WhatsApp ’ਚ ਆਇਆ ਨਵਾਂ ਐਨੀਮੇਟਿਡ ਸਟਿਕਰ ਪੈਕ, ਜਲਦ ਜੁੜੇਗਾ ਇਕ ਹੋਰ ਫੀਚਰ
Monday, Sep 14, 2020 - 02:21 PM (IST)
ਗੈਜੇਟ ਡੈਸਕ– ਵਟਸਐਪ ਲਗਾਤਾਰ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਜਾਰੀ ਕਰਦਾ ਰਹਿੰਦਾ ਹੈ। ਨਵੀਂ ਰਿਪੋਰਟ ’ਚ ਪਤਾ ਲੱਗਾ ਹੈ ਕਿ ਐਂਡਰਾਇਡ ਬੀਟਾ ਐਪ ’ਚ ਨਵਾਂ ਸਟਿਕਰ ਪੈਕ ਵੇਖਿਆ ਗਿਆ ਹੈ। ਇਸ ਤੋਂ ਇਲਾਵਾ ਵਾਲਪੇਪਰ ’ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਖ਼ਬਰਾਂ ਹਨ ਕਿ ਵਟਸਐਪ ’ਚ ਹਰ ਚੈਟ ਲਈ ਅਲੱਗ ਵਾਲਪੇਪਰ ਲਗਾਉਣ ਵਾਲੇ ਫੀਚਰ ’ਤੇ ਕੰਮ ਚੱਲ ਰਿਹਾ ਹੈ। ਇਸ ਫੀਚਰ ਨੂੰ WhatsApp Dimming ਨਾਂ ਦਿੱਤਾ ਜਾਵੇਗਾ।
WABetaInfo ਨੇ ਵਟਸਐਪ ਦੇ ਨਵੇਂ ਬੀਟਾ ਐਂਡਰਾਇਡ ਵਰਜ਼ਨ 2.20.200.6 ’ਚ ਨਵਾਂ ਸਟਿਕਰ ਪੈਕ ਵੇਖਿਆ। ਇਸ ਸਟਿਕਰ ਪੈਕ ਨੂੰ ਐਪ ’ਚ ਦਿੱਤੀ ਗਈ ਡਿਫਾਲਟ ਸਟਿਕਰ ਲਿਸਟ ’ਚ ਐਡ ਕੀਤਾ ਗਿਆ ਹੈ। ਨਵੇਂ ਸਟਿਕਰ ਪੈਕ ਦਾ ਨਾਂ Usagyuuun ਹੈ ਅਤੇ ਇਸ ਨੂੰ Quan Inc ਨਾਂ ਦੀ ਇਕ ਕੰਪਨੀ ਨੇ ਬਣਾਇਆ ਹੈ। ਇਹ ਇਕ ਐਨੀਮੇਟਿਡ ਸਟਿਕਰ ਪੈਕ ਹੈ। ਇਸ ਤੋਂ ਪਹਿਲਾਂ ਬੀਟਾ ਐਪ ’ਚ ਐਨੀਮੇਟਿਡ ਸਟਿਕਰ ਪੈਕ ਫੀਚਰ ਵੇਖਿਆ ਗਿਆ ਸੀ। ਇਸ ਪੈਕ ’ਚ ਚਿੱਟੇ ਰੰਗ ਦੇ ਕਾਰਟੂਨ ਹਨ ਜੋ joy, anxiety, sadness, love ਵਰਗੀਆਂ ਫੀਲਿੰਗਸ ਨਾਲ ਆਉਂਦੇ ਹਨ। ਸਟਿਕਰ ਪੈਕ ਦਾ ਸਾਈਜ਼ 3.5 ਐੱਮ.ਬੀ. ਲਿਸਟ ਕੀਤਾ ਗਿਆ ਹੈ। ਸਟਿਕਰ ਪੈਕ ਫਿਲਹਾਲ ਨਵੇਂ ਬੀਟਾ ਪੈਕ ’ਚ ਇਨੇਬਲ ਹੈ।