ਵਟਸਐਪ ਲਿਆਇਆ ''ਲਾਕਡਾਊਨ ਸਪੈਸ਼ਲ'' ਸਟਿਕਰ ਪੈਕ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
Tuesday, Apr 21, 2020 - 09:55 PM (IST)

ਗੈਜੇਟ ਡੈਸਕ-ਵਟਸਐਪ ਨੇ ਨਵਾਂ ਸਟਿਕਰ ਪੈਕ ਪੇਸ਼ ਕੀਤਾ ਹੈ। ਲਾਕਡਾਊਨ ਦੌਰਾਨ ਲਾਂਚ ਕੀਤੇ ਗਏ ਇਸ ਸਟਿਕਰ ਪੈਕ ਨੂੰ 'ਟੁਗੈਦਰ ਐਟ ਹੋਮ' ਦਾ ਨਾਂ ਦਿੱਤਾ ਗਿਆ ਹੈ। ਵਟਸਐਪ ਨੇ ਇਸ ਦੇ ਲਈ WHO ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਸਟਿਕਰ ਪੈਕ 'ਚ ਲਾਕਡਾਊਨ ਦੌਰਾਨ ਦੁਨੀਆ ਭਰ ਦੇ ਲੋਕਾਂ ਦੀ ਫੀਲਿੰਗ ਅਤੇ ਇਮੋਸ਼ਨ ਨੂੰ ਵਿਅਕਤ ਕੀਤਾ ਗਿਆ ਹੈ। ਇਹ ਸਟਿਕਰਸ ਅਜੇ ਇੰਗਲਿਸ਼ 'ਚ ਹੀ ਉਪਲੱਬਧ ਹੈ ਪਰ ਕੰਪਨੀ ਇਨ੍ਹਾਂ ਨੂੰ ਜਲਦ ਹੀ ਦੂਜੀਆਂ ਭਾਸ਼ਾਵਾਂ 'ਚ ਪੇਸ਼ ਕਰੇਗੀ। ਵਟਸਐਪ ਨੇ ਸਟਿਕਰ ਫੀਚਰ 2 ਸਾਲ ਪਹਿਲਾਂ ਪੇਸ਼ ਕੀਤਾ ਸੀ। ਹੁਣ ਸਟਿਕਰਸ ਵਟਸਐਪ ਚੈਟ ਦਾ ਮਹਤੱਵਪੂਰਨ ਹਿੱਸਾ ਹੈ ਅਤੇ ਦੁਨੀਆਭਰ 'ਚ ਲੋਕ ਭਾਵਨਾਵਾਂ ਦਰਸ਼ਾਉਣ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ।
ਲਾਕਡਾਊਨ 'ਚ ਲੋਕਾਂ ਦੇ ਮੂਡ ਨੂੰ ਦਰਸ਼ਾਉਂਦਾ ਹੈ ਸਟਿਕਰ ਪੈਕ
ਇਸ ਸਟਿਕਰ ਪੈਕ ਨੂੰ Together at Home ਨਾਂ ਦਿੱਤਾ ਗਿਆ ਹੈ। ਸਟਿਕਰ ਪੈਕ 'ਚ ਲਾਕਡਾਊਨ ਦੌਰਾਨ ਘਰ 'ਚ ਬੰਦ ਲੋਕਾਂ ਦੇ ਮੂਡ ਨੂੰ ਦਰਸ਼ਾਇਆ ਗਿਆ ਹੈ। ਇਸ ਪੈਕ 'ਚ ਇਕ ਸਟਿਕਰ 'ਚ ਤੁਹਾਨੂੰ ਇਕ ਵਿਅਕਤੀ ਲੈਪਟਾਪ ਨਾਲ ਨਜ਼ਰ ਆਉਂਦਾ ਹੈ ਜਿਸ ਨੇ ਪਜ਼ਾਮਾ ਪਾਇਆ ਹੋਇਆ ਹੈ। ਇਹ ਸਟਿਕਰ 'ਵਰਕ ਫ੍ਰਾਮ ਹੋਮ' ਦੀ ਸਥਿਤੀ ਨੂੰ ਦਿਖਾਉਂਦਾ ਹੈ।
