ਇਸ ਅਪਗ੍ਰੇਡ ਡੀਜ਼ਲ ਇੰਜਣ ਨਾਲ ਲੈਸ ਹੋਵੇਗੀ Volkswagen ਦੀ ਇਹ ਕਾਰ
Tuesday, Sep 27, 2016 - 06:23 PM (IST)

ਜਲੰਧਰ- ਜਰਮਨ ਦੀ ਆਟੋਮੇਕਰ ਨਿਰਮਾਤਾ ਕੰਪਨੀ ਵਾਕਸਵੈਗਨ ਆਪਣੀ ਕਾਂਪੈਕਟ ਸੇਡਾਨ ਦੇ ਡੀਜ਼ਲ ਇੰਜਣ ਵਰਜ਼ਨ ਨੂੰ ਭਾਰਤ ''ਚ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਾਕਸਵੈਗਨ ਐਮੀਓ ਡੀਜ਼ਲ ਨੂੰ ਇਸ ਹਫਤੇ ਵਾਕਸਵੈਗਨ ਐਮੀਓ ਦੇ ਡੀਜ਼ਲ ਵਰਜਨ ''ਚ 1.5-ਲਿਟਰ 51189 ਡੀਜ਼ਲ ਇੰਜਣ ਲਗਾ ਹੋਵੇਗਾ ਜੋ 110 ਬੀ. ਐੱਚ. ਪੀ ਦਾ ਪਾਵਰ ਅਤੇ 250Nm ਦਾ ਟਾਰਕ ਦੇਵੇਗਾ ।
ਐੱਮੀਓ ਡੀਜ਼ਲ ਦੇ ਨਾਲ ਮੈਨੂਅਲ ਅਤੇ ਡੀ. ਐੱਸ. ਜੀ ਗਿਅਰਬਾਕਸ ਦਾ ਆਪਸ਼ਨ ਦਿੱਤਾ ਜਾਵੇਗਾ। ਹਾਲਾਂਕਿ, ਕਾਰ ਦਾ ਪੈਟਰੋਲ ਵਰਜ਼ਨ ਸਿਰਫ 5-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਉਪਲੱਬਧ ਹੈ। ਵਾਕਸਵੈਗਨ ਦੇ ਇਸ ਅਪਡੇਟਡ ਡੀਜ਼ਲ ਇੰਜਣ ਦਾ ਇਸਤੇਮਾਲ ਜਲਦ ਹੀ ਲਾਂਚ ਹੋਣ ਵਾਲੇ ਪੋਲੋ ਅਤੇ ਵੇਂਟੋ ਦੇ ਅਪਗਰੇਡਡ ਵਰਜ਼ਨ ''ਚ ਵੀ ਕੀਤਾ ਜਾ ਸਕਦਾ ਹੈ। ਇਸ ਇੰਜਣ ਦਾ ਇਸਤੇਮਾਲ ਸਕੋਡਾ ਰੈਪਿਡ ''ਚ ਵੀ ਕੀਤਾ ਜਾਵੇਗਾ। ਭਾਰਤ ''ਚ ਲਾਂਚ ਕੀਤਾ ਜਾਵੇਗਾ।
ਵਾਕਸਵੈਗਨ ਐਮੀਓ ਡੀਜ਼ਲ ਦੇ ਤਿੰਨ ਵੇਰਿਅੰਟ ਉਪਲੱਬਧ ਹੋਣਗੇ ਜਿਸ ਨੂੰ Trendline, Comfortline ਅਤੇ Highline ਨਾਮ ਦਿੱਤਾ ਗਿਆ ਹੈ। ਕਾਰ ਦੇ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਕਾਰ ਅੰਦਰ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ, ਰੇਨ ਸੈਂਸਿੰਗ ਵਾਇਪਰ, ਕਰੂਜ਼ ਕੰਟਰੋਲ ਅਤੇ ਪਾਰਕਿੰਗ ਸੈਂਸਰ ਦੇ ਨਾਲ ਰੀਵਰਸ ਕੈਮਰਾ ਲਗਾ ਹੋਵੇਗਾ।
ਵਾਕਸਵੈਗਨ ਐਮੀਓ ਡੀਜ਼ਲ ਦਾ ਭਾਰਤੀ ਬਾਜ਼ਾਰ ''ਚ ਸਿੱਧਾ ਮੁਕਾਬਲਾ ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ, ਹੋਂਡਾ ਅਮੇਜ, ਹੁੰਡਈ ਐਕਸੇਂਟ , ਟਾਟਾ ਬੋਲਟ ਅਤੇ ਫੋਰਡ ਫੀਗੋ ਐਸਪਾਇਰ ਨਾਲ ਹੋਵੇਗਾ। ਕੀਮਤ ਦੇ ਮਾਮਲੇ ''ਚ ਕਾਰ ਦੀ ਅਨੁਮਾਨਿਤ ਕੀਮਤ 6.9 ਲੱਖ ਰੁਪਏ ਤੋਂ ਲੈ ਕੇ 9.5 ਲੱਖ ਰੁਪਏ ਦੇ ''ਚ ਦੱਸੀ ਜਾ ਰਹੀ ਹੈ।