WhatsApp Scammers ਦੀ ਹੋਵੇਗੀ ਛੁੱਟੀ! ਬਸ ਕਰ ਲਓ ਆਹ ਕੰਮ

Saturday, May 17, 2025 - 02:57 PM (IST)

WhatsApp Scammers ਦੀ ਹੋਵੇਗੀ ਛੁੱਟੀ! ਬਸ ਕਰ ਲਓ ਆਹ ਕੰਮ

ਗੈਜੇਟ ਡੈਸਕ - ਅੱਜ ਕੱਲ ਬਹੁਤ ਹੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਅਣਜਾਣ ਲੋਕ ਇੰਟਰਨੈਸ਼ਨਲ ਨੰਬਰਾਂ ਤੋਂ ਜਾਅਲੀ ਨੌਕਰੀਆਂ, ਪਾਰਟ-ਟਾਈਮ ਨੌਕਰੀਆਂ ਅਤੇ ਫਲੈਟ ਪੇਸ਼ਕਸ਼ਾਂ ਵਰਗੇ ਝੂਠੇ ਦਾਅਵੇ ਕਰਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਘੁਟਾਲੇਬਾਜ਼ ਅਕਸਰ ਮਸ਼ਹੂਰ ਕੰਪਨੀਆਂ ਦੇ ਨਾਮ ਵਰਤ ਕੇ ਜਾਂ ਜਾਅਲੀ ਇਨਾਮਾਂ ਦਾ ਲਾਲਚ ਦੇ ਕੇ ਯੂਜ਼ਰਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਕਾਲਾਂ ਅਤੇ ਮੈਸੇਜਿਸ ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਵਟਸਐਪ ਦੀਆਂ ਕੁਝ ਸੈਟਿੰਗਾਂ ਰਾਹੀਂ ਆਪਣੇ ਆਪ ਨੂੰ ਬਚਾ ਸਕਦੇ ਹੋ।

Silence Unknown Callers ਫੀਚਰ
ਵਟਸਐਪ ਨੇ "Silence Unknown Callers" ਨਾਮਕ ਇਕ ਵਧੀਆ ਪ੍ਰਾਈਵੇਟ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਨੂੰ ਚਾਲੂ ਕਰਨ ਨਾਲ, ਉਹ ਕਾਲਾਂ ਜੋ ਤੁਹਾਡੀ ਸੰਪਰਕ ਸੂਚੀ ’ਚ ਨਹੀਂ ਹਨ, ਤੁਹਾਡੇ ਫੋਨ 'ਤੇ ਨਹੀਂ ਵੱਜਣਗੇ। ਇਹ ਕਾਲਾਂ ਸਿੱਧੇ ਕਾਲ ਲੌਗ ’ਚ ਜਾਣਗੀਆਂ, ਤਾਂ ਜੋ ਤੁਸੀਂ ਬਾਅਦ ’ਚ ਦੇਖ ਸਕੋ ਕਿ ਕਿਸਨੇ ਕਾਲ ਕੀਤੀ ਹੈ, ਪਰ ਤੁਹਾਨੂੰ ਅਣਚਾਹੇ ਕਾਲਾਂ ਤੋਂ ਪਰੇਸ਼ਾਨ ਨਹੀਂ ਹੋਣਾ ਪਵੇਗਾ।

ਚਾਲੂ ਕਰੋ  ਇਹ ਸੈਟਿੰਗਾਂ :-
- WhatsApp ਐਪ ਖੋਲ੍ਹੋ।
- ਐਂਡਰਾਇਡ ਯੂਜ਼ਰਸ ਤਿੰਨ ਬਿੰਦੀਆਂ 'ਤੇ ਟੈਪ ਕਰਕੇ ਸੈਟਿੰਗਜ਼ 'ਤੇ ਜਾ ਸਕਦੇ ਹਨ, ਆਈਫੋਨ ਯੂਜ਼ਰਸ ਹੇਠਾਂ ਦਿੱਤੇ ਸੈਟਿੰਗਜ਼ ਵਿਕਲਪ 'ਤੇ ਟੈਪ ਕਰ ਸਕਦੇ ਹਨ।
- ਹੁਣ ਪ੍ਰਾਇਵੇਸੀ  'ਤੇ ਟੈਪ ਕਰੋ।
- ਇਸ ਤੋਂ ਬਾਅਦ ਕਾਲ ਸੈਕਸ਼ਨ ’ਚ ਜਾਓ।
-   "Silence Unknown Callers" ਆਪਸ਼ਨ  ਨੂੰ ਕਰੋ ਆਨ।

