6.4-ਇੰਚ ਦੀ ਡਿਸਪਲੇਅ ਤੇ 8GB ਰੈਮ ਨਾਲ ਲਾਂਚ ਹੋਇਆ Vivo X23
Friday, Sep 07, 2018 - 12:24 PM (IST)

ਜਲੰਧਰ— ਵੀਵੋ ਨੇ ਚੀਨ ਦੀ ਮਾਰਕੀਟ 'ਚ ਨਵੇਂ ਸਮਾਰਟਫੋਨ Vivo X23 ਨੂੰ ਲਾਂਚ ਕੀਤਾ ਹੈ। Vivo X23 ਦਾ ਡਿਜ਼ਾਈਨ ਬਾਕੀ ਵੀਵੋ ਸਮਾਰਟਫੋਨਸ ਵਰਗਾ ਹੀ ਹੈ। ਇਹ ਵਾਟਰਡ੍ਰੋਪ ਡਿਸਪਲੇਅ ਨੌਚ, ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, 3ਡੀ ਗਲਾਸ ਬਾਡੀ, ਜੋਵੀ ਏ.ਆਈ. ਅਤੇ ਫੇਸ ਅਨਲਾਕ ਵਰਗੇ ਫੀਚਰ ਦੇ ਨਾਲ ਆਉਂਦਾ ਹੈ। ਫਿਲਹਾਲ Vivo X23 ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
Vivo X23 ਦੀ ਕੀਮਤ
ਚੀਨ 'ਚ Vivo X23 ਨੂੰ 3,498 ਚੀਨੀ ਯੁਆਨ (ਕਰੀਬ 36,700 ਰੁਪਏ) 'ਚ ਵੇਚਿਆ ਜਾਵੇਗਾ। ਸਮਾਰਟਫੋਨ ਫੈਸ਼ਨ ਆਰੇਂਜ, ਫੈਸ਼ਨ ਪਰਪਲ, ਮਿਡਨਾਈਟ ਬਲਿਊ, ਫੈਂਟਮ ਪਰਪਲ ਅਤੇ ਫੈਂਟਮ ਰੈੱਡ ਰੰਗ 'ਚ ਉਪਲੱਬਧ ਕਰਵਾਇਆ ਗਿਆ ਹੈ। ਚੀਨ ਦੀ ਮਾਰਕੀਟ 'ਚ ਇਸ ਫੋਨ ਦੀ ਵਿਕਰੀ 14 ਸਤੰਬਰ ਤੋਂ ਸ਼ੁਰੂ ਹੋਵੇਗੀ।
Vivo X23 ਦੇ ਫੀਚਰਸ
ਡਿਊਲ ਸਿਮ Vivo X23 ਸਮਾਰਟਫੋਨ ਐਂਡਰਾਇਡ 8.1 ਓਰੀਓ 'ਤੇ ਆਧਾਰਿਤ ਫਨਟੱਚ ਓ.ਐੱਸ. 4.5 'ਤੇ ਚੱਲਦਾ ਹੈ। ਇਸ ਵਿਚ 6.41-ਇੰਚ ਦੀ ਫੁੱਲ-ਐੱਚ.ਡੀ. ਪਲੱਸ (1080x2340 ਪਿਕਸਲ) ਸੁਪਰ ਐਮੋਲੇਡ ਡਿਸਪਲੇਅ ਹੈ। ਇਸ ਵਿਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 670 ਪ੍ਰੋਸੈਸਰ ਹੈ ਜਿਸ ਦੀ ਕਲਾਕ ਸਪੀਡ 2.0 ਗੀਗਾਹਰਟਜ਼ ਹੈ। ਜੁਗਲਬੰਦੀ ਲਈ ਫੋਨ 'ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ ਪਿਛਲੇ ਹਿੱਸੇ 'ਚ ਐੱਫ/1.8 ਅਪਰਚਰ ਵਾਲਾ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੈ। ਇਸ ਦੇ ਨਾਲ ਐੱਫ/2.4 ਅਪਰਚਰ ਵਾਲਾ 13 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਗਿਆ ਹੈ। ਇਹ 125 ਡਿਗਰੀ ਸੁਪਰ ਵਾਈਡ-ਐਂਗਲ ਲੈਂਜ਼ ਦੇ ਨਾਲ ਆਉਂਦਾ ਹੈ। ਫਰੰਟ ਪੈਨਲ 'ਤੇ ਐੱਫ/2.0 ਅਪਰਚਰ ਵਾਲਾ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ 4.0, ਜੀ.ਪੀ.ਐੱਸ., ਗਲੋਨਾਸ ਅਤੇ ਓ.ਟੀ.ਜੀ. ਸਪੋਰਟ ਸ਼ਾਮਲ ਹਨ। ਇਸ ਦੀ ਬੈਟਰੀ 3,400 ਐੱਮ.ਏ.ਐੱਚ. ਦੀ ਹੈ।