Whatsapp ਬਿਜ਼ਨੈੱਸ ਦੀ ਭਾਰਤ ''ਚ ਟੈਸਟਿੰਗ ਸ਼ੁਰੂ

09/03/2017 5:22:21 PM

ਜਲੰਧਰ- ਪਿਛਲੇ ਕੁਝ ਮਹੀਨਿਆਂ ਤੋਂ ਖਬਰ ਸੀ ਕਿ ਵਟਸਐਪ ਬਿਜ਼ਨੈੱਸ ਲਈ ਇਕ ਅਲੱਗ ਐਪ ਲਾਂਚ ਕਰ ਸਕਦੀ ਹੈ। ਇਸ ਹਫਤੇ ਦੀ ਸ਼ੁਰੂਆਤ 'ਚ ਕੰਪਨੀ ਨੇ ਜਾਣਕਾਰੀ ਵੀ ਦਿੱਤੀ ਸੀ ਕਿ ਐਪ 'ਚ ਵੈਰੀਫਾਈਡ ਅਕਾਊਂਟ ਦੀ ਸ਼ੁਰੂਆਤ ਕੀਤੀ ਜਾਵੇਗੀ। ਮਤਲਬ ਕਿ ਕੰਪਨੀਆਂ ਅਧਿਕਾਰਤ ਵੈਰੀਫਾਈਡ ਅਕਾਊਂਟ ਰਾਹੀਂ ਗਾਹਕਾਂ ਨਾਲ ਗੱਲਬਾਤ ਕਰ ਸਕਣਗੀਆਂ। 
ਮੀਡੀਆ ਰਿਪੋਰਟ ਮੁਤਾਬਕ ਸਾਹਮਣੇ ਆਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਯੂਜ਼ਰਸ ਆਉਣ ਵਾਲੇ ਸਮੇਂ 'ਚ ਇਕ ਪੀਲੇ ਚੈਟਬਾਕਸ ਰਾਹੀਂ ਕੰਪਨੀਆਂ ਨਾਲ ਸਿੱਧੇ ਗੱਲਬਾਤ ਕਰ ਸਕਣਗੀਆਂ। ਦੱਸ ਦਈਏ ਕਿ ਇਸ ਚੈਟ ਮੈਸੇਜ ਨੂੰ ਡਿਲੀਟ ਕਰਨਾ ਵੀ ਨਾਮੁਮਕਿਨ ਹੋਵੇਗਾ ਪਰ ਯੂਜ਼ਰਸ ਗੱਲ ਨਾ ਕਰਨ ਦੀ ਹਾਲਤ 'ਚ ਕੰਪਨੀਆਂ ਨੂੰ ਬਲਾਕ ਕਰ ਸਕਣਗੇ। ਰਿਪੋਰਟ ਮੁਤਾਬਕ ਵਟਸਐਪ ਨੇ ਇਸ ਫੀਚਰ ਦੀ ਟੈਸਟਿੰਗ ਭਾਰਤ 'ਚ ਸ਼ੁਰੂਆ ਕਰ ਦਿੱਤੀ ਹੈ। ਇਹ ਸਰਵਿਸ ਕਥਿਤ ਤੌਰ 'ਤੇ ਬੁੱਕ ਮਾਈ ਸ਼ੋਅ ਦੇ ਨਾਲ ਸ਼ੁਰੂ ਕੀਤੀ ਗਈ ਹੈ। ਬੁਕ ਮਾਈ ਸ਼ੋਅ ਨੇ ਆਪਣੇ ਯੂਜ਼ਰਸ ਨੂੰ ਟਿਕਟ ਬੁਕਿੰਗ ਦੀ ਕਨਫਰਮੇਸ਼ਨ ਭੇਜੀ ਹੈ। ਇਕ ਯੂਜ਼ਰ ਨੇ ਇਸ ਦਾ ਸਕਰੀਨਸ਼ਾਟ ਟਵਿਟਰ 'ਤੇ ਸ਼ੇਅਰ ਵੀ ਕੀਤਾ ਹੈ। 
ਸਕਰੀਨਸ਼ਾਟ 'ਚ ਲਿਖੇ ਮੈਸੇਜ 'ਚ ਕੰਪਨੀ ਨੇ ਯੂਜ਼ਰ ਨੂੰ ਜਾਣਕਾਰੀ ਦਿੱਤੀ ਹੈ ਕਿ ਅਸੀਂ ਇਸ ਚੈਟ 'ਚ ਤੁਹਾਨੂੰ ਟਿਕਟ ਦੀ ਕਨਫਰਮੇਸ਼ਨ ਭੇਜਾਂਗੇ। ਜੇਕਰ ਤੁਸੀਂ ਮੈਸੇਜ ਨਹੀਂ ਚਾਹੁੰਦੇ ਤਾਂ STOP ਲਿਖ ਕੇ ਭੇਜੋ। ਰਿਪੋਰਟ ਮੁਤਾਬਕ, ਬੁੱਕ ਮਾਈ ਸ਼ੋਅ ਤੋਂ ਇਲਾਵਾ ਵਟਸਐਪ ਕੈਬ ਪ੍ਰੋਵਾਈਡਰ ਓਲਾ ਅਤੇ ਹੋਟਨ ਕੰਪਨੀ ਓਯੋ ਦੇ ਨਾਲ ਵੀ ਹੱਥ ਮਿਲਾਉਣ ਦੀ ਤਿਆਰੀ 'ਚ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਓਲਾ ਦੇ ਗਹਾਕਾਂ ਨੂੰ OTP ਅਤੇ ਇਨਵੌਇਸ ਵਟਸਐਪ 'ਤੇ ਹੀ ਮਿਲਣ ਲੱਗੇ।


Related News