Vivo ਨੇ ਭਾਰਤ ’ਚ ਲਾਂਚ ਕੀਤਾ ਸਸਤਾ ਸਮਾਰਟਫੋਨ, ਕੀਮਤ 9000 ਰੁਪਏ ਤੋਂ ਵੀ ਘੱਟ

Tuesday, May 17, 2022 - 12:29 PM (IST)

Vivo ਨੇ ਭਾਰਤ ’ਚ ਲਾਂਚ ਕੀਤਾ ਸਸਤਾ ਸਮਾਰਟਫੋਨ, ਕੀਮਤ 9000 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਵੀਵੋ ਨੇ ਭਾਰਤੀ ਬਾਜ਼ਾਰ ’ਚ ਆਪਣਾ ਇਕ ਨਵਾਂ ਸਮਾਰਟਫੋਨ vivo Y01 ਲਾਂਚ ਕਰ ਦਿੱਤਾ ਹੈ। vivo Y01 ਨੂੰ ਅਜਿਹੇ ਗਾਹਕਾਂ ਨੂੰ ਧਿਆਨ ’ਚ ਰੱਖ ਕੇ ਬਾਜ਼ਾਰ ’ਚ ਉਤਾਰਿਆ ਗਿਆ ਹੈ ਜੋ ਕਿ ਘੱਟ ਕੀਮਤ ’ਚ ਦਮਦਾਰ ਬੈਟਰੀ ਅਤੇ ਸ਼ਾਨਦਾਰ ਡਿਜ਼ਾਇਨ ਵਾਲੇ ਫੋਨ ਦੀ ਭਾਲ ’ਚ ਹਨ। vivo Y01 ’ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਰਿਵਰਸ ਚਾਰਜਿੰਗ ਦੇ ਨਾਲ ਐੱਚ.ਡੀ. ਪਲੱਸ ਡਿਸਪਲੇਅ ਵੀ ਹੈ। ਫੋਨ ਦੀ ਕੀਮਤ 8,999 ਰੁਪਏ ਹੈ ਅਤੇ ਇਸਨੂੰ ਇਲੀਜੈਂਟ ਬਲੈਕ ਅਤੇ ਸਫਾਇਰ ਬਲਿਊ ਰੰਗ ’ਚ ਵੀਵੋ ਦੇ ਆਨਲਾਈਨ ਸਟੋਰ ਤੋਂ ਇਲਾਵਾ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।

vivo Y01 ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ 6.51 ਇੰਚ ਦੀ ਐੱਚ.ਡੀ. ਪਲੱਸ ਹਾਲੋ ਫੁਲ ਵਿਊ ਡਿਸਪਲੇਅ ਹੈ ਜਿਸਦੇ ਨਾਲ ਆਈ ਪ੍ਰੋਟੈਕਸ਼ਨ ਮੋਡ ਵੀ ਹੈ। ਫੋਨ ’ਚ 2 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ। vivo Y01 ’ਚ ਮੀਡੀਆਟੈੱਕ ਹੀਲਿਓ ਪੀ35 ਪ੍ਰੋਸੈਸਰ ਦੇ ਨਾਲ ਮਲਟੀ ਟਰਬੋ 3.0 ਮੋਡ ਹੈ।

ਫੋਟੋਗ੍ਰਾਫੀ ਲਈ ਫੋਨ ’ਚ ਸਿੰਗਲ ਰੀਅਰ ਕੈਮਰਾ ਅਤੇ ਸਿੰਗਲ ਫਰੰਟ ਕੈਮਰਾ ਸੈੱਟਅਪ ਹੈ। ਰੀਅਲ ਪੈਨਲ ’ਤੇ 8 ਮੈਗਾਪਿਕਸਲ ਦਾ ਅਤੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਫੇਸ ਬਿਊਟੀ ਵਰਗੇ ਕਈ ਮੋਡਲ ਮਿਲਣਗੇ।

ਕੁਨੈਕਟੀਵਿਟੀ ਲਈ ਫੋਨ ’ਚ 4G LTE, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5.0, ਐੱਫ.ਐੱਮ. ਰੇਡੀਓ, GPS/A-GPS ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਰਿਵਰਸ ਚਾਰਜਿੰਗ ਦਾ ਸਪੋਰਟ ਹੈ।


author

Rakesh

Content Editor

Related News