ਵਟਸਐਪ ਡਾਰਕ ਥੀਮ ਲਈ ਜਾਰੀ ਹੋਈ ਨਵੀਂ ਅਪਡੇਟ

02/28/2020 12:58:52 PM

ਗੈਜੇਟ ਡੈਸਕ– ਵਟਸਐਪ ਐਂਡਰਾਇਡ ਬੀਟਾ ਨੂੰ ਇਕ ਨਵੀਂ ਅਪਡੇਟ ਮਿਲੀ ਹੈ ਜੋ ਡਾਰਕ ਥੀਮ ਲਈ ਜ਼ਿਆਦਾ ‘ਸਾਲਿਡ ਰੰਗ’ ਦੇ ਬਦਲ ਲਿਆਉਂਦੀ ਹੈ। ਇਨ੍ਹਾਂ ਸਾਲਿਡ ਰੰਗ ਦੇ ਬੈਕਗ੍ਰਾਊਂਡ ਨੂੰ ਯੂਜ਼ਰਜ਼ ਆਪਣੇ ਇੰਸਟੈਂਟ ਮੈਸੇਜਿੰਗ ਐਪ ਦੇ ਲਾਈਟ ਬੈਕਗ੍ਰਾਊਂਡ ਨੂੰ ਬਦਲਣ ਲਈ ਇਸਤੇਮਾਲ ਕਰ ਸਕਦੇ ਹਨ। ਨਵੀਂ ਵਟਸਐਪ ਐਂਡਰਾਇਡ ਬੀਟਾ ਅਪਡੇਟ ਵਰਜ਼ 2.20.60 ਦੇ ਨਾਲ ਆਉਂਦਾ ਹੈ ਅਤੇ ਗੂਗਲ ਪਲੇਅ ਬੀਟਾ ਪ੍ਰੋਗਰਾਮ ਰਾਹੀਂ ਡਾਊਨਲੋਡ ਲਈ ਉਪਲੱਬਧ ਹੈ। ਵਟਸਐਪ ਨੇ ਮੂਲ ਰੂਪ ਨਾਲ ਜਨਵਰੀ 2020 ’ਚ 2.20.31 ਵਰਜ਼ਨ ਜਾਰੀ ਕੀਤਾ ਸੀ, ਜਿਸ ਵਿਚ ਯੂਜ਼ਰਜ਼ ਨੂੰ ਡਾਰਕ ਥੀਮ ਲਈ 6 ਸਾਲਿਡ ਰੰਗ ਦੇ ਬਦਲ ਮਿਲੇ ਸਨ। ਕਿਉਂਕਿ ਇਹ ਬੀਟਾ ਵਰਜ਼ਨ ਹੈ, ਇਸ ਲਈ ਨਵੇਂ ਬਦਲਾਵਾਂ ਨੂੰ ਆਜ਼ਮਾਉਣ ਲਈ ਤੁਹਾਨੂੰ ਵਟਸਐਪ ਬੀਟਾ ਦੇ ਐਂਡਰਾਇਡ ਵਰਜ਼ਨ ਦੇ ਲੇਟੈਸਟ ਅਪਡੇਟ ਨੂੰ ਡਾਊਨਲੋਡ ਕਰਨਾ ਹੋਵੇਗਾ। ਦੱਸ ਦੇਈਏ ਕਿ ਵਟਸਐਪ ਬੀਟਾ ਸਿਰਫ ਟੈਸਟਿੰਗ ਲਈ ਹੁੰਦਾ ਹੈ। ਇਹ ਅਸਥਾਈ ਵਰਜ਼ਨ ਹੁੰਦਾ ਹੈ, ਜਿਸ ਕਾਰਨ ਇਸ ਵਿਚ ਬਗਸ (ਸਮੱਸਿਆਵਾਂ) ਵੀ ਹੋ ਸਕਦੇ ਹਨ। 

ਸਾਲ ਦੀ ਸ਼ੁਰੂਆਤ ’ਚ ਵਟਸਐਪ ਐਂਡਰਾਇਡ ਬੀਟਾ ’ਤ ਅਪਡੇਟ 6 ਸਾਲਿਡ ਰੰਗ ਦੇ ਬਦਲ ਲਿਆਏ ਗਏ ਸਨ। ਹੁਣ ਨਵੀਂ ਅਪਡੇਟ ’ਚ ਇਨ੍ਹਾਂ ਰੰਗਾਂ ਦੀ ਗਿਣਤੀ ਨੂੰ 27 ਕਰ ਦਿੱਤਾ ਗਿਆ ਹੈ। ਆਪਣੇ ਡਿਵਾਈਸ ’ਤੇ ਠੋਸ ਰੰਗ ਬਦਲਾਂ ਦੀ ਨਵੀਂ ਰੇਂਜ ਦਾ ਅਨੁਭਵ ਕਰਨ ਲਈ ਤੁਹਾਨੂੰ ਵਟਸਐਪ ਬੀਟਾ ਵਰਜ਼ਨ 2.20.60 ਡਾਊਨਲੋਡ ਕਰਨਾ ਹੋਵੇਗਾ। ਤੁਸੀਂ ਗੂਗਲ ਪਲੇਅ ਬੀਟਾ ਪ੍ਰੋਗਰਾਮ ਲਈ ਰਜਿਸਟਰ ਕਰ ਸਕਦੇ ਹੋ ਅਤੇ ਫਿਰ ਸਿੱਧਾ ਗੂਗਲ ਪਲੇਅ ਸਟੋਰ ਤੋਂ ਲੇਟੈਸਟ ਅਪਡੇਟ ਨੂੰ ਇੰਸਟਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਬਿਨਾਂ ਰਜਿਸਟ੍ਰੇਸ਼ਨ ਦੇ ਇਸ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਏ.ਪੀ.ਕੇ. ਮਿਰਰ ਤੋਂ ਵਟਸਐਪ ਬੀਟਾ ਐਂਡਰਾਇਡ ਐਪ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹੋ। 

ਅਪਡੇਟ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਵਟਸਐਪ ’ਚ ਸੈਟਿੰਗਸ ਦੇ ਅੰਦਰ ਚੈਟ ’ਤੇ ਜਾਓ ਅਤੇ ਉਥੇ ਮੌਜੂਦ ਵਾਲਪੇਪਰ ਆਪਸ਼ਨ ’ਤੇ ਟੈਪ ਕਰੋ। ਹੁਣ ਇਥੇ ਤੁਹਾਨੂੰ ਸਾਲਿਡ ਰੰਗ ਦੇ ਸਾਰੇ ਆਪਸ਼ਨ ਦਿਖਾਈ ਦੇਣਗੇ। ਤੁਸੀਂ ਇਨ੍ਹਾਂ ’ਚੋਂ ਕੋਈ ਵੀ ਰੰਗ ਚੁਣ ਕੇ ਸੇਵ ਕਰ ਸਕਦੇ ਹੋ। ਇਹ ਰੰਗ ਤੁਹਾਨੂੰ ਸਾਰੇ ਚੈਟ ’ਤੇ ਦਿਖਾਈ ਦੇਵੇਗਾ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਬੀਟਾ ਅਪਡੇਟ ਸਿਰਫ ਟੈਸਟਿੰਗ ਲਈ ਹੈ। ਅਜਿਹੇ ’ਚ ਹੋ ਸਕਦਾ ਹੈ ਕਿ ਇਸ ਵਿਚ ਕੁਝ ਸਮੱਸਿਆਵਾਂ ਵੀ ਹੋਣ। 


Related News