ਵੋਡਾਫੋਨ ਦੀ ਜ਼ਬਰਦਸਤ ਪੇਸ਼ਕਸ਼, 98 ਰੁਪਏ ਵਾਲੇ ਪਲਾਨ 'ਚ ਮਿਲੇਗਾ 6 ਜੀ.ਬੀ. ਵਾਧੂ ਡਾਟਾ

5/22/2020 12:29:59 PM

ਗੈਜੇਟ ਡੈਸਕ— ਵੋਡਾਫੋਨ ਗਾਹਕਾਂ ਲਈ ਖੁਸ਼ਖਬਰੀ ਹੈ। ਕੰਪਨੀ ਨੇ ਆਪਣੇ 98 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਮਿਲਣ ਵਾਲੇ ਡਾਟਾ 'ਚ 100 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਹੁਣ ਇਸ ਪਲਾਨ 'ਚ ਗਾਹਕਾਂ ਨੂੰ 6 ਜੀ.ਬੀ. ਵਾਧੂ ਡਾਟਾ ਮਿਲੇਗਾ। ਵੋਡਾਫੋਨ ਦਾ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਕਾਫੀ ਕੰਮ ਦਾ ਹੈ, ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਲੋੜ ਹੁੰਦੀ ਹੈ। 

98 ਰੁਪਏ ਵਾਲੇ ਪਲਾਨ 'ਚ ਮਿਲਣ ਵਾਲੇ ਲਾਭ
ਵੋਡਾਫੋਨ ਇੰਡੀਆ ਦੀ ਵੈੱਬਸਾਈਟ 'ਤੇ 98 ਰੁਪਏ ਵਾਲਾ ਪਲਾਨ ਨਵੇਂ ਫਾਇਦਿਆਂ ਦੇ ਨਾਲ ਆ ਚੁੱਕਾ ਹੈ। ਕੰਪਨੀ ਇਸ ਪਲਾਨ 'ਚ ਹੁਣ 12 ਜੀ.ਬੀ. ਹਾਈ-ਸਪੀਡ ਡਾਟਾ ਦੇ ਰਹੀ ਹੈ। ਪਹਿਲਾਂ ਇਸ ਪਲਾਨ 'ਚ ਸਿਰਫ 6 ਜੀ.ਬੀ. ਡਾਟਾ ਹੀ ਮਿਲਦਾ ਸੀ। ਕੰਪਨੀ ਦੀ ਵੈੱਬਸਾਈਟ 'ਤੇ ਇਹ ਪਲਾਨ ਡਾਟਾ ਐਡ ਆਨ ਸੈਕਸ਼ਨ 'ਚ ਉਪਲੱਬਧ ਹੈ। 28 ਦਿਨਾਂ ਦੀ ਮਿਆਦ ਦੇ ਨਾਲ ਆਉਣ ਵਾਲੇ ਇਸ ਪਲਾਨ ਨੂੰ ਇਕ ਸਟੈਂਡ ਅਲੋਨ ਪਲਾਨ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। 

PunjabKesari

ਵੋਡਾਫੋਨ ਆਪਣੇ ਇਸ ਪਲਾਨ 'ਚ ਮਿਲਣ ਵਾਲੇ ਫਾਇਦੇ ਅਜੇ ਕੁਝ ਹੀ ਰਾਜਾਂ 'ਚ ਦੇ ਰਹੀ ਹੈ। ਫਿਲਹਾਲ 100 ਫੀਸਦੀ ਵਾਧੂ ਡਾਟਾ ਦਾ ਲਾਭ- ਆਂਧਰ-ਪ੍ਰਦੇਸ਼, ਕੇਰਲ, ਦਿੱਲੀ, ਮੁੰਬਈ ਅਤੇ ਯੂ.ਪੀ. ਈਸਟ ਦੇ ਗਾਹਕਾਂ ਲੈ ਸਕਦੇ ਹਨ। ਉਮੀਦ ਹੈ ਕਿ ਕੰਪਨੀ ਜਲਦੀ ਹੀ ਇਸ ਨੂੰ ਦੂਜੇ ਰਾਜਾਂ 'ਚ ਵੀ ਮੁਹੱਈਆ ਕਰਵਾਏਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rakesh

Content Editor Rakesh