Whatsapp ਐਂਡ੍ਰਾਇਡ ਐਪ 'ਚ ਸ਼ਾਮਿਲ ਕੀਤਾ ਨਵਾਂ Sticker ਪੈਕ ਫੀਚਰ

Saturday, Sep 22, 2018 - 11:50 AM (IST)

Whatsapp ਐਂਡ੍ਰਾਇਡ ਐਪ 'ਚ ਸ਼ਾਮਿਲ ਕੀਤਾ ਨਵਾਂ Sticker ਪੈਕ ਫੀਚਰ

ਜਲੰਧਰ- ਇਸ ਸਾਲ ਜੁਲਾਈ 'ਚ ਵਟਸਐਪ ਨੇ ਐਂਡ੍ਰਾਇਡ ਦੇ ਬੀਟਾ ਐਪ 'ਚ ਸਟਿੱਕਰਸ ਪ੍ਰੀਵਿਊ ਕੀਤਾ ਸੀ ਤੇ ਹੁਣ WEBetainfo ਦੀ ਰਿਪੋਰਟ ਦੇ ਮੁਤਾਬਕ ਕੰਪਨੀ ਨੇ ਬੀਟਾ ਵਰਜ਼ਨ 'ਚ ਵੀ ਨਵਾਂ ਸਟਿੱਕਰ ਪੈਕ ਸ਼ਾਮਿਲ ਕਰ ਦਿੱਤਾ ਗਿਆ ਹੈ, ਜਿਸ ਨੂੰ“ਬਿਸਕੁੱਟ”ਨਾਂ ਦਿੱਤਾ ਗਿਆ ਹੈ। ਇਸ ਸਟਿੱਕਰ ਰੀਐਕਸ਼ਨ ਫੀਚਰਸ ਨੂੰ ਬੀਟਾ 'ਚ ਟੈਸਟ ਕੀਤਾ ਜਾ ਰਿਹਾ ਹੈ ਤੇ ਅਜੇ ਅਜਿਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕਦੋਂ ਇਸ ਫੀਚਰ ਨੂੰ ਸਾਰਿਆਂ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ।

PunjabKesari

ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਹ ਫੀਚਰਸ ਭਵਿੱਖ 'ਚ ਉਪਲੱਬਧ ਹੋਣਗੇ, ਹਾਲਾਂਕਿ ਇਸ ਗੱਲ ਨੂੰ ਵੀ ਲੰਬਾ ਸਮਾਂ ਹੋ ਗਿਆ ਹੈ ਜਦ ਕੰਪਨੀ ਨੇ ਵਟਸਐਪ 'ਚ ਥਰਡ-ਪਾਰਟੀ ਸਟਿੱਕਰ ਸਪੋਰਟ ਦਾ ਐਲਾਨ ਕੀਤਾ ਸੀ। 2018 'ਚ ਕੰਪਨੀ ਲਗਭਗ ਹਰ ਮਹੀਨੇ ਇਕ ਨਵਾਂ ਫੀਚਰ ਟੈਸਟ ਕਰ ਰਹੀ ਹੈ।
 

ਹਾਲ ਹੀ 'ਚ ਵਟਸਐਪ ਨੇ ਐਂਡ੍ਰਾਇਡ ਐਪ ਲਈ ਸਵਾਈਪ ਟੂ ਰੀਪਲਾਈ ਫੀਚਰ ਦੀ ਵੀ ਟੈਸਟਿੰਗ ਸ਼ੁਰੂ ਕੀਤੀ ਹੈ। ਇਹ ਫੀਚਰ ਪਹਿਲਾਂ ਤੋਂ ਐਪ ਦੇ iOS ਵਰਜ਼ਨ 'ਤੇ ਉਪਲੱਬਧ ਹੈ ਤੇ ਹੁਣ ਹਾਲ ਹੀ 'ਚ ਵਟਸਐਪ ਦੇ ਬੀਟਾ ਐਪ ਦੇ ਐਂਡ੍ਰਾਇਡ ਵਰਜਨ 2.18.282 'ਤੇ ਇਹ ਫੀਚਰ ਵੇਖਿਆ ਗਿਆ ਹੈ। ਸਵਾਈਪ ਟੂ ਰੀਪਲਾਈ ਫੀਚਰ ਦੇ ਰਾਹੀਂ ਯੂਜ਼ਰਸ ਕੰਵਰਸੇਸ਼ਨ ਦੇ ਦੌਰਾਨ ਮੈਸੇਜ ਬਬਲ 'ਤੇ ਸਵਾਈਪ ਕਰਕੇ ਰੀਪਲਾਈ ਕਰ ਸਕਦੇ ਹਨ, ਜਦ ਕਿ ਅਜੇ ਯੂਜ਼ਰਸ ਨੂੰ ਮੈਸੇਜ 'ਤੇ ਟੈਪ ਕਰਕੇ ਰੀਪਲਾਈ ਕਰਨਾ ਹੁੰਦਾ ਹੈ। ਜਲਦ ਹੀ ਐਂਡ੍ਰਾਇਡ ਯੂਜ਼ਰਸ ਲਈ ਇਹ ਫੀਚਰ ਜਾਰੀ ਕੀਤਾ ਜਾ ਸਕਦਾ ਹੈ। 

ਕੰਪਨੀ ਯੂਟਿਊਬ, ਟਵਿੱਟਰ ਤੇ ਰੈਡਿਟ ਦੀ ਤਰ੍ਹਾਂ ਵਟਸਐਪ 'ਤੇ ਵੀ 'ਡਾਰਕ ਮੋਡ' ਫੀਚਰ 'ਤੇ ਕੰਮ ਕਰ ਰਹੀ ਹੈ। ਰਿਪੋਰਟ ਮੁਤਾਬਕ 'ਡਾਰਕ ਮੋਡ' iOS ਤੇ ਐਂਡ੍ਰਾਇਡ ਦੋਨਾਂ ਐਪਸ ਲਈ ਕੰਮ ਕਰੇਗਾ। ਇਹ ਫੀਚਰ ਵੀ ਟੈਸਟਿੰਗ 'ਚ ਹੈ। 


Related News