ਨੇ ਯੂਜ਼ਰਜ਼ ਲਈ ਇਕ ਨਵਾਂ ਚੈਟ ਲਾਕ ਫੀਚਰ ਜਾਰੀ ਕੀਤਾ ਹੈ ਪਰ ਇਹ ਫੀਚਰ ਸਾਰਿਆਂ ਲਈ ਉਪਲੱਬਧ ਨਹੀਂ ਹੈ। ਆਓ ਇਸਦੀ ਡਿਟੇਲ ਜਾਣਦੇ ਹਾਂ।

ਇਹ ਵੀ ਪੜ੍ਹੋ– ਵਟਸਐਪ ਡਿਸਅਪੀਅਰਿੰਗ ਮੈਸੇਜ ਲਈ ਆਇਆ ਕਮਾਲ ਦਾ ਫੀਚਰ, ਆਸਾਨੀ ਨਾਲ ਸੇਵ ਕਰ ਸਕੋਗੇ ਚੈਟ

ਵਟਸਐਪ ਨੇ ਪੇਸ਼ ਕੀਤਾ ਚੈਟ ਲਾਕ ਫੀਚਰ

WaBetaInfo ਦੀ ਇਕ ਰਿਪੋਰਟ ਮੁਤਾਬਕ, ਵਟਸਐਪ ਦੇ ਕੁਝ ਬੀਟਾ ਟੈਸਟਰ ਹੁਣ ਨਵੇਂ ਚੈਟ ਲਾਕ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਇਹ ਇਕ ਬਿਹਤਰੀਨ ਫੀਚਰ ਹੈ ਕਿਉਂਕਿ ਹੁਣ ਲੋਕਾਂ ਨੂੰ ਕਿਸੇ ਚੈਟ ਨੂੰ ਲੁਕਾਉਣ ਲਈ ਵਟਸਐਪ ਨੂੰ ਪੂਰੀ ਤਰ੍ਹਾਂ ਲਾਕ ਕਰਨ ਦੀ ਲੋੜ ਨਹੀਂ ਹੈ। ਇਸਦੇ ਉਲਟ ਹੁਣ ਯੂਜ਼ਰਜ਼ ਸਿਰਫ ਉਸੇ ਚੈਟ ਨੂੰ ਲਾਕ ਕਰ ਸਕਦੇ ਹਨ ਜਿਸਨੂੰ ਉਹ ਲੁਕਾਉਣਾ ਚਾਹੁੰਦੇ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਲਾਕ ਕੀਤੀ ਗਈ ਚੈਟ ਦੀਆਂ ਤਸਵੀਰਾਂ ਜਾਂ ਵੀਡੀਓ ਫੋਨ ਦੀ ਗੈਲਰੀ 'ਚ ਆਟੋਮੈਟਿਕ ਡਾਊਨਲੋਡ ਨਹੀਂ ਹੋਣਗੀਆਂ। 

ਇਹ ਵੀ ਪੜ੍ਹੋ– ਹੁਣ iPhone ਨੂੰ ਵਿੰਡੋਜ਼ PC ਨਾਲ ਵੀ ਕਰ ਸਕੋਗੇ ਕੁਨੈਕਟ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਨਵਾਂ iOS ਐਪ

ਇੰਝ ਕੰਮ ਕਰੇਗਾ ਚੈਟ ਲਾਕ ਫੀਚਰ

WaBetaInfo ਨੇ ਕੁਝ ਸਕਰੀਨਸ਼ਾਟ ਸ਼ੇਅਰ ਕੀਤੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਲੋਕਾਂ ਨੂੰ ਚੈਟ ਇੰਫੋ ਸੈਕਸ਼ਨ 'ਚ ਚੈਟ ਲਾਕ ਦਾ ਆਪਸ਼ਨ ਮਿਲੇਗਾ, ਜਿੱਥੇ ਤੁਸੀਂ ਨੰਬਰ, ਪ੍ਰੋਫਾਈਲ ਅਤੇ ਹੋਰ ਡਿਟੇਲਸ ਦੇਖ ਸਕਦੇ ਹੋ।

