ਗੂਗਲ ਦੀ ਚਿਤਾਵਨੀ! ਜਲਦ ਅਪਡੇਟ ਕਰੋ Chrome ਬ੍ਰਾਊਜ਼ਰ, ਹੋ ਸਕਦੈ ਵੱਡਾ ਨੁਕਸਾਨ

02/28/2020 10:44:28 AM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਗੂਗਲ ਕ੍ਰੋਮ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋ ਤਾਂ ਗੂਗਲ ਵਲੋਂ ਤੁਹਾਡੇ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਟੈੱਕ ਕੰਪਨੀ ਨੇ ਗੂਗਲ ਕ੍ਰੋਮ ਦੀ ਵਰਤੋਂ ਕਰਨ ਵਾਲੇ ਸਾਰੇ ਯੂਜ਼ਰਜ਼ ਨੂੰ ਜਲਦ ਹੀ ਬ੍ਰਾਊਜ਼ਰ ਨੂੰ ਲੇਟੈਸਟ ਵਰਜ਼ਨ ’ਤੇ ਅਪਡੇਟ ਕਰਨ ਲਈ ਕਿਹਾ ਹੈ। ਕੰਪਨੀ ਵਲੋਂ ਦਿੱਤੀ ਗਈ ਇਸ ਚਿਤਾਵਨੀ ਦਾ ਕਾਰਨ ਗੂਗਲ ਕ੍ਰੋਮ ਨਾਲ ਜੁੜੀ ਇਕ ਖਾਮੀ ਹੈ। ਗੂਗਲ ਨੇ ਯੂਜ਼ਰਜ਼ ਨੂੰ ਤਿੰਨ ਵੱਖ-ਵੱਖ ‘ਜ਼ੀਰੋ-ਡੇਅ ਪ੍ਰੋਬਲਮਸ’ ਤੋਂ ਬਚਾਉਣ ਲਈ ਲੇਟੈਸਟ ਅਪਡੇਟ ਰੋਲ ਆਊਟ ਕੀਤਾ ਹੈ ਅਤੇ ਜਲਦ ਹੀ ਬ੍ਰਾਊਜ਼ਰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। 

ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਮਾਂ ਸਿਰ ਗੜਬੜੀ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਵਲੋਂ ਖਾਮੀ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਲੇਟੈਸਟ ਅਪਡੇਟ 80.0.3987.122 ਰੋਲ ਆਊਟ ਕੀਤੀ ਹੈ। ਅਧਿਕਾਰਤ ਬਲਾਗ ਪੋਸਟ ’ਚ ਗੂਗਲ ਨੇ ਲਿਖਿਆ ਹੈ ਕਿ ਕੰਪਨੀ ਵਲੋਂ ਕ੍ਰੋਮ 80 ’ਚ ਵੱਡੀ ਸਮੱਸਿਆ ਪਾਈ ਗਈ ਹੈ। ਇਸ ਸਮੱਸਿਆ ਦਾ ਫਾਇਦਾ ਚੁੱਕ ਕੇ ਹੈਕਰ ਲੋਕਾਂ ਨੂੰ ਫਸਾ ਸਕਦੇ ਸਨ ਅਤੇ ਫੇਕ ਵੈੱਬਸਾਈਟਾਂ ’ਤੇ ਰੀਡਾਇਰੈਕਟ ਕਰ ਸਕਦੇ ਸਨ। ਇਥੋਂ ਤਕ ਕਿ ਪੂਰੇ ਕੰਪਿਊਟਰ ਸਿਸਟਮ ਨੂੰ ਇਸ ਰਾਹੀਂ ਨਿਸ਼ਾਨਾ ਬਣਾਇਆ ਜਾ ਸਕਦਾ ਸੀ। 

