VI ਦੀ ਸ਼ਾਨਦਾਰ ਪੇਸ਼ਕਸ਼, ਗਾਹਕਾਂ ਨੂੰ ਮਿਲੇਗਾ 2GB ਮੁਫ਼ਤ ਡਾਟਾ

05/20/2022 12:40:39 PM

ਗੈਜੇਟ ਡੈਸਕ– ਵੋਡਾਫੋਨ-ਆਈਡੀਆ (VI) ਨੇ ਆਪਣੇ ਕਈ ਅਨਲਿਮਟਿਡ ਹੀਰੋ ਪ੍ਰੀਪੇਡ ਪਲਾਨ ਲਈ ਡਾਟਾ ਡਿਲਾਈਟ ਆਫਰ ਪੇਸ਼ ਕੀਤਾ ਹੈ। ਨਵੇਂ ਆਫਰ ਤਹਿਤ ਵੋਡਾਫੋਨ-ਆਈਡੀਆ ਦੇ ਗਾਹਕਾਂ ਨੂੰ ਮੁਫ਼ਤ ’ਚ 2 ਜੀ.ਬੀ. ਤਕ ਡਾਟਾ ਮਿਲ ਰਿਹਾ ਹੈ, ਹਾਲਾਂਕਿ, ਇਹ ਆਫਰ ਆਪਣੇ ਆਪ ਐਕਟਿਵ ਨਹੀਂ ਹੋਵੇਗਾ। ਇਸਨੂੰ ਐਕਟਿਵ ਕਰਨ ਲਈ ਗਾਹਕਾਂ ਨੂੰ ਆਪਣੇ ਵੋਡਾਫੋਨ-ਆਈਡੀਆ ਦੇ ਨੰਬਰ ਤੋਂ 121249 ਡਾਇਲ ਕਰਨਾ ਹੋਵੇਗਾ। ਆਫਰ ਨੂੰ VI ਮੋਬਾਇਲ ਐਪ ਜ਼ਰੀਏ ਵੀ ਐਕਟਿਵ ਕੀਤਾ ਜਾ ਸਕਦਾ ਹੈ।

VI ਦੇ ਅਨਲਿਮਟਿਡ ਹੀਰੋ ਪਲਾਨ ਦੀ ਸ਼ੁਰੂਆਤੀ ਕੀਮਤ 299 ਰੁਪਏ ਹੈ। ਇਸਤੋਂ ਇਲਾਵਾ 359 ਰੁਪਏ, 409 ਰੁਪਏ ਅਤੇ 475 ਰੁਪਏ ਦੇ ਪਲਾਨ ਦੇ ਨਾਲ ਵੀ ਇਹ ਆਫਰ ਮਿਲ ਰਿਹਾ ਹੈ। ਡਾਟਾ ਡਿਲਾਈਟ ਆਫਰ ਤਹਿਤ ਗਾਹਕਾਂ ਨੂੰ ਹਰ ਮਹੀਨੇ 2 ਜੀ.ਬੀ. ਡਾਟਾ ਮਿਲੇਗਾ। ਇਸਤੋਂ ਇਲਾਵਾ ਬਿੰਜ ਆਲ ਨਾਈਟ ਮਿਲੇਗਾ ਯਾਨੀ ਰਾਤ ਦੇ 12 ਵਜੇ ਤੋਂ ਸਵੇਰੇ 6 ਵਜੇ ਤਕ ਅਨਲਿਮਟਿਡ ਇੰਟਰਨੈੱਟ ਇਸਤੇਮਾਲ ਕੀਤਾ ਜਾ ਸਕੇਗਾ। 

PunjabKesari

ਨਵੇਂ ਆਫਰ ’ਚ ਵਿਕੈਂਡ ਡਾਟਾ ਰੋਲਓਵਰ ਵੀ ਹੈ। ਪੂਰੇ ਹਫਤੇ ਦੌਰਾਨ ਬਚੇ ਹੋਏ ਡਾਟਾ ਦਾ ਇਸਤੇਮਾਲ ਸ਼ਨੀਵਾਰ ਅਤੇ ਐਤਵਾਰ ਨੂੰ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਵੋਡਾਫੋਨ-ਆਈਡੀਆ ਨੇ ਹਾਲ ਹੀ ’ਚ 82 ਰੁਪਏ ਦਾ ਇਕ ਐਡ-ਆਨ ਪੈਕ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ28 ਦਿਨਾਂ ਦੀ ਮਿਆਦ ਦੇ ਨਾਲ SonyLIV ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ।

ਪਿਛਲੇ ਮਹੀਨੇ VI ਨੇ 31 ਦਿਨਾਂ ਤਕ ਦੀ ਮਿਆਦ ਨਾਲ 98 ਰੁਪਏ,195 ਰੁਪਏ ਅਤੇ 319 ਰੁਪਏ ਦੇ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ. ਇਨ੍ਹਾਂ ਪਲਾਨਾਂ ’ਚ ਰੋਜ਼ਾਨਾ 2 ਜੀ.ਬੀ. ਡਾਟਾ ਅਤੇ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ।


Rakesh

Content Editor

Related News