ਵੀਵੋ ਦਾ ਸਬ-ਬ੍ਰਾਂਡ iQOO ਲਿਆ ਰਿਹੈ ਫੋਲਡੇਬਲ ਫੋਨ, ਤਸਵੀਰਾਂ ਲੀਕ

02/15/2019 11:41:12 AM

ਗੈਜੇਟ ਡੈਸਕ– ਵੀਵੋ ਨੇ ਹਾਲ ਹੀ ’ਚ ਆਪਣਾ ਇਕ ਸਬ-ਬ੍ਰਾਂਡ iQOO ਨਾਂ ਨਾਲ ਪੇਸ਼ ਕੀਤਾ ਸੀ, ਜਿਸ ਤਹਿਤ ਕੰਪਨੀ ਸਿਰਫ ਐਡਵਾਂਸ ਫੀਚਰਜ਼ ਦੇ ਨਾਲ ਆਉਣ ਵਾਲੇ ਪ੍ਰੀਮੀਅਮ ਸਮਾਰਟਫੋਨ ਲਾਂਚ ਕਰੇਗੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਇਸ ਸਬ-ਬ੍ਰਾਂਡ ਤਹਿਤ ਨਵਾਂ ਸਮਾਰਟਫੋਨ ਲਾਂਚ ਕਰਨ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੀ। ਕੁਝ ਨਵੀਆਂ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਸਬ-ਬ੍ਰਾਂਡ ਤਹਿਤ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ਲਾਂਚ ਕਰ ਸਕਦੀ ਹੈ ਅਤੇ ਉਸ ਦੀ ਕੀਮਤ RMB 5,000 (ਕਰੀਬ 52,600 ਰੁਪਏ) ਹੋ ਸਕਦੀ ਹੈ। Weibo ’ਚ ਇਸ ਫੋਲਡੇਬਲ ਸਮਾਰਟਫੋਨ ਦੇ ਕੁਝ ਰੈਂਡਰਸ ਵੀ ਦੇਖੇ ਗਏ ਹਨ। 

PunjabKesari

ਰੈਂਡਰ ਇਸ ਸਮਾਰਟਫੋਨ ਦੇ ਫੋਲਡ ਆਊਟ ਡਿਜ਼ਾਈਨ ਦੇ ਨਾਲ ਆਉਣ ਵਲ ਇਸ਼ਾਰਾ ਕਰ ਰਹੇ ਹਨ। ਦੱਸ ਦੇਈਏ ਕਿ ਸੈਮਸੰਗ ਦਾ ਫੋਲਡੇਬਲ ਸਮਾਰਟਫੋਨ ਫੋਲਡ ਇਨ ਡਿਜ਼ਾਈਨ ਦੇ ਨਾਲ ਆ ਸਕਦਾ ਹੈ ਪਰ ਵੀਵੋ ਇਸ ਦੇ ਬਿਲਕੁਲ ਉਲਟ ਫੋਲਡ ਆਊਟ ਡਿਜ਼ਾਈਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਤਸਵੀਰਾਂ ਨੂੰ ਦੇਖਿਆ ਜਾਵੇ ਤਾਂ ਵੀਵੋ ਦੇ ਇਸ ਫੋਲਡੇਬਲ ਸਮਾਰਟਫੋਨ ’ਚ ਐੱਜ-ਟੂ-ਐੱਜ ਡਿਸਪਲੇਅ ਹੋਵੇਗੀ ਅਤੇ ਸਮਾਰਟਫੋਨ ਖੁਲ੍ਹ ਕੇ ਟੈਬਲੇਟ ਵਰਗੇ ਡਿਵਾਈਸ ’ਚ ਬਦਲ ਜਾਵੇਗਾ। ਫੋਲਡ-ਆਊਟ ਡਿਜ਼ਾਈਨ ਦਾ ਮਤਲਬ ਹੈ ਕਿ ਇਸ ਡਿਵਾਈਸ ਦੇ ਬਾਹਰ ਅਤੇ ਅੰਦਰ ਦੋਵਾਂ ਪਾਸੇ ਡਿਸਪਲੇਅ ਹੋਵੇਗੀ।

PunjabKesari

ਫਿਲਹਾਲ ਇਸ ਫੋਲਡੇਬਲ ਸਮਾਰਟਫੋਨ ਦੇ ਫੀਚਰਜ਼ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲੀ। ਦੱਸ ਦੇਈਏ ਕਿ ਵੀਵੋ ਨੇ ਇਸ ਸਾਲ ਦੇ ਪਹਿਲੇ ਮਹੀਨੇ ਆਪਣਾ ਇਕ ਬਿਹਤਰੀਨ ਫਿਊਚਰਿਸਟਿਕ ਸਮਾਰਟਫੋਨ Vivo APEX 2019 ਨੂੰ ਲਾਂਚ ਕੀਤਾ ਸੀ। ਸਮਾਰਟਫੋਨ ਦੀ ਖਾਸੀਅਤ ਇਸ ਦਾ ਪੋਰਟ-ਕਾਸਟ ਟੈਕਨਾਲੋਜੀ ਹੈ। ਡਿਵਾਈਸ ’ਚ ਲੇਟੈਸਟ ਸਨੈਪਡ੍ਰੈਗਨ 855 ਚਿੱਪਸੈੱਟ ਦਿੱਤਾ ਗਿਆ ਹੈ ਅਤੇ 12 ਜੀ.ਬੀ. ਰੈਮ ਸ਼ਾਮਲ ਹੈ। 


Related News