ਫਾਕਸਵੈਗਨ ਟਾਈਗੁਨ ਨੂੰ ਮਿਲੀ ਸੇਫਟੀ ਫੀਚਰਜ਼ ’ਚ ਫਾਈਵ ਸਟਾਰ ਰੇਟਿੰਗ

Thursday, Nov 10, 2022 - 11:49 AM (IST)

ਫਾਕਸਵੈਗਨ ਟਾਈਗੁਨ ਨੂੰ ਮਿਲੀ ਸੇਫਟੀ ਫੀਚਰਜ਼ ’ਚ ਫਾਈਵ ਸਟਾਰ ਰੇਟਿੰਗ

ਮੁੰਬਈ– ਸੁਰੱਖਿਆ, ਨਿਰਮਾਣ ਗੁਣਵੱਤਾ ਅਤੇ ਡਰਾਈਵਿੰਗ ਦਾ ਆਨੰਦ ਫਾਕਸਵੈਗਨ ਬ੍ਰਾਂਡ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਕੰਪਨੀ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਇਸ ਵਾਅਦੇ ਨੂੰ ਨਿਭਾਉਣ ’ਚ ਕੋਈ ਸਮਝੌਤਾ ਨਾ ਕੀਤਾ ਜਾਵੇ।

PunjabKesari

ਕੰਪਨੀ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਇਹ ਕੰਪਨੀ ਲਈ ਮਾਣ ਦਾ ਵਿਸ਼ਾ ਹੈ ਕਿ ਉਨ੍ਹਾਂ ਦੀ ਜਰਮਨ ਇੰਜੀਨੀਅਰਡ ਐੱਸ. ਯੂ. ਵੀ. ਡਬਲਯੂ. ਟਾਈਗੁਨ 40+ ਸੇਫਟੀ ਫੀਚਰਜ਼ ਨਾਲ ਲੈਸ ਹਨ ਅਤੇ ਇਸ ਨੂੰ ਗਲੋਬਲ ਐੱਨ. ਸੀ. ਏ. ਪੀ. ਵਲੋਂ ਵੱਡੇ ਅਤੇ ਬੱਚਿਆਂ ਸਾਰੀਆਂ ਸਵਾਰੀਆਂ ਦੇ ਮਾਮਲੇ ’ਚ ਸੁਰੱਖਿਆ ਮਾਪਦੰਡਾਂ ਦੇ ਆਧਾਰ ’ਤੇ ਫਾਈਵ ਸਟਾਰ ਰੇਟਿੰਗ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਭਾਰਤ ’ਚ ਸਾਡੇ ਗਾਹਕਾਂ ਪ੍ਰਤੀ ਉੱਚ ਸੁਰੱਖਿਆ ਮਾਪਦੰਡਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਸ ਇਸ ਗੱਲ ਦਾ ਵੀ ਸਬੂਤ ਹੈ ਕਿ ਟਾਈਗੁਨ ਨੂੰ ਭਾਰਤ ਦੀ ਸਭ ਤੋਂ ਸੁਰੱਖਿਅਤ ਐੱਸ. ਯੂ. ਵੀ. ਡਬਲਯੂ. ਬਣਾਉਣ ’ਚ ਸਾਡੀ ਪੂਰੀ ਟੀਮ ਅਤੇ ਇੰਜੀਨੀਅਰਿੰਗ ਦੀ ਅਹਿਮ ਭੂਮਿਕਾ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਗਾਹਕਾਂ ਲਈ ਸੁਰੱਖਿਆ, ਭਰੋਸੇਯੋਗਤਾ ਅਤੇ ਪਹੁੰਚ ਲਈ ਅਸੀਂ ਹਮੇਸ਼ਾ ਯਤਨਸ਼ੀਲ ਰਹੇ ਹਾਂ।


author

Rakesh

Content Editor

Related News