- ਸਭ ਤੋਂ ਪਹਿਲਾਂ ਆਪਣ ਵਟਸਐਪ ਓਪਨ ਕਰੋ ਅਤੇ ਕਿਸੇ ਚੈਟ 'ਤੇ ਜਾਓ। ਤੁਸੀਂ ਚਾਹੋ ਤਾਂ ਇਂਡੀਵਿਜੁਅਲ ਜਾਂ ਫਿਰ ਗਰੁੱਪ ਚੈਟ, ਕਿਸੇ ਨੂੰ ਵੀ ਲਾਕ ਕਰ ਸਕਦੇ ਹੋ।

- ਆਪਣਏ ਵਟਸਐਪ ਕਾਨਟੈਕਟ ਦੇ ਪ੍ਰੋਫਾਈਲ ਸੈਕਸ਼ਨ 'ਚ ਜਾਓ।

- ਹੇਠਾਂ ਸਕਰੋਲ ਕਰੋ ਅਤੇ ਚੈਟ ਲਾਕ 'ਤੇ ਟੈਪ ਕਰੋ।

- "Lock this chat with fingerprint" ਆਪਸ਼ਨ ਨੂੰ ਇਨੇਬਲ ਕਰੋ।

- ਹੁਣ ਤੁਹਾਡੀ ਚੈਟ ਪੂਰੀ ਤਰ੍ਹਾਂ ਲਾਕ ਹੋ ਜਾਵੇਗੀ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

ਦੱਸ ਦੇਈਏ ਕਿ ਵਟਸਐਪ ਨੇ ਚੁਣੇ ਹੋਏ ਯੂਜ਼ਰਜ਼ ਲਈ ਨਵਾਂ ਚੈਟ ਲਾਕ ਫੀਚਰ ਰੋਲਆਊਟ ਕੀਤਾ ਹੈ। WaBetaInfo ਮੁਤਾਬਕ, ਪਲੇਟਫਾਰਮ ਨੇ ਕੁਝ ਬੀਟਾ ਟੈਸਟਰਜ਼ ਲਈ ਇਹ ਅਪਡੇਟ ਜਾਰੀ ਕੀਤਾ ਹੈ। ਇਹ ਆਉਣ ਵਾਲੇ ਹਫਤਿਆਂ 'ਚ ਸਾਰੇ ਯੂਜ਼ਰਜ਼ ਲਈ ਰੋਲਆਊਟ ਕੀਤਾ ਜਾਵੇਗਾ। 

ਜੋ ਲੋਕ ਇਸ ਫੀਚਰ ਦਾ ਪਹਿਲਾਂ ਇਸਤੇਮਾਲ ਕਰਨਾ ਚਾਹੁੰਦੇ ਹਨ ਉਹ ਪਲੇਅ ਸਟੋਰ 'ਤੇ ਵਟਸਐਪ ਬੀਟਾ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਹਾਲਾਂਕਿ, ਇਹ ਪ੍ਰੋਗਰਾਮ ਜ਼ਿਆਦਾਤਰ ਫੁਲ ਰਹਿੰਦਾ ਹੈ ਅਤੇ ਇਸ ਵਿਚ ਭਾਗ ਲੈਣ ਜਾ ਚਾਂਸ ਮਿਲਣਾ ਮੁਸ਼ਕਿਲ ਹੁੰਦਾ ਹੈ। ਤੁਸੀਂ ਪਲੇਅ ਸਟੋਰ 'ਤੇ ਵਟਸਐਪ ਦੇ ਪੇਜ 'ਤੇ ਜਾ ਕੇ ਇਸਨੂੰ ਆਜ਼ਮਾ ਸਕਦੇ ਹੋ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

 


author

Rakesh

Content Editor

Related News