WhatsApp ''ਚ ਆ ਰਹੀ ਵੱਡੀ ਅਪਡੇਟ, ਇਕ ਹੀ ਸਕਰੀਨ ''ਤੇ ਕਈ ਲੋਕਾਂ ਨਾਲ ਕਰ ਸਕੋਗੇ ਚੈਟਿੰਗ

Tuesday, May 02, 2023 - 02:03 PM (IST)

WhatsApp ''ਚ ਆ ਰਹੀ ਵੱਡੀ ਅਪਡੇਟ, ਇਕ ਹੀ ਸਕਰੀਨ ''ਤੇ ਕਈ ਲੋਕਾਂ ਨਾਲ ਕਰ ਸਕੋਗੇ ਚੈਟਿੰਗ

ਗੈਜੇਟ ਡੈਸਕ- ਵਟਸਐਪ ਆਪਣੇ ਐਂਡਰਾਇਡ ਯੂਜ਼ਰਜ਼ ਲਈ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਵਟਸਐਪ ਦੇ ਇਸ ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਯੂਜ਼ਰਜ਼ ਕਈ ਚੈਟ ਨੂੰ ਇਕੱਠੇ ਦੇਖ ਸਕਣਗੇ ਅਤੇ ਚੈਟਿੰਗ ਕਰ ਸਕਣਗੇ। ਵਟਸਐਪ ਦਾ ਨਵਾਂ ਅਪਡੇਟ ਵੈੱਬ 'ਤੇ ਆਉਣ ਵਾਲਾ ਹੈ। ਇਸਤੋਂ ਇਲਾਵਾ ਇਸਨੂੰ ਟੈਬ ਲਈ ਵੀ ਜਾਰੀ ਕੀਤਾ ਜਾ ਸਕਦਾ ਹੈ। ਵਟਸਐਪ ਦੇ ਇਸ ਮਲਟੀ ਵਿੰਡੋ ਚੈਟ ਫੀਚਰ ਦੀ ਟੈਸਟਿੰਗ ਫਿਲਹਾਲ ਬੀਟਾ ਯੂਜ਼ਰਜ਼ ਨਾਲ ਹੋ ਰਹੀ ਹੈ। 

ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। ਨਵੇਂ ਫੀਚਰ ਨੂੰ ਸਾਈਡ-ਬਾਈ-ਸਾਈਡ ਮੋਡ ਨਾਮ ਦਿੱਤਾ ਗਿਆ ਹੈ। ਇਸ ਮੋਡ 'ਚ ਸਿੰਗਲ ਸਕਰੀਨ 'ਤੇ ਕਈ ਚੈਟ ਨੂੰ ਇਕੱਠੇ ਓਪਨ ਕੀਤਾ ਜਾ ਸਕੇਗਾ। ਆਮਤੌਰ 'ਤੇ ਇਕ ਚੈਟ ਓਪਨ ਹੋਣ 'ਤੇ ਦੂਜੀ ਚੈਟ ਵਿੰਡੋ ਖੁੱਲ੍ਹ ਸਕਦੀ ਹੈ। ਇਹ ਇਕ ਤਰ੍ਹਾਂ ਨਾਲ ਸਪਲਿਟ ਸਕਰੀਨ ਦੀ ਤਰ੍ਹਾਂ ਹੀ ਹੋਵੇਗਾ।

ਇਹ ਉਨ੍ਹਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ ਜੋ ਇਕੱਠੇ ਕਈ ਲੋਕਾਂ ਨਾਲ ਚੈਟ ਕਰਦੇ ਹਨ। WABetaInfo ਨੇ ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਇਸ ਫੀਚਰ ਨੂੰ ਕਦੇ ਵੀ ਆਨ ਅਤੇ ਆਫ ਕੀਤਾ ਜਾ ਸਕਦਾ ਹੈ। ਇਸ ਲਈ ਵਟਸਐਪ 'ਚ ਇਕ ਸੈਟਿੰਗ ਕਰਨੀ ਹੋਵੇਗੀ। ਸੈਟਿੰਗ ਲਈ ਚੈਟ ਸੈਟਿੰਗ 'ਚ Side-by-side views ਦੇ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ।

PunjabKesari

ਨਵੇ ਫੀਚਰ ਦੀ ਟੈਸਟਿੰਗ ਫਿਲਹਾਲ ਵਟਸਐਪ ਬੀਟਾ ਐਂਡਰਾਇਡ 2.23.9.20 ਵਰਜ਼ਨ 'ਤੇ ਹੋ ਰਹੀ ਹੈ। ਇਸਦੀ ਫਾਈਨਲ ਅਪਡੇਟ ਕਦੋਂ ਆਏਗੀ, ਇਸ ਸੰਬੰਧ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ 'ਚ ਚਾਰ ਡਿਵਾਈਸ ਲਿੰਕ ਦਾ ਅਪਡੇਟ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਕਿਊ.ਆਰ. ਕੋਡ ਨੂੰ ਸਕੈਨ ਕਰਕਰੇ ਚਾਰ ਵੱਖ-ਵੱਖ ਫੋਨਾਂ 'ਚ ਇਕ ਹੀ ਅਕਾਊਂਟ ਨੂੰ ਇਸਤੇਮਾਲ ਕੀਤਾ ਜਾ ਸਕੇਗਾ।


author

Rakesh

Content Editor

Related News