WhatsApp ’ਚ ਆ ਰਿਹੈ ਬੇਹੱਦ ਕੰਮ ਦਾ ਫੀਚਰ, ਬਚੇਗੀ ਤੁਹਾਡੇ ਫੋਨ ਦੀ ਸਟੋਰੇਜ

08/24/2020 6:28:04 PM

ਗੈਜੇਟ ਡੈਸਕ– ਵਟਸਐਪ ਐਂਡਰਾਇਡ ਯੂਜ਼ਰਸ ਲਈ ਨਵੇਂ ਟੂਲ ’ਤੇ ਕੰਮ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਜਲਦ ਵਟਸਐਪ ’ਚ ਸਟੋਰੇਜ ਯੂਸੇਜ਼ (storage usage tool) ਲਈ ਨਵਾਂ ਫੀਚਰ ਪੇਸ਼ ਕੀਤਾ ਜਾਵੇਗਾ। WABetaInfo ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਅਤੇ ਟਵੀਟ ਕਰਦੇ ਹੋਏ ਦੱਸਿਆ ਹੈ ਕਿ ਵਟਸਐਪ ਪਿਛਲੇ ਕੁਝ ਮਹੀਨਿਆਂ ਤੋਂ ਇਸ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜਿਸ ਦੀ ਰਿਲੀਜ਼ ਤਾਰੀਖ਼ ਅਜੇ ਨਹੀਂ ਪਤਾ ਲੱਗੀ। ਦੱਸਿਆ ਗਿਆ ਹੈ ਕਿ ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਫੋਨ ਦੀ ਸਟੋਰੇਜ ਖਾਲੀ ਕਰਨ ’ਚ ਮਦਦ ਮਿਲੇਗੀ, ਨਾਲ ਹੀ ਉਹ ਵਟਸਐਪ ਮੀਡੀਆ ਨੂੰ ਵੀ ਐਕਸਪਲੋਰ ਕਰ ਸਕਣਗੇ। 

 

ਰਿਪੋਰਟ ਮੁਤਾਬਕ, ਇਸ ਦਾ ਪਹਿਲਾ ਟੂਲ ਫਿਲਟਰ ਦੀ ਤਰ੍ਹਾਂ ਕੰਮ ਕਰੇਗਾ, ਜਿਸ ਨਾਲ forwaded ਅਤੇ Large Files ਨੂੰ ਲੱਭਿਆ ਜਾ ਸਕੇਗਾ। ਇਹ ਅਸਲ ’ਚ ਕਿਹੋ ਜਿਹਾ ਹੋਵੇਗਾ, ਇਸ ਨੂੰ ਲੈ ਕੇ WABeteInfo ਨੇ ਸਕਰੀਨਸ਼ਾਟ ਵੀ ਸ਼ੇਅਰ ਕੀਤ ਹੈ। 

ਸਕਰੀਨਸ਼ਾਟ ਨੂੰ ਵੇਖੀਏ ਤਾਂ ਪਹਿਲੇ ਸੈਕਸ਼ਨ ’ਚ ਸਟੋਰੇਜ ਬਾਰ ਮੌਜੂਦ ਹੈ, ਜਿਸ ਨਾਲ ਇਹ ਸਮਝਣ ’ਚ ਆਸਾਨੀ ਹੋਵੇਗੀ ਕਿ ਵਟਸਐਪ ਨਾਲ ਕਿੰਨੀ ਸਟੋਰੇਜ ਖ਼ਰਚ ਹੋ ਰਹੀ ਹੈ। ਇਸੇ ’ਚ ਦੂਜ ਸੈਕਸ਼ਨ ਵੇਖੀਏ ਤਾਂ ਇਸ ਵਿਚ ਯੂਜ਼ਰ Shared ਫਾਈਲ ਨੂੰ ਰੀਵਿਊ ਕਰ ਸਕਦਾ ਹੈ, ਜਿਸ ਨਾਲ ਬੇਕਾਰ ਦੀਆਂ ਮੀਡੀਆ ਫਾਈਲਾਂ ਨੂੰ ਡਿਲੀਟ ਕੀਤਾ ਜਾ ਸਕੇ ਅਤੇ ਫੋਨ ਦੀ ਸਟੋਰੇਜ ਨੂੰ ਵਧਾਇਆ ਜਾ ਸਕੇ।

PunjabKesari

ਇਸ ਵਿਚ forwaded ਅਤੇ Large files ਵੇਖੀ ਜਾ ਸਕਦੀ ਹੈ। ਇਸ ਦੇ ਆਖਰੀ ਸੈਕਸ਼ਨ ’ਚ ਚੈਟ ਦੀ ਲਿਸਟ ਮੌਜੂਦ ਹੈ, ਜਿਸ ਵਿਚ ਕਿਸੇ ਇਕ ਚੈਟ ਨੂੰ ਆਰਾਮ ਨਾਲ ਸਰਚ ਕੀਤਾ ਜਾ ਸਕੇਗਾ। ਜਾਣਕਾਰੀ ਮੁਤਾਬਕ, ਵਟਸਐਪ ਦੇ ਫੀਚਰ ਅਜੇ ਡਿਵੈਲਪਮੈਂਟ ਸਟੇਜ ’ਚ ਹਨ ਅਤੇ ਬੀਟਾ ਟੈਸਟਰ ਲਈ ਆਉਣ ਤੋਂ ਪਹਿਲਾਂ ਇਸ ਵਿਚ ਹੋਰ ਵੀ ਟੂਲ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਵਿਚ ‘clear all messages except starred’ ਦਾ ਆਪਸ਼ਨ ਵੀ ਦਿੱਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਫੀਚਰ iOS ਲਈ ਵੀ ਪੇਸ਼ ਕੀਤੇ ਜਾਣਗੇ। 


Rakesh

Content Editor

Related News