ਗੇਮਰਜ਼ ਲਈ ਵੈਸਟਰਨ ਡਿਜੀਟਲ ਨੇ ਲਾਂਚ ਕੀਤੀ ਹਾਈ ਸਪੀਡ SSD

Thursday, Jun 20, 2019 - 11:43 AM (IST)

ਗੇਮਰਜ਼ ਲਈ ਵੈਸਟਰਨ ਡਿਜੀਟਲ ਨੇ ਲਾਂਚ ਕੀਤੀ ਹਾਈ ਸਪੀਡ SSD

ਗੈਜੇਟ ਡੈਸਕ– ਕੰਪਿਊਟਰ ਗੇਮਰਜ਼ ਅਤੇ ਪ੍ਰੋਫੈਸ਼ਨਲਜ਼ ਨੂੰ ਧਿਆਨ ’ਚ ਰੱਖਦੇ ਹੋਏ ਸਟੋਰੇਜ ਸਲਿਊਸ਼ੰਸ ਦੇਣ ਵਾਲੀ Western Digital ਨੇ ਭਾਰਤ ’ਚ ਸਾਲਿਡ ਸਟੇਟ ਡ੍ਰਾਈਵਸ (SSD) ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਇਨ੍ਹਾਂ ਹਾਈ ਸਪੀਡ ਡ੍ਰਾਈਵਸ ਨੂੰ ਲੈਪਟਾਪ ਅਤੇ ਕੰਪਿਊਟਰ ਦੋਵਾਂ ’ਚ ਲਗਾਇਆ ਜਾ ਸਕਦਾ ਹੈ। ਇਨ੍ਹਾਂ ’ਚ WD ਬਲੈਕ SN750 ਖਾਸ ਪ੍ਰੋਡਕਟ ਹੈ, ਜੋ 250 ਜੀ.ਬੀ. ਤੋਂ ਲੈ ਕੇ 2 ਟੀ.ਬੀ. ਤੱਕ ਦੇ ਆਪਸ਼ਨ ’ਚ ਆਉਂਦੀ ਹੈ। ਕੰਪਨੀ ਨੇ ਇਨ੍ਹਾਂ ਨੂੰ ਖੁੱਦ ਦੀ 3d NAND 
ਟੈਕਨਾਲੋਜੀ ’ਤੇ ਬਣਾਇਆ ਹੈ। ਇਹ ਹੀਟਸਿੰਕ ਦਾ ਫੀਚਰ ਮਿਲਦਾ ਹੈ, ਜੋ SSD ਦੀ ਸਪੀਡ ਅਤੇ ਤਾਪਮਾਨ ਨੂੰ ਮੈਂਟੇਨ ਕਰਦਾ ਹੈ। 

ਕੰਪਨੀ ਦਾ ਦਾਅਵਾ ਹੈ ਕਿ ਇਸ SSD ਦੇ ਨਾਲ ਵੀਡੀਓ ਐਡਿਟਰਸ, ਗੇਮਰਸ ਅਤੇ ਦੂਜੇ ਯੂਜ਼ਰਜ਼ ਆਪਣੀਆਂ ਫਾਈਲਾਂ ਤੇਜ਼ੀ ਨਾਲ ਟਰਾਂਸਫਰ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਦਾ 1 ਟੀ.ਬੀ. ਦਾ ਮਾਡਲ 3470 ਐੱਮ.ਬੀ. ਪ੍ਰਤੀ ਸੈਕਿੰਡ ਦੀ ਸਪੀਡ ਨਾਲ ਡਾਟਾ ਰੀਡ ਕਰ ਸਕਦਾ ਹੈ। 

ਇਸ ਦੇ ਨਾਲ ਹੀ ਕੰਪਨੀ ਨੇ WD Blue SN500 ਨੂੰ ਵੀ ਪੇਸ਼ ਕੀਤਾ ਹੈ ਹੈ ਜੋ ਕਿ ਵੱਖ-ਵੱਖ ਆਪਸ਼ਨ ਦੇ ਨਾਲ ਉਪਲੱਬਧ ਹਨ। ਇਨ੍ਹਾਂ ਹਾਈ ਸਪੀਡ ਡ੍ਰਾਈਵਸ ਦੀ ਕੀਮਤ 13 ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਦੇ ਵਿਚਕਾਰ ਹੈ। WD Black SN750 NVMe SSD ਦੇ ਸਾਰੇ ਵੇਰੀਐਂਟ ਆਨਲਾਈਨ ਵੀ ਖਰੀਦੇ ਜਾ ਸਕਦੇ ਹਨ। 


Related News