WhatsApp ''ਚ ਆਉਣ ਵਾਲਾ ਹੈ ਸਭ ਤੋਂ ਕਮਾਲ ਦਾ ਫੀਚਰ, ਵੀਡੀਓ ਕਾਲ ਦਾ ਮਜ਼ਾ ਹੋ ਜਾਵੇਗਾ ਦੁੱਗਣਾ

Thursday, Jun 29, 2023 - 07:27 PM (IST)

WhatsApp ''ਚ ਆਉਣ ਵਾਲਾ ਹੈ ਸਭ ਤੋਂ ਕਮਾਲ ਦਾ ਫੀਚਰ, ਵੀਡੀਓ ਕਾਲ ਦਾ ਮਜ਼ਾ ਹੋ ਜਾਵੇਗਾ ਦੁੱਗਣਾ

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਜ਼ ਦੇ ਅਨੁਭਵ ਨੂੰ ਹੋਰ ਬਿਹਤਰ ਕਰਨ ਲਈ ਲਗਾਤਾਰ ਨਵੇਂ-ਨਵੇਂ ਅਪਡੇਟ ਅਤੇ ਫੀਚਰ ਲਿਆ ਰਿਹਾ ਹੈ। ਹੁਣ ਕੰਪਨੀ ਵੀਡੀਓ ਕਾਲ ਮੈਂਬਰਾਂ ਦੀ ਗਿਣਤੀ ਵਧਾਉਣ 'ਤੇ ਕੰਮ ਕਰ ਰਹੀ ਹੈ। ਵਟਸਐਪ ਵੀਡੀਓ ਕਾਲ 'ਚ ਵੱਧ ਤੋਂ ਵੱਧ 32 ਮੈਂਬਰਾਂ ਨੂੰ ਐਡ ਕਰਨ ਦੀ ਸੁਵਿਧਾ ਜਾਰੀ ਕਰਨ ਵਾਲਾ ਹੈ। ਯਾਨੀ ਯੂਜ਼ਰਜ਼ ਵੀਡੀਓ ਕਾਲ ਦੌਰਾਨ 32 ਲੋਕਾਂ ਨੂੰ ਇਕੱਠੇ ਜੋੜ ਸਕਣਗੇ। ਇਸ ਸੁਵਿਧਾ ਨੂੰ ਵਟਸਐਪ ਵੈੱਬ ਯੂਜ਼ਰਜ਼ ਲਈ ਪੇਸ਼ ਕੀਤਾ ਜਾਵੇਗਾ। WABetaInfo ਨੇ ਵਟਸਐਪ ਦੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇੰਸਟੈਂਟ ਮੈਸੇਜਿੰਗ ਐਪ ਨੇ ਹਾਲ ਹੀ 'ਚ Silence unknown callers ਨੂੰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ

WABetaInfo ਦੀ ਨਵੀਂ ਰਿਪੋਰਟ ਮੁਤਾਬਕ, ਵਟਸਐਪ ਵਿੰਡੋਜ਼ ਲਈ ਇਕ ਹੋਰ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਜ਼ ਨੂੰ 32 ਲੋਕਾਂ ਨਾਲ ਵੀਡੀਓ ਕਾਲ ਕਰਨ ਦੀ ਮਨਜ਼ੂਰੀ ਦੇਵੇਗਾ। ਇਹ ਸੁਵਿਧਾ ਅਜੇ ਟੈਸਟਿੰਗ ਮੋਡ 'ਚ ਹੈ ਅਤੇ ਕੁਝ ਬੀਟਾ ਟੈਸਟਰਜ਼ ਲਈ ਉਪਲੱਬਧ ਹੈ।

ਅਜੇ ਵੱਧ ਤੋਂ ਵੱਧ 8 ਲੋਕ ਹੋ ਸਕਦੇ ਹਨ ਐਡ

ਫਿਲਹਾਲ ਵਿੰਡੋਜ਼ ਐਪ ਲਈ ਵਟਸਐਪ 8 ਲੋਕਾਂ ਤਕ ਗਰੁੱਪ ਵੀਡੀਓ ਕਾਲ ਅਤੇ 32 ਲੋਕਾਂ ਤਕ ਗਰੁੱਪ ਆਡੀਓ ਕਾਲ ਦੀ ਮਨਜ਼ੂਰੀ ਦਿੰਦਾ ਹੈ। ਕੁਝ ਬੀਟਾ ਟਾਸਟਰਜ਼ ਹੁਣ ਲੇਟੈਸਟ ਅਪਡੇਟ, ਵਰਜ਼ਨ 2.2324.1.0 ਦੇ ਨਾਲ ਵੱਡੀ ਗਰੁੱਪ ਕਾਲ ਕਰ ਸਕਦੇ ਹਨ ਜੋ ਮਾਈਕ੍ਰੋਸਾਫਟ ਸਟੋਰ 'ਤੇ ਹੈ।

ਰਿਪੋਰਟ ਮੁਤਾਬਕ, ਮੈਸੇਜ 'ਚ ਕਿਹਾ ਗਿਆ ਹੈ ਕਿ ਵਟਸਐਪ ਵੈੱਬ ਯੂਜ਼ਰਜ਼ ਸਿੱਧਾ ਵਿੰਡੋਜ਼ ਐਪ ਰਾਹੀਂ 32 ਲੋਕਾਂ ਤਕ ਦੇ ਕਾਨਟੈਕਟ ਅਤੇ ਗਰੁੱਪ ਨੂੰ ਵੀਡੀਓ ਕਾਲ ਕਰ ਸਕਦੇ ਹਨ। ਕੰਪਨੀ ਜਲਦ ਹੀ ਇਸ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਜਾਰੀ ਕਰ ਸਕਦੀ ਹੈ।

ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ


author

Rakesh

Content Editor

Related News