ਬਿਹਤਰੀਨ ਫੀਚਰਜ਼ ਵਾਲਾ ਵੀਵੋ ਦਾ ਨਵਾਂ ਫੋਨ ਲਾਂਚ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ
Thursday, Nov 26, 2020 - 11:11 AM (IST)
ਗੈਜੇਟ ਡੈਸਕ– ਟੈੱਕ ਬ੍ਰਾਂਡ ਵੀਵੋ ਨੇ ਭਾਰਤੀ ਬਾਜ਼ਾਰ ’ਚ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਵੀਵੋ ਇੰਡੀਆ ਦੀ ਅਧਿਕਾਰਤ ਸਾਈਟ ’ਤੇ ਲਿਸਟਿੰਗ ਨਾਲ Vivo Y1s ਦੇ ਫੀਚਰਜ਼ ਸਾਹਮਣੇ ਆਏ ਹਨ। ਇਸ ਫੋਨ ਦੀ ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ ਰੱਖੀ ਗਈ ਹੈ। Vivo Y1s ’ਚ ਵੱਡੀ ਡਿਸਪਲੇਅ ਅਤੇ ਦਮਦਾਰ ਬੈਟਰੀ ਨਾਲ ਮੀਡੀਆਟੈੱਕ ਪ੍ਰੋਸੈਸਰ ਦਿੱਤਾ ਗਿਆ ਹੈ। ਗਾਹਕ ਇਸ ਫੋਨ ਨੂੰ ਸਟੈਂਡ-ਅਲੋਨ ਡਿਵਾਈਸ ਦੇ ਤੌਰ ’ਤੇ ਖ਼ਰੀਦਣ ਤੋਂ ਇਲਾਵਾ ਜੀਓ ਦੇ ਨਾਲ ਲਾਕ-ਇਨ ਆਫਰ ’ਚ ਵੀ ਖ਼ਰੀਦ ਸਕਦੇ ਹਨ।
ਕੀਮਤ ਤੇ ਆਫਰ
ਵੀਵੋ ਦੇ ਨਵੇਂ ਫੋਨ ਦੀ ਕੀਮਤ 7,990 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਦੋ ਰੰਗਾਂ- ਆਰੋਰਾ ਬਲਿਊ ਅਤੇ ਓਲਿਵ ਬਲੈਕ ’ਚ ਖ਼ਰੀਦਿਆ ਜਾ ਸਕਦਾ ਹੈ। ਰਿਲਾਇੰਸ ਜੀਓ ਦੇ ਲਾਕ-ਇਨ ਆਫਰ ਨਾਲ ਇਹ ਫੋਨ ਖ਼ਰੀਦਣ ’ਤੇ ਗਾਹਕਾਂ ਨੂੰ 4,550 ਰੁਪਏ ਦੇ ਫਾਇਦੇ 249 ਰੁਪਏ ਤੋਂ ਜ਼ਿਆਦਾ ਦੇ ਰੀਚਾਰਜ ’ਤੇ ਮਿਲਣਗੇ। ਇਸ ਤੋਂ ਇਲਾਵਾ 799 ਰੁਪਏ ਤਕ 10 ਫੀਸਦੀ ਫਾਇਦਾ ਅਤੇ 99 ਰੁਪਏ ’ਚ 90 ਦਿਨਾਂ ਦਾ Shemaroo OTT ਸਬਸਕ੍ਰਿਪਸ਼ਨ ਵੀ ਮਿਲੇਗਾ। OneAssist ਨਾਲ ਵਨ-ਟਾਈਮ ਸਕਰੀਨ ਰਿਪਲੇਸਮੈਂਟ ਵੀ ਕੰਪਨੀ 6 ਮਹੀਨਿਆਂ ਤਕ ਆਫਰ ਕਰ ਰਹੀ ਹੈ।
ਫੀਚਰਜ਼
ਫੋਨ ’ਚ 6.22 ਇੰਚ ਦੀ Hao FullView LCD ਡਿਸਪਲੇਅ ਵਾਟਰਡ੍ਰੋਪ ਨੋਚ ਨਾਲ ਦਿੱਤੀ ਗਈ ਹੈ ਅਤੇ ਫੋਨ ਦੀ ਡਿਸਪਲੇਅ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ (720x1520 ਪਿਕਸਲ) ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ Y1s ’ਚ 88.5 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦਿੱਤਾ ਗਿਆ ਹੈ। ਇਸ ਫੋਨ ’ਚ ਮੀਡੀਆਟੈੱਕ ਦਾ Helio P35 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 2 ਜੀ.ਬੀ. ਰੈਮ ਮਿਲਦੀ ਹੈ। ਫੋਨ ਦੀ ਇੰਟਰਨਲ ਸਟੋਰੇਜ 32 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
ਵੀਵੋ ਦੇ ਇਸ ਫੋਨ ’ਚ ਐਂਡਰਾਇਡ 10 ਬੇਸਡ FunTouch OS 10.5 ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ ਉਥੇ ਹੀ ਰੀਅਰ ਪੈਨਲ ’ਚ 13 ਮੈਗਾਪਿਕਸਲ ਦਾ ਸਿੰਗਲ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਮਿਲਦਾ ਹੈ। ਹੈਂਡਸੈੱਟ ’ਚ 4030mAh ਦੀ ਬੈਟਰੀ ਲੰਬਾ ਬੈਕਅਪ ਦੇਣ ਲਈ ਮਿਲਦੀ ਹੈ ਅਤੇ 3.5mm ਹੈੱਡਫੋਨ ਜੈੱਕ ਵੀ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਫੋਨ ’ਚ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਮਿਲਦਾ ਹੈ।