ਕਾਰ ਦੀ ਸੁਰੱਖਿਆ ਨੂੰ ਵਧਾਏਗੀ ਵੋਲਵੋ ਦੀ ਨਵੀਂ ਡਿਜੀਟਲ ਚਾਬੀ
Sunday, Dec 25, 2016 - 06:46 PM (IST)
.jpg)
ਜਲੰਧਰ- ਸਵੀਡਿਸ਼ ਬਹੁਰਾਸ਼ਟਰੀ ਕਾਰ ਨਿਰਮਾਤਾ ਕੰਪਨੀ ਵਾਲਵੋ ਨੇ 90 ਸੀਰੀਜ਼ ਦੇ ਮਾਡਲਸ ਲਈ ਨਵੀਂ ਰੈਡ ਕੀ (Key) ਲਾਂਚ ਕੀਤੀ ਹੈ ਜੋ ਖਤਰਿਆਂ ਤੋਂ ਕਾਰ ਦੀ ਸੁਰੱਖਿਆ ਕਰੇਗੀ। ਇਹ ਨਵੀਂ ਤਕਨੀਕ ਐਕਸਟਰਾ ਸੇਫਟੀ ਦੇਣ ਦੇ ਨਾਲ-ਨਾਲ ਕਾਰ ਨੂੰ ਪਾਰਕਿੰਗ ਅਤੇ ਵਰਕਸ਼ਾਪ ''ਚ ਰਿਪੇਅਰ ਕਰਾਉਣ ਲਈ ਵੀ ਮਦਦਗਾਰ ਸਾਬਤ ਹੋਵੇਗੀ। ਕੰਪਨੀ ਨੇ ਰੈਡ ਦੀ ਨੂੰ ਕਾਰ ''ਚ ਲਗਾਉਣ ਦੀ ਕੀਮਤ £110 (ਕਰੀਬ 9,225 ਰੁਪਏ) ਰੱਖੀ ਹੈ।
ਕਿਵੇਂ ਕੰਮ ਕਰਦੀ ਹੈ ਇਹ ਤਕਨੀਕ -
ਜਦੋਂ ਕੋਈ ਦੂਜਾ ਵਿਅਕਤੀ (ਜੋ ਕਾਰ ਦਾ ਮਾਲਿਕ ਨਾ ਹੋਵੇ) ਇਸ ਚਾਬੀ ਨਾਲ ਕਾਰ ਨੂੰ ਚਲਾਵੇਗਾ ਤਾਂ ਕਾਰ ਦੀ ਟਾਪ ਸਪੀਡ ਆਟੋਮੈਟਿਕਲੀ ਘੱਟ ਜਾਵੇਗੀ, ਅਡਾਪਟਿਵ ਕਰੂਜ ਕੰਟਰੋਲ ਸਿਸਟਮ ਅੱਗੇ ਚੱਲ ਰਹੀ ਕਾਰ ਤੋਂ ਜ਼ਿਆਦਾ ਤੋਂ ਜ਼ਿਆਦਾ ਦੂਰੀ ਬਣਾ ਕੇ ਰੱਖੇਗਾ ਅਤੇ ਮਿਊਜ਼ੀਕ ਸਿਸਟਮ ਦੀ ਅਵਾਜ ਨੂੰ ਵੀ ਤੈਅ ਸੀਮਾ ਤੋਂ ਜ਼ਿਆਦਾ ਨਹੀਂ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਹੋਰ ਸੈਫਟੀ ਫੀਚਰਸ ਜਿਵੇ ਕਿ ਬਲਾਇੰਡ ਸਪਾਟ ਇਨਫਾਰਮੇਸ਼ਨ ਸਿਸਟਮ, ਲੇਨ ਕੀਪਿੰਗ ਸਿਸਟਮ, ਅੱਗੇ ਤੋਂ ਟਕਰ ਹੋਣ ਦੀ ਚੇਤਾਵਨੀ ਦੇਣ ਵਾਲਾ ਵਾਰਨਿੰਗ ਸਿਸਟਮ, ਡਰਾਇਵਰ ਅਲਰਟ ਕੰਟਰੋਲ ਅਤੇ ਟ੍ਰੈਫਿਕ ਸੰਕੇਤਾਂ ਨੂੰ ਪਹਿਚਾਣ ਵਾਲਾ ਸਿਸਟਮ ਵੀ ਪੂਰਾ ਸਮਾਂ ਆਨ ਰਹੇਗਾ। ਵਾਲਵੋਂ ਦਾ ਇਹ ਸ਼ਾਨਦਾਰ ਫੀਚਰ ਫਿਲਹਾਲ ਬ੍ਰੀਟੇਨ ''ਚ ਵਿਕਣ ਵਾਲੀ ਐੱਸ90, ਵੀ90 ਅਤੇ ਐਕਸ. ਸੀ90 ਲਈ ਹੀ ਉਉਪਲੱਬਧ ਕੀਤਾ ਗਿਆ ਹੈ।