ਭਾਰਤ ’ਚ ਲਾਂਚ ਹੋਇਆ ਫਾਕਸਵੈਗਨ ਦਾ ਪੋਲੋ ਤੇ ਵੈਂਟੋ ਦਾ ਲਿਮਟਿਡ ਐਡੀਸ਼ਨ
Thursday, Oct 07, 2021 - 04:22 PM (IST)
ਆਟੋ ਡੈਸਕ– ਪ੍ਰਸਿੱਧ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਨੇ ਭਾਰਤ ’ਚ ਪੋਲੋ ਅਤੇ ਵੈਂਟੋ ਦੇ ਲਿਮਟਿਡ ਰਨ ਮੈਟ ਐਡੀਸ਼ਨ ਲਾਂਚ ਕਰ ਦਿੱਤੇ ਹਨ। ਇਹ ਦੋਵੇਂ ਐਡੀਸ਼ਨ ਸ਼ਾਨਦਾਰ ਫੀਚਰਜ਼ ਨਾਲ ਲੈਸ ਹੋਣ ਵਾਲੇ ਹਨ।
1.0 ਲੀਟਰ ਦਾ ਹੋਵੇਗਾ ਇੰਜਣ
ਕੰਪਨੀ ਦੁਆਰਾ ਇਨ੍ਹਾਂ ਦੋਵਾਂ ਐਡੀਸ਼ਨਾਂ ’ਚ 1.0 ਲੀਟਰ ਟੀ.ਐੱਸ.ਆਈ. ਟਰਬੋ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ ਕਿ 110 ਬੀ.ਐੱਚ.ਪੀ. ਦੀ ਪਾਵਰ ਅਤੇ 172 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇ ਵਿਚ 6-ਸਪੀਡ ਆਟੋਮੈਟਿਕ ਗਿਅਰਬਾਕਸ ਵੀ ਦਿੱਤਾ ਜਾਵੇਗਾ।
ਫਾਕਸਵੈਗਨ ਦੇ ਦੋਵਾਂ ਐਡੀਸ਼ਨਾਂ ’ਚ ਖਾਸ ਗੱਲ ਇਹ ਹੋਣ ਵਾਲੀ ਹੈ ਕਿ ਇਸ ਦੇ ਐਕਸਟੀਰੀਅਰ ’ਤੇ ਕਾਰਬਨ ਸਟੀਲ ਗ੍ਰੇਅ ਮੈਟ ਫਿਨਿਸ਼ ਦਿੱਤੀ ਗਈ ਹੈ। ਇਹੀ ਕਾਰਬਨ ਸਟੀਲ ਗ੍ਰੇਅ ਮੈਟ ਫਿਨਿਸ਼ ਹੀ ਕਾਰ ਨੂੰ ਇਕ ਪ੍ਰੀਮੀਅਮ ਅਤੇ ਸਪੋਰਟੀ ਲੁੱਕ ਦੇਣ ਵਾਲਾ ਹੈ।
ਫੀਚਰਜ਼
ਫਾਕਸਵੈਗਨ ਦੇ ਨਵੇਂ ਮੈਟ ਐਡੀਸ਼ਨ ’ਚ ਡਿਊਲ ਟੋਨ ਇੰਟੀਰੀਅਰ, ਲੈਦਰ ਸੀਟ ਅਪਹੋਲਸਟਰੀ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ 6.5 ਇੰਚ ਦਾ ਇੰਫੋਟੇਨਮੈਂਟ ਸਿਸਟਮ, ਫਾਕਸਵੈਗਨ ਕੁਨੈਕਟ ਕੁਨੈਕਟੀਵਿਟੀ ਸੂਟ, ਸਟੀਅਰਿੰਗ ਮਾਊਂਟੇਡ ਆਡੀਓ ਕੰਟਰੋਲ, ਰੀਅਰ ਏ.ਸੀ. ਵੈਂਟਸ ਦੇ ਨਾਲ ਆਟੋਮੈਟਿਕ ਕਲਾਈਮੈਟ ਕੰਟਰੋਲ, ਹਿੱਲ ਸਟਾਰਟ ਅਸਿਸਟ, ਆਟੋ ਡਿਮਿੰਗ ਇਨਸਾਈਡ ਮਿਰਰ ਅਤੇ ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ ਵਰਗੇ ਫੀਚਰਜ਼ ਨਾਲ ਲੈਸ ਹੋਣ ਵਾਲਾ ਹੈ। ਸੇਫਟੀ ਫੀਚਰਜ਼ ਦੇ ਹਿਸਾਬ ਨਾਲ ਇਸ ਵਿਚ ਰੀਅਰ ਪਾਰਕਿੰਗ ਕੈਮਰਾ ਅਤੇ 4-ਏਅਰਬੈਗਸ ਵੀ ਦਿੱਤੇ ਗਏ ਹਨ।
ਕੀਮਤ
ਫਾਗਸਵੈਗਨ ਪੋਲੋ ਮੈਟ ਐਡੀਸ਼ਨ ਦੇ ਜੀ.ਟੀ. ਵੇਰੀਐਂਟ ਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ ਅਤੇ ਫਾਕਸਵੈਗਨ ਵੈਂਟੋ ਹਾਈਲਾਈਨ ਏ.ਟੀ. ਵੇਰੀਐਂਟ ਦੀ ਕੀਮਤ 11.94 ਲੱਖ ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਮੈਟ ਐਡੀਸ਼ਨ ’ਚ Highline Plus AT ਵੇਰੀਐਂਟ ਨੂੰ 13.34 ਲੱਖ ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਗਿਆ ਹੈ।