Volvo 4 ਨਵੰਬਰ ਨੂੰ ਲਾਂਚ ਕਰੇਗੀ ਬਿਹਤਰੀਨ S90 ਸੇਡਾਨ

Saturday, Oct 29, 2016 - 06:15 PM (IST)

Volvo 4 ਨਵੰਬਰ ਨੂੰ ਲਾਂਚ ਕਰੇਗੀ ਬਿਹਤਰੀਨ S90 ਸੇਡਾਨ

ਜਲੰਧਰ - ਸਵੀਡਿਸ਼ ਵਾਹਨ ਨਿਰਮਾਤਾ ਕੰਪਨੀ Volvo ਭਾਰਤ ਵਿਚ ਨਵੀਂ ਲਕਜ਼ਰੀ ਸੇਡਾਨ ਕਾਰ S90 ਲਾਂਚ ਕਰਨ ਵਾਲੀ ਹੈ । ਜਾਣਕਾਰੀ ਦੇ ਮੁਤਾਬਕ ਇਹ ਕਾਰ 4 ਨਵੰਬਰ ਨੂੰ ਲਾਂਚ ਹੋਵੇਗੀ ਅਤੇ ਇਸ ਕਾਰ ਨਾਲ ਕੰਪਨੀ ਆਪਣੀ S80 ਨੂੰ ਰਿਪਲੇਸ ਕਰੇਗੀ। ਇਸ ਕਾਰ ਦੀ ਪ੍ਰੀ ਬੁਕਿੰਗਸ ਸ਼ੁਰੂ ਹੋ ਗਈ ਹੈ। ਇਸ ਦੀ ਅਨੁਮਾਨਿਤ ਕੀਮਤ 57 ਲੱਖ ਤੋਂ 60 ਲੱਖ ਰੁਪਏ ਦੇ ਵਿਚ ਹੋ ਸਕਦੀ ਹੈ।

 

ਇਸ ਲਕਜ਼ਰੀ ਸੇਡਾਨ ਕਾਰ ਵਿਚ 2.0 ਲਿਟਰ ਦਾ ਇੰਜਣ ਮਿਲੇਗਾ ਜੋ 233bhp ਦੀ ਪਾਵਰ ਜਨਰੇਟ ਕਰੇਗਾ ਅਤੇ ਇਹ 8-ਸਪੀਡ ਗੇਰਟ੍ਰਾਨਿਕ ਆਟੋਮੈਟਿਕ ਟ੍ਰਾਂਸਮਿਸ਼ਨ ਗਿਅਰ ਬਾਕਸ ਨਾਲ ਲੈਸ ਹੋਵੇਗਾ। ਇਸ ਕਾਰ ਨਾਲ ਕੰਪਨੀ ਮਰਸਡੀਜ਼ ਬੈਂਜ਼ 5-ਕਲਾਸ, BMW 5 ਸੀਰੀਜ਼ ਅਤੇ ਆਡੀ 16 ਨੂੰ ਕੜੀ ਟੱਕਰ ਦੇਵੇਗੀ।


Related News