ਤਾਂ ਇਸ ਕੰਪਨੀ ਨੇ ਤਿਆਰ ਕੀਤਾ ਹੈ Iron Man ਦਾ (UI) ਯੂਜ਼ਰ ਇੰਟਰਫੇਸ

Tuesday, Dec 15, 2015 - 12:23 PM (IST)

ਤਾਂ ਇਸ ਕੰਪਨੀ ਨੇ ਤਿਆਰ ਕੀਤਾ ਹੈ Iron Man ਦਾ (UI) ਯੂਜ਼ਰ ਇੰਟਰਫੇਸ

ਜਲੰਧਰ : ਤੁਹਾਨੂੰ ਆਇਰਨ ਮੈਨ ਫਿਲਮ ''ਚ ਟੋਨੀ ਸਟਾਰਕ ਦਾ ਸ਼ੀਸ਼ੇ ਨਾਲ ਬਣਿਆ ਟ੍ਰਾਂਸਪੇਰੰਟ ਫੋਨ ਤਾਂ ਯਾਦ ਹੀ ਹੋਵੇਗਾ ਤੇ ਇਸੇ ਤਰ੍ਹਾਂ ਹੀ ਅਵੈਂਰਜ਼ ਤੇ ਰੋਬੋਕਾਪ ਵਰਗੀਆਂ ਫਿਲਮਾਂ ''ਚ ਵਿਖਾਏ ਗਏ ਯੰਤਰ ਵੀ ਯਾਦ ਹੋਣਗੇ। ਤੁਸੀਂ ਵੀ ਹੈਰਾਨ ਹੋ ਜਾਂਦੇ ਹੋਵੋਗੇ ਇਹ ਦੇਖ ਕੇ ਕਿ ਟੈਕਨਾਲੋਜੀ ੍ਰਜੇ ਅਸਲ ''ਚ ਇੰਝ ਦੀ ਹੋ ਜਾਵੇ ਤਾਂ ਕਿੰਝ ਦਾ ਹੋਵੇਗਾ। 


ਨਿਊ ਯਾਰਕ ''ਚ ਇਕ ਕੰਪਨੀ ਐਸੀ ਹੈ ਜੋ ਫਿਲਮਾਂ ਲਈ ਇਸ ਤਰ੍ਹਾਂ ਦੇ ਫਿਊਚਰਿਸਟਿਕ ਡਿਜ਼ਾਈਨ ਤਿਆਰ ਕਰਦੀ ਹੈ। ਇਹ ਹੀ ਨਹੀਂ ਇਸ ਦੇ ਨਾਲ-ਨਾਲ ਸੈਮਸੰਗ, ਮਾਈਕ੍ਰੋਸਾਫਟ ਤੇ ਫੋਰਡ ਵਰਗੀਆਂ ਕੰਪਨੀਆਂ ਲਈ ਵੀ ਡਿਜ਼ਾਈਨ ਤਿਆਰ ਕਰਦੀ ਹੈ।


ਪ੍ਰਸੈਪਸ਼ਨ ਨਾਂ ਦੀ ਇਹ ਕੰਪਨੀ ਕਈਆਂ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ ਕਿਊਂਕਿ ਇਨ੍ਹਾਂ ਵੱਲੋਂ ਦਿਖਾਈ ਟੈਕਨਾਲੋਜੀ ਤੋਂ ਪ੍ਰਭਾਵਿਤ ਕਈ ਡਿਜ਼ਾਈਨ ਸਾਨੂੰ ਦੇਕਣ ਨੂੰ ਮਿਲ ਰਹੇ ਹਨ। ਮੋਸ਼ਨ ਗ੍ਰਾਫਿਕਸ ਤਿਆਰ ਕਰਨ ਵਾਲੀ ਇਹ ਕੰਪਨੀ 2001 ''ਚ ਡੈਨੀ ਗੋਂਜ਼ਾਲਿਸ ਤੇ ਜੈਰੇਮੀ ਲੈਸਕੀ ਵੱਲੋਂ ਸ਼ੁਰੂ ਕੀਤੀ ਗਈ ਸੀ। ਜੋਨ ਲਿਪੋਰ ਜੋ ਹੁਣ ਇਸ ਕੰਪਨੀ ਦੇ ਕ੍ਰੀਏਟਿਵ ਡਾਇਰੈਕਟਰ ਹਨ ਦਾ ਕਹਿਣਾ ਹੈ ''ਕਈ ਮਸ਼ਹੂਰ ਫਿਲਮਾਂ ''ਚ ਤੁਸੀਂ ਵਧੀਆ ਗ੍ਰਾਫਿਰਸ ਦੇਖੇ ਹੋਣਗੇ ਪਰ ਉਨ੍ਹਾਂ ਫਿਲਮਾਂ ''ਚ ਜੋ ਨੈਕਸਟ ਗੈਨਰੇਸ਼ਨ ਟੈਕਨਾਲੋਗੀ ਦਿਖਾਈ ਜਾਂਦੀ ਹੈ, ਅਸੀਂ ਉਹ ਕਾਂਸੈਪਟ ਤਿਆਰ ਕਰਦੇ ਹਾਂ।


ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਕਾਂਸੈਪਟ ਲਾਜੀਕਲੀ ਸਹੀ ਹੁੰਦੇ ਹਨ, ਇਸ ਲਈ ਹੀ ਲੋਕ ਤੇ ਹੋਰ ਕੰਪਨੀਆਂ ਉਨ੍ਹਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। 


Related News