WhatsApp ’ਤੇ ਮਿਲਣ ਵਾਲੇ ਹਨ ਇਹ ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਤਰੀਕਾ
Tuesday, Aug 02, 2022 - 05:51 PM (IST)
ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਆਪਣੇ ਯੂਜ਼ਰਸ ਨੂੰ ਨਵੇਂ-ਨਵੇਂ ਅਪਡੇਟਸ ਦੇ ਰਿਹਾ ਹੈ। ਇਸੇ ਲੜੀ ’ਚ ਵਟਸਐਪ ਕੁਝ ਹੋਰ ਨਵੇਂ ਅਤੇ ਦਿਲਚਸਪ ਫੀਚਰਜ਼ ’ਤੇ ਕੰਮ ਕਰ ਰਿਹਾ ਹੈ। WabetaInfo ਮੁਤਾਬਕ, ਇਹ ਫੀਚਰਜ਼ ਵੀ ਜਲਦ ਤੁਹਾਡੇ ਲਈ ਲਾਈਵ ਹੋਣ ਵਾਲੇ ਹਨ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਵਟਸਐਪ ਦੇ ਇਨ੍ਹਾਂ ਹੀ ਕਮਾਲ ਦੇ ਫੀਚਰਜ਼ ਬਾਰੇ ਜਾਣਕਾਰੀ ਦੇਵਾਂਗੇ ਜੋ ਅਜੇ ਬੀਟਾ ਟੈਸਟਿੰਗ ’ਚ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਜਾਰੀ ਕੀਤਾ ਜਾਵੇਗਾ।
ਗਰੁੱਪ ਲੈਫਟ ਕਰਨ ਵਾਲਿਆਂ ਦੀ ਮਿਲੇਗੀ ਜਾਣਕਾਰੀ
ਵਟਸਐਪ ’ਚ ਅਜੇ ਕੋਈ ਮੈਂਬਰ ਗਰੁੱਪ ਲੈਫਟ ਕਰਦਾ ਹੈ ਤਾਂ ਸਿਰਪ ਗਰੁੱਪ ’ਤੇ ਇਕ ਨੋਟੀਫਿਕੇਸ਼ ਆਉਂਦੀ ਹੈ ਕਿ ਮੈਂਬਰ ਨੇ ਗਰੁੱਪ ਛੱਡ ਦਿੱਤਾ ਹੈ ਪਰ ਵਟਸਐਪ ਦੇ ਨਵੇਂ past participants ਫੀਚਰ ਤੋਂ ਬਾਅਦ ਤੁਸੀਂ ਗਰੁੱਪ ਲੈਫਟ ਕਰਨ ਵਾਲੇ ਮੈਂਬਰ ਦੀ ਜਾਣਕਾਰੀ ਕਦੇ ਵੀ ਪ੍ਰਾਪਤ ਕਰ ਸਕਦੇ ਹੋ। ਨਵੇਂ ਫੀਚਰ ਤੋਂ ਬਾਅਦ ਗਰੁੱਪ ਲੈਫਟ ਕਰਕੇ ਜਾਣ ਵਾਲੇ ਸਾਰੇ ਮੈਂਬਰਾਂ ਦੀ ਲਿਸਟ ਤੁਸੀਂ ਚੈੱਕ ਕਰ ਸਕੋਗੇ।
ਇਹ ਵੀ ਪੜ੍ਹੋ– ਐਂਡਰਾਇਡ ਫੋਨ ਲਈ ਬੇਹੱਦ ਖ਼ਤਰਨਾਕ ਹਨ ਇਹ 17 Apps, ਫੋਨ ’ਚੋਂ ਤੁਰੰਤ ਕਰੋ ਡਿਲੀਟ
