ਭਾਰਤ ’ਚ ਲਾਂਚ ਹੋਇਆ ਵੀਵੋ ਦਾ ਨਵਾਂ ਫੋਨ, ਜਾਣੋ ਕੀਮਤ ’ਤੇ ਫੀਚਰਜ਼

01/21/2021 11:34:49 AM

ਗੈਜੇਟ ਡੈਸਕ– ਵੀਵੋ ਨੇ ਆਖਿਰਕਾਰ ਆਪਣੇ Y31 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ ਭਾਰਤ ’ਚ ਲਿਆਇਆ ਗਿਆ ਹੈ ਜਿਸ ਦੀ ਕੀਮਤ 16,490 ਰੁਪਏ ਹੈ। ਇਸ ਫੋਨ ਦੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਮਿਲਦਾ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਫੋਨ ਦੀ ਵਿਕਰੀ ਰੇਸਿੰਗ ਬਲੈਕ ਅਤੇ ਓਸ਼ੀਅਨ ਬਲਿਊ ਰੰਗ ’ਚ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ। 

Vivo Y31 ਦੇ ਫੀਚਰਜ਼

ਡਿਸਪਲੇਅ 6.58 ਇੰਚ ਦੀ ਫੁਲ-ਐੱਚ.ਡੀ. ਪਲੱਸ, ਆਈ.ਪੀ.ਐੱਸ.
ਪ੍ਰੋਸੈਸਰ ਸਨੈਪਡ੍ਰੈਗਨ 662
ਰੈਮ 6 ਜੀ.ਬੀ.
ਇੰਟਰਨਲ ਸਟੋਰੇਜ 128 ਜੀ.ਬੀ.
ਓ.ਐੱਸ. ਐਂਡਰਾਇਡ 11 ’ਤੇ ਆਧਾਰਿਤ ਫਨਟਚ ਓ.ਐੱਸ. 11
ਰੀਅਰ ਕੈਮਰਾ 48MP AI (ਪ੍ਰਾਈਮਰੀ ਸੈਂਸਰ)+ 2MP (ਬੋਕੇਹ ਸੈਂਸਰ)+ 2MP
ਫਰੰਟ ਕੈਮਰਾ 16MP
ਬੈਟਰੀ 5,000mAh
ਕੁਨੈਕਟੀਵਿਟੀ 4G LTE, ਡਿਊਲ ਬੈਂਡ ਵਾਈ-ਫਾਈ, ਬਲੂਟੂਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਫ.ਐੱਮ. ਰੇਡੀਓ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
ਖਾਸ ਫੀਚਰ 18 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ


    
    
    
    
    
    
    
    
    
    


Rakesh

Content Editor

Related News