VI ਨੇ ਵੀ ਲਾਂਚ ਕੀਤੇ 31 ਦਿਨਾਂ ਦੀ ਮਿਆਦ ਵਾਲੇ ਪ੍ਰੀਪੇਡ ਪਲਾਨ, ਮਿਲਣਗੇ ਇਹ ਫਾਇਦੇ
Monday, Apr 04, 2022 - 05:22 PM (IST)

ਗੈਜੇਟ ਡੈਸਕ– ਏਅਰਟੈੱਲ ਅਤੇ ਜੀਓ ਤੋਂ ਬਾਅਦ ਹੁਣ ਵੋਡਾਫੋਨ-ਆਈਡੀਆ ਨੇ ਵੀ ਇਕ ਮਹੀਨੇ ਦੀ ਮਿਆਦ ਵਾਲੇ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। VI ਨੇ ਮਹੀਨੇ ਦੀ ਮਿਆਦ ਵਾਲੇ ਦੋ ਪ੍ਰੀਪੇਡ ਲਾਂਚ ਕੀਤੇ ਹਨ ਜਿਨ੍ਹਾਂ ’ਚ 327 ਰੁਪਏ ਅਤੇ 337 ਰੁਪਏ ਵਾਲੇ ਪਲਾਨ ਸ਼ਾਮਿਲ ਹਨ। ਇਨ੍ਹਾਂ ’ਚੋਂ 327 ਰੁਪਏ ਵਾਲੇ ਪਲਾਨ ਦੇ ਨਾਲ 30 ਦਿਨਾਂ ਦੀ, ਜਦਕਿ 337 ਰੁਪਏ ਵਾਲੇ ਪਲਾਨ ਦੇ ਨਾਲ 31 ਦਿਨਾਂ ਦੀ ਮਿਆਦ ਮਿਲੇਗੀ। ਇਨ੍ਹਾਂ ਦੋਵਾਂ ਪਲਾਨ ਦੇ ਨਾਲ VI ਮੂਵੀ ਅਤੇ ਟੀ.ਵੀ. ਦਾ ਸਬਸਕ੍ਰਿਪਸ਼ਨ ਮਿਲੇਗਾ।
VI ਦੇ ਮਹੀਨੇ ਪਲਾਨ ਪਲਾਨ ਦੇ ਫਾਇਦੇ
ਸਭ ਤੋਂ ਪਹਿਲਾਂ 327 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਕੁੱਲ 25 ਜੀ.ਬੀ. ਡਾਟਾ ਮਿਲੇਗਾ। ਇਸਤੋਂ ਇਲਾਵਾ ਇਸ ਵਿਚ ਰੋਜ਼ਾਨਾ 100 SMS ਮਿਲਣਗੇ। ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ ਅਤੇ ਇਸਦੀ ਮਿਆਦ 30 ਦਿਨਾਂ ਦੀ ਹੈ। ਹੁਣ ਦੂਜੇ ਯਾਨੀ 337 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਕੁੱਲ 28 ਜੀ.ਬੀ. ਡਾਟਾ ਮਿਲੇਗਾ ਅਤੇ ਇਸਦੀ ਮਿਆਦ 31 ਦਿਨਾਂ ਦੀ ਹੈ। ਇਸ ਪਲਾਨ ’ਚ ਵੀ ਰੋਜ਼ਾਨਾ 100 SMS ਅਤੇ ਅਨਲਿਮਟਿਡ ਕਾਲਿੰਗ ਮਿਲੇਗੀ।