ਡਿਲੀਟ ਹੋਣ ਤੋਂ ਪਹਿਲਾਂ ਹੀ ਸੇਵ ਹੋ ਜਾਣਗੇ ਮੈਸੇਜ
ਅਜੇ ਵਟਸਐਪ ਯੂਜ਼ਰਸ ਨੂੰ ਮੈਸੇਜ ਡਿਸਅਪੀਅਰ ਦਾ ਆਪਸ਼ਨ ਮਿਲਦਾ ਹੈ, ਜਿਸਦੀ ਵਰਤੋਂ ਨਾਲ ਯੂਜ਼ਰਸ 24 ਘੰਟੇ, 7 ਦਿਨ ਅਤੇ 90 ਦਿਨਾਂ ਬਾਅਦ ਮੈਸੇਜ ਨੂੰ ਹਮੇਸ਼ਾ ਲਈ ਡਿਲੀਟ ਕਰ ਸਕਦਾ ਹੈ। ਵਟਸਐਪ ਹੁਣ ਇਸ ਫੀਚਰ ’ਚ ਇਕ ਹੋਰ ਆਪਸ਼ਨ ਜੋੜਨ ਵਾਲਾ ਹੈ, ਜਿਸ ਤੋਂ ਬਾਅਦ ਤੁਸੀਂ ਡਿਸਅਪੀਅਰ ਮੈਸੇਜ ਨੂੰ ਵੀ ਡਿਲੀਟ ਹੋਣ ਤੋਂ ਪਹਿਲਾਂ ਸੇਵ ਕਰ ਸਕਦੇ ਹੋ। ਇਸ ਆਪਸ਼ਨ ਨੂੰ ਕੈਪਟ ਮੈਸੇਜ ਨਾਂ ਦਿੱਤਾ ਗਿਆ ਹੈ। ਜਲਦ ਹੀ ਇਹ ਫੀਚਰ ਵੀ ਤੁਹਾਨੂੰ ਮਿਲਣ ਵਾਲਾ ਹੈ।
ਇਹ ਵੀ ਪੜ੍ਹੋ– BGMI ਦੇ ਪਲੇਅਰਾਂ ਨੂੰ ਵੱਡਾ ਝਟਕਾ, ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਗਾਇਬ ਹੋਈ ਗੇਮ
ਵੀਡੀਓ ਚੈਟ ’ਚ ਬਣਾ ਸਕੋਗੇ ਅਵਤਾਰ
ਵਟਸਐਪ ਇਸ ਨਵੇਂ ਫੀਚਰ ’ਤੇ ਵੀ ਕੰਮ ਕਰ ਰਹੀ ਹੈ, ਇਸ ਤੋਂ ਬਾਅਦ ਵੀਡੀਓ ਚੈਟ ਹੋਰ ਵੀ ਮਜ਼ੇਦਾਰ ਬਣ ਜਾਵੇਗੀ। ਇਸ ਫੀਚਰ ’ਚ ਤੁਸੀਂ ਵੀਡੀਓ ਚੈਟ ਦੌਰਾਨ ਆਪਣੇ ਖੁਦ ਦੇ ਅਵਤਾਰ ਨੂੰ ਪ੍ਰਿਜੈਂਟ ਕਰ ਸਕਦੇ ਹੋ, ਯਾਨੀ ਤੁਹਾਡਾ ਕਾਰਟੂਨ ਕਰੈਕਟਰ ਵੀਡੀਓ ਚੈਟ ’ਚ ਦਿਸੇਗਾ।
ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ
ਨਹੀਂ ਦਿਸੇਗਾ ਆਨਲਾਈਨ ਸਟੇਟਸ
ਯੂਜ਼ਰਸ ਨੂੰ ਜਲਦ ਹੀ ਵਟਸਐਪ ’ਤੇ ਆਪਣਾ ਆਨਲਾਈਨ ਸੇਟਟਸ ਹਾਈਡ ਕਰਨ ਦਾ ਆਪਸ਼ਨ ਵੀ ਮਿਲਣ ਵਾਲਾ ਹੈ। ਜਿਸ ਤੋਂ ਬਾਅਦ ਯੂਜ਼ਰਸ ਆਪਣੀ ਪ੍ਰੋਫਾਈਲ ਨੂੰ ਹੋਰ ਜ਼ਿਆਦਾ ਪ੍ਰਾਈਵੇਟ ਕਰ ਸਕਦੇ ਹਨ। ਇਸ ਫੀਚਰ ’ਚ ਯੂਜ਼ਰਸ ਆਪਣੀ ਮਰਜ਼ੀ ਨਾਲ ਆਪਣੇ ਆਨਲਾਈਨ ਸਟੇਟਸ ਨੂੰ ਹਾਈਡ ਕਰ ਸਕਣਗੇ। ਜਿਸ ਤੋਂ ਬਾਅਦ ਯੂਜ਼ਰਸ ਦੇ ਕਾਨਟੈਕਟ ਨੂੰ ਉਨ੍ਹਾਂ ਦਾ ਆਨਲਾਈਨ ਸਟੇਟਸ ਵਿਖਾਈ ਨਹੀਂ ਦੇਵੇਗਾ। ਵਟਸਐਪ ਇਸ ਫੀਚਰ ਦੇ ਡਿਵੈਲਪਮੈਂਟ ਫੇਸ ’ਚ ਹੈ, ਇਸਨੂੰ ਜਲਦ ਹੀ ਲਾਈਵ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਮਹਿੰਦਰਾ ਦੀ ਨਵੀਂ Scorpio N ਨੇ ਬਣਾਇਆ ਰਿਕਾਰਡ! ਅੱਧੇ ਘੰਟੇ ’ਚ ਹੋਈ 1 ਲੱਖ ਤੋਂ ਵੱਧ ਬੁਕਿੰਗ
ਵੌਇਸ ਨੋਟ ’ਚ ਬਦਲਾਅ
ਵਟਸਐਪ ਵੌਇਸ ਨੋਟ ’ਚ ਵੀ ਬਦਲਾਅ ਕਰਨ ਵਾਲਾ ਹੈ, ਜਿਸ ਤੋਂ ਬਾਅਦ ਵੌਇਸ ਨੋਟ ਨੂੰ Waveforms ’ਚ ਭੇਜਿਆ ਜਾ ਸਕੇਗਾ। ਵੌਇਸ ਨੋਟ ਦੀਆਂ ਆਡੀਓ ਵੇਵਫਾਰਮ ਚੈਟ ਬਬਲ ਆਪਸ਼ਨ ’ਚ ਸਟੋਰ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਇਕੱਠੀਆਂ ਸੁਣ ਸਕਦੇ ਹੋ।
ਇਹ ਵੀ ਪੜ੍ਹੋ– 50MP ਕੈਮਰੇ ਵਾਲਾ ਛੋਟਾ ਫੋਨ ਲਾਂਚ, ਕੀਮਤ ਤੇ ਫੀਚਰਜ਼ ਕਰ ਦੇਣਗੇ ਹੈਰਾਨ
ਗਰੁੱਪ ਐਡਮਿਨ ਡਿਲੀਟ ਕਰ ਸਕੇਗਾ ਮੈਸੇਜ
ਵਟਸਐਪ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ WeBetaInfo ਮੁਤਾਬਕ, ਵਟਸਐਪ ’ਤੇ ਜਲਦ ਹੀ ਗਰੁੱਪ ਐਡਮਿਨ ਦਾ ਕੰਟਰੋਲ ਵਧਣ ਵਾਲਾ ਹੈ। ਵਟਸਐਪ ਦੀ ਇਸ ਅਪਡੇਟ ਤੋਂ ਬਾਅਦ ਗਰੁੱਪ ਐਡਮਿਨ ਕਿਸੇ ਵੀ ਵਟਸਐਪ ਮੈਸੇਜ ਨੂੰ ਗਰੁੱਪ ’ਚੋਂ ਡਿਲੀਟ ਕਰ ਸਕੇਗਾ, ਇਸ ਤੋਂ ਬਾਅਦ ਗਰੁੱਪ ਮੈਂਬਰ ਨੂੰ ਉਹ ਮੈਸੇਜ ਵਿਖਾਈ ਨਹੀਂ ਵੇਗਾ। ਵਟਸਐਪ ਜਲਦ ਹੀ ਇਸ ਨਵੀਂ ਅਪਡੇਟ ਨੂੰ ਜਾਰੀ ਕਰ ਸਕਦਾ ਹੈ।
ਇਹ ਵੀ ਪੜ੍ਹੋ– ਇਕ ਮਹੀਨੇ ਦੀ ਮਿਆਦ ਵਾਲੇ ਏਅਰਟੈੱਲ ਦੇ ਸਸਤੇ ਪਲਾਨ, ਮਿਲਣਗੇ ਇਹ ਫਾਇਦੇ