ਹੈਕਰ ਕਰ ਸਕਦੇ ਸਨ ਗਲਤ ਇਸਤੇਮਾਲ
ਗੂਗਲ ਦਾ ਕਹਿਣਾ ਹੈ ਕਿ ਇਕ ਸਮੱਸਿਆ CVE-2020-6418 ਕਾਰਨ V8 ਜਾਵਾ ਸਕ੍ਰਿਪਟ ’ਚ ਹੋਈ ਇਕ ਤਰ੍ਹਾਂ ਦੀ ਉਲਝਣ ਰਹੀ। ਹੈਕਰਾਂ ਵਲੋਂ ਇਸ ਸਕ੍ਰਿਪਟ ਨੂੰ ਐਕਟਿਵਲੀ ਇਸਤੇਮਾਲ ਕੀਤਾ ਜਾਂਦਾ ਹੈ। ‘ਫੋਰਬਸ’ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਨਾਲ ਜੁੜੀ ਖਾਮੀ ਦਾ ਪਤਾ ਪ੍ਰੋਡਕਟ ਵੈਂਡਰ ਜਾਂ ਸਕਿਓਰਿਟੀ ਰਿਸਰਚਰਾਂ ਨੂੰ ਨਹੀਂ ਲੱਗਾ ਪਰ ਇਸ ਦਾ ਫਾਇਦਾ ਹੈਕਰ ਆਸਾਨੀ ਨਾਲ ਚੁੱਕ ਸਕਦੇ ਸਨ। ਇਸ ਖਾਮਾ ਦਾ ਪਤਾ ਗੂਗਲ ਸਕਿਓਰਿਟੀ ਟੀਮ ਦੇ ਆਂਦਰੇ ਬਰਗਲ ਨੇ ਲਗਾਇਆ, ਜਿਨ੍ਹਾਂ ਨੂੰ ਰਿਵਾਰਡ ਦੇ ਤੌਰ ’ਤੇ 5000 ਡਾਲਰ ਵੀ ਦਿੱਤੇ ਗਏ ਹਨ। 

PunjabKesari

ਇੰਝ ਅਪਡੇਟ ਕਰੋ ਗੂਗਲ ਕ੍ਰੋਮ
ਕ੍ਰੋਮ ਬ੍ਰਾਊਜ਼ਰ ਲੇਟੈਸਟ ਅਪਡੇਟ ਆਉਂਦੇ ਹਨ ਆਪਣੇ ਆਪ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਦਿਖਾ ਦਿੰਦਾ ਹੈ ਪਰ ਤੁਸੀਂ ਚਾਹੋ ਤਾਂ ਮੈਨੁਅਲੀ ਵੀ ਅਪਡੇਟ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਆਪੇ ਵਿੰਡੋਜ਼ ਜਾਂ ਮੈਕ ਕੰਪਿਊਟਰ ’ਤੇ ਗੂਗਲ ਕ੍ਰੋਮ ਬ੍ਰਾਊਜ਼ਰ ਓਪਨ ਕਰੋ। ਇਸ ਤੋਂ ਬਾਅਦ ਟਾਪ ਰਾਈਟ ਕਾਰਨਰ ’ਚ ਦਿਸਣ ਵਾਲੇ ਤਿੰਨ ਡਾਟਸ ’ਤੇ ਕਲਿਕ ਕਰੋ, ਜਿਸ ਨਾਲ ਡ੍ਰੋਪ ਡਾਊਨ ਮੈਨਿਊ ਤੁਹਾਨੂੰ ਦਿਸੇਗਾ। ਇਸ ਮੈਨਿਊ ਨਾਲ ‘ਹੈਲਪ’ ਅਤੇ ਉਥੇ ‘ਅਬਾਊਟ ਗੂਗਲ ਕ੍ਰੋਮ’ ਮੈਨਿਊ ’ਚ ਜਾਓ। ਇਸ ਪੇਜ ਨੂੰ ਓਪਨ ਕਰਦੇ ਹੀ ਅਪਡੇਟ ਸ਼ੁਰੂ ਹੋ ਜਾਵੇਗੀ। ਇਕ ਵਾਰ ਅਪਡੇਟ ਹੋ ਜਾਣ ਤੋਂ ਬਾਅਦ ਕ੍ਰੋਮ ਨੂੰ ਰੀਲਾਂਚ ਕਰਨਾ ਹੋਵੇਗਾ। 


Related News