ਸੋਸ਼ਲ ਡਿਸਟੈਂਸਿੰਗ ਲਈ ਇਸ ਪੈਕ 'ਚ 'ਏਅਰ ਹਾਈ ਫਾਇਵ' ਸਟਿਕਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਵਟਸਐਪ 'ਤੇ ਵੀਡੀਓ ਕਾਲਿੰਗ ਲਈ ਗਰੁੱਪ ਮੈਂਬਰਸ ਦੀ ਗਿਣਵੀ ਵੀ ਵਧਾ ਦਿੱਤੀ ਹੈ। ਐਂਡ੍ਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਹੁਣ ਇਕੱਠੇ 8 ਲੋਕਾਂ ਨਾਲ ਵੁਆਇਸ ਅਤੇ ਵੀਡੀਓ ਕਾਲ ਰਾਹੀ ਕਨੈਕਟ ਹੋ ਸਕਦੇ ਹਨ। ਇਸ ਫੀਚਰ ਦੇ ਆਉਣ ਤੋਂ ਪਹਿਲਾਂ ਵਟਸਐਪ ਗਰੁੱਪ 'ਚ ਜ਼ਿਆਦਾ ਤਰ 4 ਮੈਂਬਰਸ ਹੀ ਕਨੈਕਟ ਹੋਏ ਕਰਦੇ ਸਨ। 8 ਮੈਂਬਰ ਐਡ ਕਰਨ ਵਾਲਾ ਫੀਚਰ ਵਸਟਐਪਮ ਗੂਗਲ ਮੀਟ ਅਤੇ ਜ਼ੂਮ ਕਾਨਫ੍ਰੈਂਸਿੰਗ ਐਪਸ ਨੂੰ ਸਖਤ ਟੱਕਰ ਦੇਵੇਗਾ।
ਹਿੰਦੀ 'ਚ ਵੀ ਉਪਲੱਬਧ ਹੋਵੇਗਾ ਇਹ ਸਟਿਕਰ ਪੈਕ
ਵਟਸਐਪ ਨੇ ਅਜੇ ਵੀ ਇਹ ਸਟਿਕਰ ਪੈਕ ਇੰਗਲਿਸ਼ 'ਚ ਹੀ ਲਾਂਚ ਕੀਤਾ ਹੈ। ਜਲਦ ਹੀ ਇਸ ਨੂੰ ਹਿੰਦੀ ਸਮੇਤ 10 ਹੋਰ ਭਾਸ਼ਾਵਾਂ 'ਚ ਪੇਸ਼ ਕੀਤਾ ਜਾਵੇਗਾ ਜਿਸ 'ਚ ਅਰੈਬਿਕ, ਫ੍ਰੈਂਚ, ਜਰਮਨ, ਇੰਡੋਨੇਸ਼ੀਅਨ, ਇਟੈਲੀਅਨ, ਪੁਰਟਗਿਸ਼,ਰਸ਼ੀਅਨ, ਸਪੈਨਿਸ਼ ਅਤੇ ਟਰਕਿਸ਼ ਭਾਸ਼ਾਵਾਂ ਸ਼ਾਮਲ ਹਨ।
ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ ਇਹ ਪੈਕ
ਵਟਸਐਪ ਦਾ ਇਹ ਨਵਾਂ ਸਟਿਕਰ ਪੈਕ ਵਟਸਐਪ ਦੇ ਐਪ 'ਚ ਹੀ ਉਪਲੱਬਧ ਹੈ ਜਿਸ ਨੂੰ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਵਟਸਐਪ ਦੇ ਇਸ ਨਵੇਂ ਸਟਿਕਰ ਨਾਲ ਲੋਕ ਲਾਕਡਾਊਨ 'ਚ ਜ਼ਿਆਦਾ ਬਿਹਤਰ ਤਰੀਕੇ ਨਾਲ ਇਕ ਦੂਜੇ ਨਾਲ ਕਨੈਕਟ ਹੋ ਸਕਣਗੇ।