ਇਹ ਫੀਚਰ ਘੁਟਾਲੇ ਵਾਲੀਆਂ ਕਾਲਾਂ ਨੂੰ ਫਿਲਟਰ ਕਰਨ ਦਾ ਇਕ ਵਧੀਆ ਤਰੀਕਾ ਹੈ, ਖਾਸ ਕਰਕੇ ਜਦੋਂ ਘੁਟਾਲੇਬਾਜ਼ ਲਗਾਤਾਰ ਨਵੇਂ ਨੰਬਰਾਂ ਤੋਂ ਕਾਲ ਕਰ ਰਹੇ ਹੁੰਦੇ ਹਨ। ਧਿਆਨ ਦਿਓ ਕਿ "Silence Unknown Callers" ਫੀਚਰ ਨੂੰ ਚਾਲੂ ਕਰਨ ਤੋਂ ਬਾਅਦ, ਅਣਜਾਣ ਨੰਬਰਾਂ ਤੋਂ ਕਾਲਾਂ ਤੁਹਾਡੇ ਫੋਨ 'ਤੇ ਨਹੀਂ ਵੱਜਣਗੇ ਪਰ ਇਹ ਕਾਲਾਂ WhatsApp ਕਾਲ ਲੌਗ (ਐਂਡਰਾਇਡ) ’ਚ ਰਿਕਾਰਡ ਕੀਤੇ ਜਾ ਸਕਦੇ ਹਨ ਜਾਂ ਆਈਫੋਨ ਦੀ ਕਾਲ ਹਿਸਟ੍ਰੀ ’ਚ ਰਿਕਾਰਡ ਹੋ ਜਾਵੇਗਾ।

ਇੰਝ ਕਰੋ ਕੰਮ
ਦੱਸ ਦਈਏ ਕਿ ਵਟਸਐਪ ਫਿਲਹਾਲ ਹਾਲੇ ਤੱਕ ਕੋਈ ਵੀ ਫੀਚਰ ਪੇਸ਼ ਨਹੀਂ ਕਰਦਾ, ਜੋ ਤੁਹਾਨੂੰ ਸਾਰੇ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਮੈਸੇਜ ਨੂੰ ਇਕੋ ਵਾਰ ’ਚ ਬਲਾਕ ਕਰਨ ਦੀ ਇਜਾਜ਼ਤ ਦੇਵੇ ਪਰ ਤੁਸੀਂ ਕਿਸੇ ਵੀ ਸ਼ੱਕੀ ਮੈਸੇਜ ਨੂੰ ਹੱਥੀਂ ਬਲੌਕ ਕਰ ਸਕਦੇ ਹੋ ਅਤੇ ਰਿਪੋਰਟ ਕਰ ਸਕਦੇ ਹੋ। ਉਹ ਚੈਟ ਖੋਲ੍ਹੋ ਜਿਸ ਤੋਂ ਮੈਸੇਜ  ਆਇਆ ਹੈ। ਉੱਪਰ ਦਿੱਤੇ ਨੰਬਰ ਜਾਂ ਨਾਮ 'ਤੇ ਟੈਪ ਕਰੋ। ਹੇਠਾਂ ਸਕ੍ਰੌਲ ਕਰੋ ਅਤੇ ਬਲਾਕ ਅਤੇ ਰਿਪੋਰਟ ਵਿਕਲਪ 'ਤੇ ਟੈਪ ਕਰੋ। 


author

Sunaina

Content Editor

Related News