ਵੋਡਾਫੋਨ-ਆਈਡੀਆ ਨੇ ਇਸ ਸੂਬੇ ’ਚ ਕੀਤਾ 5G ਦਾ ਟੈਸਟ, ਮਿਲੀ 1GBPS ਦੀ ਸਪੀਡ

Monday, Aug 01, 2022 - 02:01 PM (IST)

ਗੈਜੇਟ ਡੈਸਕ– ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਭੋਪਾਲ ’ਚ ਲਗਾਤਾਰ 5ਜੀ ਨੈੱਟਵਰਕ ਦੀ ਟੈਸਟਿੰਗ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹੀ ਟ੍ਰਾਈ ਨੇ ਜੀਓ ਦੇ ਨੈੱਟਵਰਕ ’ਤੇ 5ਜੀ ਦਾ ਟ੍ਰਾਇਲ ਕੀਤਾ ਸੀ ਅਤੇ ਹੁਣ ਵੋਡਾਫੋਨ-ਆਈਡੀਆ ਨੇ ਟ੍ਰਾਈ ਦੇ ਨਾਲ 5ਜੀ ਦਾ ਟ੍ਰਾਇਲ ਕੀਤਾ ਹੈ। ਟ੍ਰਾਇਲ ਦੌਰਾਨ ਵੋਡਾਫੋਨ-ਆਈਡੀਆ ਦੇ ਨੈੱਟਵਰਕ ’ਤੇ 1 Gbps ਦੀ ਸਪੀਡ ਹਾਸਿਲ ਕੀਤੀ ਹੈ। ਭੋਪਾਲ ਦੇਸ਼ ਦਾ ਪਹਿਲਾ ਅਜਾਹ ਸ਼ਹਿਰ ਹੈ ਜਿੱਥੇ ਟ੍ਰਾਈ 5ਜੀ ਦੀ ਟੈਸਟਿੰਗ ਕਰ ਰਿਹਾ ਹੈ। 

ਟ੍ਰਾਈ ਨੇ ਭਾਰਤ ਦੇ ਹੋਰ ਹਿੱਸਿਆਂ ’ਚ ਵੀ ਕੀਤੀ ਟੈਸਟਿੰਗ

ਟ੍ਰਾਈ ਨੇ ਟੀ.ਐੱਸ.ਪੀ. ਲਈ ਬੈਂਗਲੁਰੂ ’ਚ ਨੰਮਾ ਮੈਟ੍ਰੋ ਸਟੇਸ਼ਨ ’ਤੇ ਵੀ 5ਜੀ ਸਮਾਲ ਸੈੱਲ ਟੈਸਟਿੰਗ ਕੰਡਕਟਰ ਕੀਤੀ ਹੈ। ਟ੍ਰਾਈ ਨੇ ਗੁਜਰਾਤ ਦੇ ਕਾਂਡਲਾ ਪੋਰਟ ਅਤੇ ਜੀ.ਐੱਮ.ਆਰ. ਏਅਰਪੋਰਟ ’ਤੇ ਵੀ 5ਜੀ ਦੀ ਟੈਸਟਿੰਗ ਕੀਤੀ ਹੈ। ਕਾਂਡਲਾ ਪੋਰਟ ਭਾਰਤ ਦਾ ਪਹਿਲਾ ਪੋਰਟ ਅਤੇ ਜੀ.ਐੱਮ.ਆਰ. ਇੰਟਰਨੈਸ਼ਨਲ ਏਅਰਪੋਰਟ ਦੇਸ਼ ਏਅਰਪੋਰਟ ਹੈ, ਜਿੱਥੇ 5ਜੀ ਦੀ ਟੈਸਟਿੰਗ ਕੀਤੀ ਗਈ ਹੈ। ਹਾਲਾਂਕਿ ਟ੍ਰਾਈ ਨੇ ਅਜੇ ਤਕ ਇਨ੍ਹਾਂ ਟੈਸਟਿੰਗ ਦੇ ਨਤੀਜਿਆਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ। 


Rakesh

Content Editor

Related News