ਵਟਸਐਪ ’ਚ ਆ ਰਹੀ ਇਕ ਹੋਰ ਨਵੀਂ ਅਪਡੇਟ, ਹੁਣ ਆਡੀਓ ਸਟੋਰੀਜ਼ ਵੀ ਕਰ ਸਕੋਗੇ ਸ਼ੇਅਰ
Thursday, Jul 14, 2022 - 05:44 PM (IST)
ਗੈਜੇਟ ਡੈਸਕ– ਵਟਸਐਪ ਦਾ ਸਟੇਟਸ ਫੀਚਰ ਕਾਫੀ ਲੋਕਪ੍ਰਸਿੱਧ ਹੈ। ਇੰਸਟਾਗ੍ਰਾਮ ਸਟੋਰੀਜ਼ ਅਤੇ ਫੇਸਬੁੱਕ ਸਟੋਰੀਜ਼ ਦੇ ਸਫਲ ਹੋਣ ਤੋਂ ਬਾਅਦ ਵਟਸਐਪ ’ਚ ਸਟੇਟਸ ਫੀਚਰ ਆਇਆ ਅਤੇ ਹਿੱਟ ਹੋ ਗਿਆ। ਹੁਣ ਖਬਰ ਹੈ ਕਿ ਵਟਸਐਪ ਸਟੇਟਸ ਫੀਚਰ ’ਚ ਇਕ ਵੱਡੀ ਅਪਡੇਟ ਜੁੜਨ ਜਾ ਰਹੀ ਹੈ। ਨਵੀਂ ਅਪਡੇਟ ਆਉਣ ਤੋਂ ਬਾਅਦ ਤੁਸੀਂ ਵਟਸਐਪ ਸਟੇਟਸ ’ਚ ਆਡੀਓ ਫਾਈਲ ਵੀ ਸ਼ੇਅਰ ਕਰ ਸਕੋਗੇ। ਦੱਸ ਦੇਈਏ ਕਿ ਫਿਲਹਾਲ ਇੰਸਟਾਗ੍ਰਾਮ ਤੋਂ ਲੈ ਕੇ ਫੇਸਬੁੱਕ ਅਤੇ ਵਟਸਐਪ ਤਕ ’ਚ ਵੀਡੀਓ, ਫੋਟੋ ਅਤੇ ਟੈਕਸਟ ਸਟੇਟਸ ਸ਼ੇਅਰ ਕਰਨ ਦੀ ਸੁਵਿਧਾ ਹੈ।
ਇਹ ਵੀ ਪੜ੍ਹੋ– ਫੋਟੋਗ੍ਰਾਫ਼ਰਾਂ ਲਈ ਬੁਰੀ ਖ਼ਬਰ! ਜਲਦ ਬੰਦ ਹੋਣ ਵਾਲੇ ਹਨ Nikon ਦੇ DSLR ਕੈਮਰੇ
Voice Note Status ਜਾਂ Voice Status ਫੀਚਰ ਆਉਣ ਤੋਂ ਬਾਅਦ ਯੂਜ਼ਰਸ ਆਡੀਓ ਰਿਕਾਰਡ ਕਰਕੇ ਸਟੇਟਸ ’ਚ ਪੋਸਟ ਕਰ ਸਕਣਗੇ। ਇਹ ਕਾਫੀ ਹੱਦ ਤਕ ਪੋਸਡਕਾਸਟ ਵਰਗਾ ਹੋਣ ਵਾਲਾ ਹੈ। ਵਟਸਐਪ ਵੌਇਸ ਸਟੇਟਸ ਫੀਚਰ ਬਾਰੇ WABetaInfo ਨੇ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਬੀਟਾ ਵਰਜ਼ਨ ’ਚ ਹੋ ਰਹੀ ਹੈ। ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ ਜਿਸ ਵਿਚ ਨਵੀਂ ਅਪਡੇਟ ਨੂੰ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ– ਐਪਲ ਦੇ ਦੀਵਾਨਿਆਂ ਲਈ ਬੁਰੀ ਖ਼ਬਰ! ਆਈਫੋਨ 13 ਨਾਲੋਂ ਇੰਨਾ ਜ਼ਿਆਦਾ ਮਹਿੰਗਾ ਹੋ ਸਕਦੈ iPhone 14
ਸਕਰੀਨਸ਼ਾਟ ’ਚ ਵੌਇਸ ਸਟੇਟਸ ਦਾ ਬਟਨ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਪ੍ਰਾਈਵੇਸੀ ਵੀ ਮਿਲੇਗੀ ਕਿ ਤੁਸੀਂ ਕਿਸਦੇ ਨਾਲ ਆਡੀਓ ਸਟੇਟਸ ਸ਼ੇਅਰ ਕਰਨਾ ਚਾਹੁੰਦੇ ਹੋ ਅਤੇ ਕਿਸ ਦੇ ਨਾਲ ਨਹੀਂ। ਵਟਸਐਪ ਦੇ ਇਸ ਨਵੇਂ ਫੀਚਰ ਦੇ ਸਾਰਿਆਂ ਲਈ ਜਾਰੀ ਹੋਣ ਦੀ ਕੋਈ ਤਾਰੀਖ ਤੈਅ ਨਹੀਂ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਚਾਰ ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ ’ਚ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਤੁਸੀਂ ਮਨ-ਮੁਤਾਬਕ ਕਿਸੇ ਵੀ ਇਮੋਜੀ ਰਾਹੀਂ ਕਿਸੇ ਮੈਸੇਜ ’ਤੇ ਰਿਐਕਟ ਕਰ ਸਕਦੇ ਹੋ। ਪਹਿਲਾਂ ਮੈਸੇਜ ’ਤੇ ਰਿਐਕਸ਼ਨ ਲਈ ਸਿਰਫ 6 ਹੀ ਇਮੋਜੀ ਦਾ ਆਪਸ਼ਨ ਮਿਲਦਾ ਸੀ। ਵਟਸਐਪ ਇਮੋਜੀ ਰਿਐਕਸ਼ਨ ਦੀ ਨਵੀਂ ਅਪਡੇਟ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਜਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ– iPhone ’ਚ ਹੋਵੇਗਾ ਵੱਡਾ ਬਦਲਾਅ, ਬਾਰਿਸ਼ ’ਚ ਵੀ ਕਰ ਸਕੋਗੇ ਟਾਈਪਿੰਗ!