ਵਟਸਐਪ ਬਿਜ਼ਨੈੱਸ ਐਪ ’ਚ ਆ ਰਿਹੈ ਨਵਾਂ ਫੀਚਰ, ਦੁਕਾਨ-ਸਰਵਿਸ ਬਾਰੇ ਕਰ ਸਕੋਗੇ ਸਰਚ

Thursday, Sep 16, 2021 - 01:01 PM (IST)

ਵਟਸਐਪ ਬਿਜ਼ਨੈੱਸ ਐਪ ’ਚ ਆ ਰਿਹੈ ਨਵਾਂ ਫੀਚਰ, ਦੁਕਾਨ-ਸਰਵਿਸ ਬਾਰੇ ਕਰ ਸਕੋਗੇ ਸਰਚ

ਗੈਜੇਟ ਡੈਸਕ– ਵਟਸਐਪ ਦੇ ਬਿਜ਼ਨੈੱਸ ਐਪ ਲਈ ਇਕ ਹੋਰ ਨਵਾਂ ਫੀਚਰ ਆਉਣ ਵਾਲਾ ਹੈ। ਵਟਸਐਪ ਬਿਜ਼ਨੈੱਸ ਐਪ ’ਤੇ ਹੁਣ ਯੂਜ਼ਰਸ ਕਿਸੇ ਦੁਕਾਨ ਅਤੇ ਸਰਵਿਸ ਬਾਰੇ ਵਟਸਐਪ ’ਚ ਹੀ ਸਰਚ ਕਰ ਸਕਣਗੇ। ਵਟਸਐਪ ਬਿਜ਼ਨੈੱਸ ਦੇ ਇਸ ਫੀਚਰ ਦੀ ਟੈਸਟਿੰਗ ਫਿਲਹਾਲ ਬ੍ਰਾਜ਼ੀਲ ’ਚ ਹੋ ਰਹੀ ਹੈ। ਦਰਅਸਲ ਫੇਸਬੁੱਕ ਆਪਣੇ ਵਟਸਐਪ ਐਪ ਨੂੰ ਪੂਰੀ ਤਰ੍ਹਾਂ ਇਕ ਈ-ਕਾਮਰਸ ਐਪ ’ਚ ਬਦਲਣ ਦੀ ਤਿਆਰੀ ਕਰ ਰਿਹਾ ਹੈ ਅਤੇ ਅਪਕਮਿੰਗ ਫੀਚਰ ਵੀ ਉਸੇ ਦਾ ਇਕ ਹਿੱਸਾ ਹੈ। 

ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਤਰ੍ਹਾਂ ਵਟਸਐਪ ’ਤੇ ਵਿਗਿਆਪਨ ਨਹੀਂ ਆਉਂਦੇ। ਅਜਿਹੇ ’ਚ ਕੰਪਨੀ ਬਿਜ਼ਨੈੱਸ ਰਾਹੀਂ ਆਪਣੀ ਕਮਾਈ ਨੂੰ ਵਧਾਉਣਾ ਚਾਹੁੰਦੀ ਹੈ, ਹਾਲਾਂਕਿ, ਵਟਸਐਪ ’ਚ ਵੀ ਆਉਣ ਵਾਲੇ ਸਮੇਂ ’ਚ ਵਿਗਿਆਪਨ ਵੇਖਣ ਨੂੰ ਮਿਲ ਸਕਦਾ ਹੈ। ਕਈ ਰਿਪੋਰਟਾਂ ਅਜੇ ਤਕ ਅਜਿਹੀਆਂ ਜਾ ਰਹੀਆਂ ਹਨ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਵਟਸਐਪ ਸਟੇਟਸ ’ਚ ਇੰਸਟਾਗ੍ਰਾਮ ਸਟੋਰੀਜ਼ ਦੀ ਤਰ੍ਹਾਂ ਵਿਗਿਆਪਨ ਵੇਖਣ ਨੂੰ ਮਿਲਣਗੇ। ਕੋਰੋਨਾ ਮਹਾਮਾਰੀ ’ਚ ਆਨਲਾਈਨ ਰਿਟੇਲ ’ਚ ਕਾਫੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਫੇਸਬੁੱਕ ਵੀ ਲਗਾਤਾਰ ਆਪਣੇ ਪਲੇਟਫਾਰਮ ’ਤੇ ਸ਼ਾਪਿੰਗ ਫੀਚਰ ਨੂੰ ਲੈ ਕੇ ਅਪਡੇਟ ਦੇ ਰਿਹਾ ਹੈ। ਫੇਸਬੁੱਕ ਸ਼ਾਪਿੰਗ ਵੀ ਇਸੇ ਦਾ ਇਕ ਹਿੱਸਾ ਹੈ। 

 

ਦੱਸ ਦੇਈਏ ਕਿ ਵਟਸਐਪ ’ਚ ਕਈ ਬਿਜ਼ਨੈੱਸ ਕੈਟਾਗਿਰੀਜ਼ ਵੀ ਹਨ ਜਿਨ੍ਹਾਂ ’ਚ ਫੂਡ, ਰਿਟੇਲ ਅਤੇ ਲੋਕਲ ਸਰਵਿਸ ਆਦਿ ਸ਼ਾਮਲ ਹਨ। ਪ੍ਰਾਈਵੇਸੀ ਨੂੰ ਲੈ ਕੇ ਵਟਸਐਪ ਦੀ ਕਾਫੀ ਨਿੰਦਾ ਹੋਈ ਸੀ ਜਿਸ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਉਹ ਯੂਜ਼ਰਸ ਦੀ ਲੋਕੇਸ਼ਨ ਨੂੰ ਟ੍ਰੈਕ ਨਹੀਂ ਕਰਦਾ ਅਤੇ ਨਾ ਹੀ ਨਿੱਜੀ ਚੈਟ ਨੂੰ ਪੜ੍ਹਦਾ ਹੈ, ਹਾਲਾਂਕਿ ਉਹ ਬਿਜ਼ਨੈੱਸ ਅਕਾਊਂਟ ਰਾਹੀਂ ਹੋਣ ਵਾਲੀ ਗੱਲਬਾਤ ’ਤੇ ਨਜ਼ਰ ਜ਼ਰੂਰੀ ਰੱਖਦਾ ਹੈ। 

ਵਟਸਐਪ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਲੱਖਾਂ ਵਿਗਿਆਪਨਦਾਤਾ ਇੰਸਟਾਗ੍ਰਾਮ ਅਤੇ ਫੇਸੁਬੱਕ ਰਾਹੀਂ ਕਲਿੱਕ ਟੂ ਵਟਸਐਪ ਦਾ ਇਸਤੇਮਾਲ ਕਰ ਰਹੇ ਹਨ, ਤਾਂ ਜੋ ਆਪਣੇ ਯੂਜ਼ਰਸ ਨਾਲ ਸਿੱਧੇ ਤੌਰ ’ਤੇ ਜੁੜ ਸਕਣਗੇ। ਦੱਸ ਦੇਈਏ ਕਿ ਸਾਲ 2014 ’ਚ ਫੇਸਬੁੱਕ ਨੇ ਵਟਸਐਪ ਨੂੰ ਕਰੀਬ 14 ਲੱਖ ਕਰੋੜ ਰੁਪਏ ’ਚ ਖਰੀਦਿਆ ਸੀ। 


author

Rakesh

Content Editor

Related News