ਇਹ ਹੈ ਭਾਰਤ ਦੀ ਪਹਿਲੀ ਹਾਈਬ੍ਰਿਡ ਬੱਸ, ਬ੍ਰੇਕ ਲਗਾਉਣ ''ਤੇ ਵੀ ਚਾਰਜ ਹੋਵੇਗੀ ਬੈਟਰੀ

Monday, Feb 15, 2016 - 11:43 AM (IST)

ਇਹ ਹੈ ਭਾਰਤ ਦੀ ਪਹਿਲੀ ਹਾਈਬ੍ਰਿਡ ਬੱਸ, ਬ੍ਰੇਕ ਲਗਾਉਣ ''ਤੇ ਵੀ ਚਾਰਜ ਹੋਵੇਗੀ ਬੈਟਰੀ

ਵੋਲਵੋ ਨੇ ਡਿਲੀਵਰ ਕੀਤੀ ਭਾਰਤ ਦੀ ਪਹਿਲੀ ਹਾਈਬ੍ਰਿਡ ਬੱਸ

ਜਲੰਧਰ— ਸਵੀਡਿਸ਼ ਬੱਸ ਅਤੇ ਟੱਰਕ ਮੇਕਰ ਵੋਲਵੋ ਬੱਸਸ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਭਾਰਤ ਨੂੰ ਆਪਣੀ ਪਹਿਲੀ ਹਾਈਬ੍ਰਿਡ ਬੱਸ ਡਿਲੀਵਰ ਕੀਤੀ ਹੈ। ਭਾਰਤ ''ਚ ਇਹ ਪਹਿਲੀ ਬੱਸ ਨਿਰਮਾਤਾ ਹੈ ਜਿਸ ਨੇ ਵਪਾਰਕ ਰੂਪ ਨਾਲ ਇਸਤੇਮਾਲ ਲਈ ਹਾਈਬ੍ਰਿਡ ਟੈਕਨਾਲੋਜੀ ਨੂੰ ਭਾਰਤ ''ਚ ਪੇਸ਼ ਕੀਤਾ ਹੈ। ਇਸ ਬੱਸ ਨੂੰ ਆਟੋਮੋਟਿਕ ਰੀਸਰਚ ਐਸੋਸੀਏਸ਼ਨ ਆਫ ਇੰਡੀਆ (A.R.A.I) ਨੇ ਸਰਟੀਫਾਈਡ ਕੀਤਾ ਹੈ।

ਕੰਪਨੀ ਨੇ ਆਧਿਕਾਰਕ ਪ੍ਰੈਸ ਮੀਟਿੰਗ ''ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਵੋਲਵੋ ਆਪਣੀ ਹਾਈਬ੍ਰਿਡ ਬੱਸਾਂ ਦੇ ਪਹਿਲੇ ਬੈਚ ਜਿਸ ''ਚ 5 ਬੱਸਾਂ ਹੋਣਗੀਆਂ ਕੁੱਝ ਹੀ ਹਫ਼ਤਿਆ ''ਚ ਨਵੀਂ ਮੂੰਬਈ ਨਗਰ ਪਰਿਵਾਹਨ ਨਿਗਮ ਨੂੰ ਡਿਲੀਵਰ ਕਰੇਗੀ।

ਵੋਲਵੋ ਹਾਈਬ੍ਰਿਡ Solution ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ 30 ਤੋਂ 35 ਫੀਸਦੀ ਤੱਕ ਫਿਊਲ ਦੀ ਬੱਚਤ ਕਰੇਗੀ ਅਤੇ ਨਿਕਾਸ ਹੋਣ ਵਾਲੀ ਗੈਸ ਨੂੰ 50 ਫੀਸਦੀ ਤੱਕ ਘੱਟ ਕਰੇਗੀ। ਇਸ ''ਚ ਪੈਰੇਲਲ ਹਾਈਬ੍ਰਿਡ ਸਿਸਟਮ ਦਿੱਤਾ ਗਿਆ ਹੈ ਜੋ 5 ਲੀਟਰ, 4 ਸਿਲੈਂਡਰ, ਇਨਲਾਈਨ ਡੀਜ਼ਲ ਇੰਜ਼ਣ ਅਤੇ ਏ. ਬੀ ਇਲੈਕਟ੍ਰੀਕ ਮੋਟਰ ਨਾਲ ਆਉਂਦਾ ਹੈ। ਇਸ ਦੀ ਬੈਟਰੀ Regenerative ਬ੍ਰੇਕ ਸਿਸਟਮ ਦੇ ਜ਼ਰੀਏ ਵੀ ਚਾਰਜ਼ ਹੁੰਦੀ ਹੈ।

ਰਾਸ਼ਟਰੀ ਇਲੈਕਟ੍ਰੀਕ ਮੋਬਿਲਿਟੀ ਮਿਸ਼ਨ ਪਲਾਨ (N.E.M.M.P.) ਦੇ ਤਹਿਤ 2020 ਤੱਕ 7 ਮਿਲੀਅਨ ਇਲੈਕਟ੍ਰੀਕ ਅਤੇ ਹਾਈਬ੍ਰਿਡ ਵਹੀਕਲਸ ਨੂੰ ਸੜਕ ''ਤੇ ਲੈ ਕੇ ਆਉਣਾ ਹੈ।


Related News