Vivo Xplay7 ਸਮਾਰਟਫੋਨ 10 ਜੀ. ਬੀ. ਰੈਮ ਨਾਲ ਹੋਵੇਗਾ ਲਾਂਚ

Tuesday, Jan 30, 2018 - 11:41 AM (IST)

Vivo Xplay7 ਸਮਾਰਟਫੋਨ 10 ਜੀ. ਬੀ. ਰੈਮ ਨਾਲ ਹੋਵੇਗਾ ਲਾਂਚ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਦੇ ਆਉਣ ਵਾਲੇ ਸਮਾਰਟਫੋਨ Xplay7 ਨੂੰ ਲੈ ਕੇ ਪਿਛਲੇ ਸਾਲ ਹੀ ਕਾਫੀ ਜਾਣਕਾਰੀਆਂ ਅਤੇ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਇਹ ਫੋਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਦੀ ਵਜ੍ਹਾਂ ਇਸ 'ਚ ਆਉਣ ਵਾਲੇ ਖਾਸ ਫੀਚਰਸ ਅਤੇ ਸਪੈਸੀਫਿਕੇਸ਼ਨ ਹਨ। ਲੀਕ ਖਬਰਾਂ ਦੀ ਗੱਲ ਕਰੀਏ ਤਾਂ ਇਹ ਕੰਪਨੀ ਵੀਵੋ Xplay 6 ਦਾ ਹੀ ਅਪਗ੍ਰੇਡ ਵਰਜ਼ਨ ਹੋਵੇਗਾ, ਪਰ ਇਸ 'ਚ ਕਾਫੀ ਕੁਝ ਵੱਖਰਾ ਦੇਖਣ ਨੂੰ ਮਿਲ ਸਕਦਾ ਹੈ। ਸਾਹਮਣੇ ਆਈ ਰਿਪਰੋਟ ਅਨੁਸਾਰ Vivo Xplay7 ਸਮਾਰਟਫੋਨ 'ਚ 10 ਜੀ. ਬੀ. ਰੈਮ ਉਪਲੱਬਧ ਹੋਵੇਗੀ।

 

ਰਿਪੋਰਟ ਅਨੁਸਾਰ Vivo Xplay7 ਸਮਾਰਟਫੋਨ 'ਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਉਪਲੱਬਧ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਵੀਵੋ X20 Plus HD ਸਮਾਰਟਫੋਨ 'ਚ ਇਸ ਫੋਨ ਦੀ ਵਰਤੋਂ ਕੀਤੀ ਸੀ, ਜਿਸ ਨੂੰ ਪਿਛਲੇ ਮਹੀਨੇ ਚੀਨ 'ਚ ਲਾਂਚ ਕੀਤਾ ਗਿਆ ਸੀ। ਹੁਣ Vivo Xplay7 ਸਮਾਰਟਫੋਨ ਦੇ ਇਸ ਫੀਚਰ ਨਾਲ ਆਉਣ ਵਾਲੇ ਦੂਜਾ ਸਮਾਰਟਫੋਨ ਹੋਵੇਗਾ। ਇਸ ਤੋਂ ਇਲਾਵਾ ਨਵੇਂ ਲੀਕ ਅਨੁਸਾਰ ਇਸ 'ਚ 4K ਰੈਜ਼ੋਲਿਊਸ਼ਨ ਨਾਲ ਐੱਜ ਟੂ ਐੱਜ ਡਿਸਪਲੇਅ ਹੋਵੇਗਾ, ਜਿਸ 'ਚ 92.9% ਸਕਰੀਨ ਟੂ ਬਾਡੀ ਰੇਸ਼ੀਓ ਹੋਵੇਗਾ।

 

ਤੁਹਾਨੂੰ ਪਤਾ ਹੈ ਕਿ ਵੀਵੋ ਦਾ ਇਹ ਸਮਾਰਟਫੋਨ ਵੀਵੋ Xplay6 ਦਾ ਸਫਲ ਵੇਰੀਐਂਟ ਹੋਵੇਗਾ, ਜਿਸ ਨੂੰ ਸਾਲ 2016 'ਚ ਲਾਂਚ ਕੀਤਾ ਗਿਆ ਸੀ। ਵੀਵੋ Xplay7 ਸਮਾਰਟਫੋਨ 'ਚ ਸਨੈਪਡ੍ਰੈਗਨ 845 ਚਿਪਸੈੱਟ 'ਤੇ ਕੰਮ ਕਰੇਗਾ, ਪਰ Xplay 6 ਸਮਾਰਟਫੋਨ 820 ਚਿਪਸੈੱਟ ਨਾਲ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 10 ਜੀ. ਬੀ. ਰੈਮ ਦੀ ਸਹੂਲਤ ਹੋਵੇਗੀ। ਹੁਣ ਤੱਕ ਤੁਸੀਂ 6 ਜੀ. ਬੀ. ਰੈਮ ਅਤੇ 8 ਜੀ. ਬੀ. ਰੈਮ ਵਾਲੇ ਸਮਾਰਟਫੋਨ ਬਾਜ਼ਾਰ 'ਚ ਦੇਖੇ ਹੋਣਗੇ, ਪਰ ਇਹ ਪਹਿਲਾਂ ਸਮਾਰਟਫੋਨ ਹੋਵੇਗਾ, ਜਿਸ 'ਚ 10 ਜੀ. ਬੀ. ਰੈਮ ਉਪਲੱਬਧ ਹੋਵੇਗੀ।

 

ਇਸ ਤੋਂ ਇਲਾਵਾ ਵੀਵੋ Xplay7 ਸਮਾਰਟਫੋਨ ਦੋ ਸਟੋਰੋਜ ਵੇਰੀਐਂਟ 'ਚ ਪੇਸ਼ ਹੋ ਸਕਦਾ ਹੈ, ਜਿਸ 'ਚ ਇਕ ਵੇਰੀਐਂਟ 256 ਜੀ. ਬੀ. ਸਟੋਰੇਜ ਅਤੇ ਦੂਜਾ ਵੇਰੀਐਂਟ 512 ਜੀ. ਬੀ. ਵੇਰੀਐਂਟ ਹੋਵੇਗੀ। ਕੈਮਰੇ ਦੀ ਗੱਲ ਕਰੀਏ ਤਾਂ ਵੀਵੋ Xplay7 ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਨਾਲ ਪੇਸ਼ ਹੋਵੇਗਾ, ਜਿਸ 'ਚ 4X lossless Zoom ਫੀਚਰ ਹੋਵੇਗਾ। ਇਸ 'ਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਣਗੇ। ਇਸ ਦੇ ਨਾਲ ਸਕਿਓਰਟੀ ਲਈ FaceUnlock 2.0 ਵੀ ਫੋਨ 'ਚ ਸ਼ਾਮਿਲ ਹੋਵੇਗਾ, ਪਰ ਹੁਣ ਤੱਕ ਇਸ ਸਮਾਰਟਫੋਨ ਦੇ ਬਾਰੇ ਕੋਈ ਵੀ ਆਫੀਸ਼ਿਅਲੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Related News