WhatsApp 'ਚ ਜੁੜਨ ਵਾਲੇ ਹਨ ਬੇਹੱਦ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

09/19/2020 4:20:39 PM

ਗੈਜੇਟ ਡੈਸਕ- ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਜਲਦ ਹੀ ਵਟਸਐਪ 'ਚ ਕੁਝ ਕਮਾਲ ਦੇ ਫੀਚਰਜ਼ ਜੁੜਨ ਵਾਲੇ ਹਨ ਜਿਨ੍ਹਾਂ ਦੀ ਟੈਸਟਿੰਗ ਕੰਪਨੀ ਨੇ ਆਪਣੀ ਐਪ ਦੇ ਬੀਟਾ ਵਰਜ਼ਨ ਅਤੇ ਡੈਸਕਟਾਪ ਵਰਜ਼ਨ 'ਤੇ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਹੀ ਫੀਚਰਜ਼ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। 

ਗਰੁੱਪ ਕਾਲਿੰਗ ਲਈ ਅਲੱਗ ਰਿੰਗਟੋਨ
ਅਗਲੀ ਅਪਡੇਟ 'ਚ ਵਟਸਐਪ ਯੂਜ਼ਰਸ ਨੂੰ ਗਰੁ੍ਪ ਕਾਲਿੰਗ ਲਈ ਅਲੱਗ ਰਿੰਗਟੋਨ ਸੈੱਟ ਕਰਨ ਦਾ ਆਪਸ਼ਨ ਮਿਲ ਸਕਦਾ ਹੈ। ਇਸ ਤਰ੍ਹਾਂ ਯੂਜ਼ਰਸ ਕਾਲ ਆਉਣ 'ਤੇ ਬਿਨ੍ਹਾਂ ਫੋਨ ਵੇਖੇ ਆਸਾਨੀ ਨਾਲ ਸਮਝ ਜਾਣਗੇ ਕਿ ਗਰੁੱਪ ਕਾਲ ਆ ਰਹੀ ਹੈ ਜਾਂ ਕਿਸੇ ਇਕ ਯੂਜ਼ਰ ਨੇ ਕਾਲ ਕੀਤੀ ਹੈ। 

ਵਟਸਐਪ ਡੂਡਲਸ
ਸ਼ੁਰੂ 'ਚ ਵਟਸਐਪ ਡੂਡਲਸ ਸਿਰਫ ਡੈਸਕਟਾਪ ਜਾਂ ਵੈੱਬ ਵਰਜ਼ਨ 'ਤੇ ਮਿਲ ਰਹੇ ਸਨ ਪਰ ਆਉਣ ਵਾਲੀ ਅਪਡੇਟ ਤੋਂ ਬਾਅਦ ਮੈਸੇਜਿੰਗ ਐਪ ਐਂਡਰਾਇਡ ਵਰਜ਼ਨ ਲਈ ਵੀ ਬੈਕਗ੍ਰਾਊਂਡ ਡੂਡਲਸ ਲੈ ਕੇ ਆ ਸਕਦੀ ਹੈ। 

ਨਵਾਂ ਕਾਲਿੰਗ ਯੂ.ਆਈ.
ਅਗਲੀ ਅਪਡੇਟ ਨਾਲ ਤੁਹਾਨੂੰ ਨਵਾਂ ਬਿਹਤਰ ਕਾਲਿੰਗ ਇੰਟਰਫੇਸ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਬਾਅਦ ਕਾਲ ਬਟਨ ਹੇਠਾਂ ਮੂਵ ਕਰ ਦਿੱਤਾ ਜਾਵੇਗਾ ਅਤੇ ਕਾਲ ਇੰਟਰਫੇਸ 'ਚ ਇੰਫੋ ਬਟਨਸ, ਆਡੀਓ ਬਟਨ ਅਤੇ ਵੀਡੀਓ ਬਟਨ ਵੀ ਕੈਮਰਾ ਅਤੇ ਮੈਸੇਜਿੰਗ ਬਟਨ ਦੇ ਨਾਲ ਨਜ਼ਰ ਆਉਣਗੇ। 

ਐਨੀਮੇਟਿਡ ਸਟਿਕਰਸ
ਵਟਸਐਪ 'ਤੇ ਚੈਟਿੰਗ ਦਾ ਅਨੁਭਵ ਹੋਰ ਵੀ ਮਜ਼ੇਦਾਰ ਕਰਨ ਲਈ ਐਪ 'ਚ ਯੂਜ਼ਰਸ ਨੂੰ ਜਲਦ ਹੀ ਐਨੀਮੇਟਿਡ ਸਟਿਕਰਸ ਵੇਖਣ ਨੂੰ ਮਿਲ ਸਕਦੇ ਹਨ। ਕੰਪਨੀ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਅਤੇ ਢੇਰਾਂ ਮੈਸੇਜਿੰਗ ਐਪਸ 'ਚ ਪਹਿਲਾਂ ਹੀ ਇਹ ਫੀਚਰ ਮਿਲਦਾ ਹੈ। ਅਜਿਹੇ 'ਚ ਵਟਸਐਪ ਪਿੱਛੇ ਨਹੀਂ ਰਹਿਣਾ ਚਾਹੇਗੀ। 

ਸ਼ਾਰਟਕਟ ਕੈਟਲਾਗ ਐਕਸੈਸ
ਵਟਸਐਪ ਬਿਜ਼ਨੈੱਸ ਅਕਾਊਂਟ 'ਤੇ ਯੂਜ਼ਰਸ ਨੂੰ ਕੈਟਲਾਗ ਫੀਚਰ ਦਾ ਸ਼ਾਰਟਕਟ ਐਕਸੈਸ ਮਿਲ ਸਕਦਾ ਹੈ। ਇਸ ਤਰ੍ਹਾਂ ਆਸਾਨੀ ਨਾਲ ਪੋਰਟਫੋਲੀਓ ਵੇਖਿਆ ਜਾ ਸਕੇਗਾ। ਇਸ ਤੋਂ ਇਲਾਵਾ ਨਵਾਂ ਕਾਲਿੰਗ ਬਟਨ ਵੀ ਇਸ ਫੀਚਰ ਨੂੰ ਬਿਹਤਰ ਕਰਦੇ ਹੋਏ ਐਪ 'ਚ ਦਿੱਤਾ ਜਾ ਸਕਦਾ ਹੈ। 


Rakesh

Content Editor

Related News