Volvo XC90 ਦਾ ਨਵਾਂ ਵੇਰਿਅੰਟ ਜਲਦ ਹੋਵੇਗਾ ਭਾਰਤ ''ਚ ਲਾਂਚ, ਹੋਣਗੀਆਂ ਇਹ ਖੂਬੀਆਂ
Monday, Jul 18, 2016 - 03:41 PM (IST)

ਜਲੰਧਰ - ਸਵੀਡਨ ਕਾਰ ਨਿਰਮਾਤਾ ਕੰਪਨੀ ਵੋਲਵੋ ਜਲਦ ਹੀ XC90 ਦਾ T8 ਵੇਰਿਅੰਟ ਭਾਰਤ ''ਚ ਲਾਂਚ ਕਰੇਗੀ। ਇਸ ਐੱਸ. ਯੂ. ਵੀ ਨੂੰ ਰਿਸਰਚ ਅਤੇ ਡਿਵੈੱਲਪਮੇਂਟ ਦੇ ਮਕਸਦ ਤੋਂ ਪਹਿਲਾਂ ਹੀ ਭਾਰਤ ''ਚ ਇੰਪੋਰਟ ਕੀਤਾ ਜਾ ਚੁੱਕਿਆ ਹੈ।
ਕਾਰ ਐਂਡ ਬਾਈਕ ਦੀ ਰਿਪੋਰਟ ਦੇ ਮੁਤਾਬਕ, ਵੋਲਵੋ ਦੀ ਇਹ ਤਾਕਤਵਰ T8 X390 ਐੱਸ.ਯੂ. ਵੀ ਮੌਜੂਦਾ ਕਾਰ ਤੋਂ ਕਾਫ਼ੀ ਲਗਜ਼ੀਰਿਅਸ ਹੋਵੇਗੀ। ਇਸ ਐੱਸ. ਯੂ. ਵੀ ''ਚੋਂ ਮਿਡਲ ਰੋ ਦੀਆਂ ਸੀਟਾਂ ਅਤੇ ਪਿੱਛਲੀਆਂ ਸੀਟਾਂ ਹੱਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਜਗ੍ਹਾ ''ਤੇ 2 ਅਜਿਹੀ ਸੀਟਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਨੂੰ ਮਨ ਮੁਤਾਬਕ ਆਰਾਮ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਇਹ ਸੀਟਾਂ ਇਲੈਟ੍ਰਾਨਿਕਲੀ ਅਡਜਸਟ ਹੁੰਦੀਆਂ ਹਨ ਅਤੇ ਇਨਾਂ ''ਚ ਕੰਮਫਰਟ ਲਈ ਮਸਾਜ ਦੀ ਫੈਸੀਲਿਟੀ ਵੀ ਦਿੱਤੀ ਗਈ ਹੈ। ਇਹ ਫੀਚਰ ਲਾਂਗ ਡ੍ਰਾਈਵ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਵੋਲਵੋ ਨੇ ਨਵੇਂ ਮਾਡਲ ''ਚ ਸੀਟਾਂ ਦੇ ''ਚ ਪਾਪ ਅਪ ਟੱਚ-ਸਕ੍ਰੀਨ ਡਿਸਪਲੇ ਦਿੱਤੀ ਹੈ, ਇਸ ''ਚ ਕਰੀਸਟਲ ਗਲਾਸੇਜ ਅਤੇ ਫਲੂਟ ਹੋਲਡਰਸ ਦੇ ਨਾਲ ਰੈਫੀਜਰੇਟਰ ਵੀ ਮੌਜੂਦ ਹੈ। ਇਸ ਕਾਰ ''ਚ 2 ਲਿਟਰ ਪੈਟਰੋਲ ਇੰਜਣ ਲਗਾ ਹੈ ਜੋ ਸੁਪਰਚਾਰਚਡ ਹੋਣ ਦੇ ਨਾਲ-ਨਾਲ ਟਰਬੋਚਾਰਜਡ ਵੀ ਹੈ ਨਾਲ ਹੀ ਇਸ ''ਚ ਇਲੈਕਟ੍ਰਿਕ ਮੋਟਰ ਵੀ ਲਗੀ ਹੈ। ਇਹ ਇੰਜਣ 402ਬੀ. ਐੱਚ. ਪੀ ਦੀ ਤਾਕਤ ਅਤੇ 640 ਯੂਟਨ ਮੀਟਰ ਦਾ ਅਧਿਕਤਮ ਟਾਰਕ ਜਨਰੇਟ ਕਰਨ ''ਚ ਸਮਰੱਥਾਵਾਨ ਹੈ। ਇਸ ਐਕਸੀਲੇਂਟ ਐਡੀਸ਼ਨ ਟੀ8 ਵੇਰਿਅੰਟ ਦੀ ਭਾਰਤ ''ਚ ਕੀਮਤ 1 ਕਰੋੜ 20 ਲੱਖ ਰੁਪਏ ਦੇ ਕਰੀਬ-ਕਰੀਬ ਹੋ ਸਕਦੀ ਹੈ।