WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

Saturday, Dec 02, 2023 - 03:44 PM (IST)

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਨੇ ਭਾਰਤ 'ਚ ਇਕ ਵਾਰ ਫਿਰ ਵੱਡੀ ਕਾਰਵਾਈ ਕਰਦੇ ਹੋਏ 75 ਲੱਖ ਅਕਾਊਂਟ ਬੈਨ ਕੀਤੇ ਹਨ। ਵਟਸਐਪ ਨੇ ਇਹ ਕਾਰਵਾਈ ਨਵੇਂ ਆਈ.ਟੀ. ਕਾਨੂੰਨ ਤਹਿਤ ਅਕਤੂਬਰ ਮਹੀਨੇ 'ਚ ਕੀਤੀ ਹੈ। ਮੈਟਾ ਨੇ ਕਿਹਾ ਹੈ ਕਿ 1 ਤੋਂ 31 ਅਕਤੂਬਰ ਵਿਚਕਾਰ ਭਾਰਤ 'ਚ ਕੁੱਲ 7548000 ਵਟਸਐਪ ਅਕਾਊਂਟ ਬੈਨ ਕੀਤੇ ਗਏ ਹਨ। ਇਨ੍ਹਾਂ 'ਚਂ 1919000 ਯੂਜ਼ਰਜ਼ ਦੀ ਸ਼ਿਕਾਇਤ ਤੋਂ ਪਹਿਲਾਂ ਹੀ ਬੈਨ ਕੀਤੇ ਗਏ ਹਨ। 

ਵਟਸਐਪ ਨੂੰ ਅਕਤੂਬਰ 2023 'ਚ ਵਟਸਐਪ ਅਕਾਊਂਟਸ ਨੂੰ ਲੈ ਕੇ 9,063 ਸ਼ਿਕਾਇਤਾਂ ਮਿਲੀਆਂ ਸਨ। ਹਰ ਮਹੀਨੇ ਵਟਸਐਪ ਇਹ ਰਿਪੋਰਟ ਜਾਰੀ ਕਰਦਾ ਹੈ ਜਿਸ ਵਿਚ ਉਸ ਮਹੀਨੇ ਬੈਨ ਹੋਏ ਅਕਾਊਂਟ ਦੀ ਜਾਣਕਾਰੀ ਹੁੰਦੀ ਹੈ। 

ਇਹ ਵੀ ਪੜ੍ਹੋ- ਗੂਗਲ ਸਰਚ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਨੁਕਸਾਨ

ਵਟਸਐਪ ਕਿਉਂ ਬੈਨ ਕਰਦਾ ਹੈ ਅਕਾਊਂਟ

ਵਟਸਐਪ ਅਕਾਊਂਟ 'ਤੇ ਬੈਨ ਪ੍ਰਾਈਵੇਸੀ ਅਤੇ ਪਾਲਿਸੀ ਦੇ ਉਲੰਘਣ ਨੂੰ ਲੈ ਕੇ ਲਗਾਉਂਦਾ ਹੈ। ਜੇਕਰ ਕਿਸੇ ਅਕਾਊਂਟ ਤੋਂ ਲੋਕਾਂ ਨੂੰ ਇਤਰਾਜ਼ਯੋਗ ਮੈਸੇ ਭੇਜੇ ਜਾ ਰਹੇ ਹਨ ਜਾਂ ਫਿਰ ਸਪੈਮ ਮੈਸੇਜ ਭੇਜੇ ਜਾ ਰਹੇ ਹਨ ਤਾਂ ਇਸ ਤਰ੍ਹਾਂ ਦੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। 

ਦੱਸ ਦੇਈਏ ਕਿ ਇਸਤੋਂ ਪਹਿਲਾਂ ਸਤੰਬਰ 'ਚ ਵਟਸਐਪ ਨੇ ਭਾਰਤ 'ਚ 71.1 ਲੱਖ ਅਕਾਊਂਟ ਬੈਨ ਕੀਤੇ ਸਨ। ਸ਼ਿਕਾਇਤਾਂ ਦੇ ਆਧਾਰ 'ਤੇ ਵਟਸਐਪ ਹਰ ਮਹੀਨੇ ਇਹ ਕਾਰਵਾਈ ਕਰਦਾ ਹੈ ਅਤੇ ਮਹੀਨੇ ਦੇ ਅਖੀਰ 'ਚ ਯੂਜ਼ਰ ਸੇਫਟੀ ਰਿਪੋਰਟ ਜਾਰੀ ਕਰਦਾ ਹੈ।

ਇਹ ਵੀ ਪੜ੍ਹੋ- 24GB ਰੈਮ, 50MP ਕੈਮਰਾ ਤੇ 5000mAh ਬੈਟਰੀ ਨਾਲ Redmi K70 ਸੀਰੀਜ਼ ਲਾਂਚ, ਜਾਣੋ ਕੀਮਤ

ਤੁਹਾਡਾ ਅਕਾਊਂਟ ਵੀ ਹੋ ਸਕਦਾ ਹੈ ਬੈਨ

2021 'ਚ ਨਵੇਂ ਆਈ.ਟੀ. ਨਿਯਮ ਆਉਣ ਤੋਂ ਬਾਅਦ ਵਟਸਐਪ ਹਰ ਮਹੀਨੇ ਸ਼ਿਕਾਇਤ ਅਪੀਲ ਦੀ ਰਿਪੋਰਟ ਜਾਰੀ ਕਰਦਾ ਹੈ। ਇਸ ਵਿਚ ਸਪੈਮ, ਨਿਊਡਿਟੀ ਆਦਿ ਨੂੰ ਲੈ ਕੇ ਸ਼ਿਕਾਇਤਾਂ ਸ਼ਾਮਲ ਹੁੰਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਵਟਸਐਪ ਅਕਾਊਂਟ ਰਾਹੀਂ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਕਰਦੇ ਹੋ ਤਾਂ ਤੁਹਾਡਾ ਵੀ ਅਕਾਊਂਟ ਬੈਨ ਹੋ ਸਕਦਾ ਹੈ।

ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ


Rakesh

Content Editor

Related News