ਐਂਡਰਾਇਡ ਡਿਵਾਈਸ ਲਈ ਵਟਸਐਪ ਨੇ ਜਾਰੀ ਕੀਤਾ ਨਵਾਂ ਅਪਡੇਟ

Tuesday, Nov 29, 2016 - 01:51 PM (IST)

ਐਂਡਰਾਇਡ ਡਿਵਾਈਸ ਲਈ ਵਟਸਐਪ ਨੇ ਜਾਰੀ ਕੀਤਾ ਨਵਾਂ ਅਪਡੇਟ
ਜਲੰਧਰ- ਵਟਸਐਪ ਸਮੇਂ-ਸਮੇਂ ''ਤੇ ਆਪਣੀ ਐਪ ''ਚ ਨਵੇਂ ਫੀਚਰ ਨੂੰ ਐਡ ਕਰਦੀ ਰਹਿੰਦੀ ਹੈ। ਹਾਲ ਹੀ ''ਚ ਵਟਸਐਪ ਨੇ ਆਪਣੇ ਯੂਜ਼ਰਸ ਲਈ ਵੀਡੀਓ ਕਾਲਿੰਗ ਫੀਚਰ ਪੇਸ਼ ਕੀਤਾ ਹੈ। ਪਰ ਹੁਣ ਡਿਵੈੱਲਪਰਜ਼ ਵਟਸਐਪ ''ਚੋਂ ਬਗ ਨੂੰ ਬਟਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ ਜਿਸ ਨਾਲ ਇਹ ਐਪਲੀਕੇਸ਼ਨ ਹੁਣ ਹੋਰ ਜ਼ਿਆਦਾ ਸਥਿਰ ਹ ੋਜਾਵੇਗੀ ਕਿਉਂਕਿ ਨੌਜਵਾਨ ਪੀੜ੍ਹੀ ''ਚ ਇਸ ਇੰਸਟੈਂਟ ਮੈਸੇਜਿੰਗ ਐਪ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਵਟਸਐਪ ਦਾ ਇਹ ਨਵਾਂ ਅਪਡੇਟ ਬੀਟਾ ਵਰਜ਼ਨ ''ਚ ਉਪਲੱਬਧ ਹੈ। 
ਰਿਪੋਰਟ ਮੁਤਾਬਕ ਹੁਣ ਭਾਰਤੀ ਯੂਜ਼ਰਸ ਵਟਸਐਪ ਰਾਹੀਂ ਵੀਡੀਓ ਸਟਰੀਮਿੰਗ ਦਾ ਮਜ਼ਾ ਲੈ ਸਕਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਐਪ ਦਾ ਨਵਾਂ ਯੂਜ਼ਰ ਇੰਟਰਫੇਸ ਵੀ ਦੇਖਣ ਨੂੰ ਮਿਲੇਗਾ। ਵਟਸਐਪ ਦਾ ਇਹ ਨਵਾਂ ਫੀਚਰ ਯੂਟਿਊਬ ਦੀ ਆਨਲਾਈਨ ਵੀਡੀਓ ਸਟਰੀਮਿੰਗ ਵਰਗਾ ਹੀ ਹੈ। ਫਿਲਹਾਲ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਇਹ ਫੀਚਰ ਜਲਦੀ ਹੀ ਬਾਕੀ ਯੂਜ਼ਰਸ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ।

Related News