Vi ਦਾ ਧਮਾਕੇਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਰੋਜ਼ ਮਿਲੇਗਾ 4GB ਡਾਟਾ

09/21/2021 2:16:33 PM

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਯਾਨੀ ‘ਵੀ’ (Vi) ਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ ਹੈ। ਕੰਪਨੀ ਕੋਲ ਇਸ ਸਮੇਂ ਇਕ ਤੋਂ ਵਧ ਕੇ ਇਕ ਸ਼ਾਨਦਾਰ ਪ੍ਰੀਪੇਡ ਪਲਾਨ ਹਨ। ਇਨ੍ਹਾਂ ’ਚੋਂ ਇਕ ਅਜਿਹਾ ਰੀਚਾਰਜ ਪਲਾਨ ਹੈ ਜਿਸ ਦੀ ਕੀਮਤ 500 ਰੁਪਏ ਤੋਂ ਘੱਟ ਹੈ ਅਤੇ ਇਸ ਵਿਚ ਰੋਜ਼ਾਨਾ 4 ਜੀ.ਬੀ. ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਪਲਾਨ ’ਚ ਮੁਫ਼ਤ ਕਾਲਿੰਗ ਅਤੇ ਵੀਕੈਂਡ ਡਾਟਾ ਰੋਲ-ਓਵਰ ਵਰਗੇ ਫਾਇਦੇ ਮਿਲਣਗੇ। ਉਥੇ ਹੀ ਇਸ ਪ੍ਰੀਪੇਡ ਪੈਕ ਨਾਲ ਏਅਰਟੈੱਲ ਅਤੇ ਜੀਓ ਨੂੰ ਜ਼ਬਰਦਸਤ ਟੱਕਰ ਮਿਲੇਗੀ। 

Vi ਦਾ 449 ਰੁਪਏ ਵਾਲਾ ਪ੍ਰੀਪੇਡ ਪਲਾਨ
Vi ਦਾ ਇਹ ਰੀਚਾਰਜ ਪਲਾਨ 56 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪ੍ਰੀਪੇਡ ਪੈਕ ’ਚ ਰੋਜ਼ਾਨਾ 4 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਦਿੱਤੇ ਜਾ ਰਹੇ ਹਨ। ਨਾਲ ਹੀ ਗਾਹਕਾਂ ਨੂੰ ਪ੍ਰੀਪੇਡ ਪੈਕ ’ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਪਲਾਨ ਦੇ ਨਾਲ ਵੀਕੈਂਡ ਡਾਟਾ ਰੋਲ-ਓਵਰ, ਬਿੰਜ, ਵੀ.ਆਈ. ਮੂਵੀ ਅਤੇ ਲਾਈਵ ਟੀ.ਵੀ. ਐਕਸੈੱਸ ਦਿੱਤਾ ਜਾਵੇਗਾ। 


Rakesh

Content Editor

Related News